ਯਮੁਨਾਨਗਰ- ਹਰਿਆਣਾ ਦੇ ਯਮੁਨਾਨਗਰ ਸਾਢੌਰਾ ਕਸਬੇ ਦੇ ਬਕਾਲਾ ਪਿੰਡ 'ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਹਾਲ ਹੀ 'ਚ ਪਿੰਡ 'ਚ ਰਹਿਣ ਆਏ ਇਕ 72 ਸਾਲਾ ਪੁਰਸ਼ ਅਤੇ 50 ਸਾਲਾ ਜਨਾਨੀ ਦੀਆਂ ਲਾਸ਼ਾਂ ਮਿਲੀਆਂ। ਬਜ਼ੁਰਗ ਦੀ ਪਤਨੀ ਦੀ 6 ਸਾਲ ਪਹਿਲਾਂ ਮੌਤ ਹੋ ਚੁਕੀ ਹੈ। ਪੁੱਤ ਨਾਲ ਜਾਇਦਾਦ ਨੂੰ ਲੈ ਕੇ ਲੜਾਈ ਰਹਿੰਦੀ ਸੀ। ਇਸ ਲਈ ਉਹ 50 ਸਾਲਾ ਜਨਾਨੀ ਨਾਲ ਵੱਖ ਲਿਵ-ਇਨ-ਰਿਲੇਸ਼ਨਸਿਪ 'ਚ ਰਹਿ ਰਿਹਾ ਸੀ। ਦੋਹਰੇ ਕਤਲ ਦੀ ਸੂਚਨਾ ਮਿਲਦੇ ਹੀ ਪੁਲਸ ਦੇ ਉੱਚ ਅਧਿਕਾਰੀ ਦਲ ਅਤੇ ਫੋਰਸ ਨਾਲ ਮੌਕੇ 'ਤੇ ਪਹੁੰਚੇ ਅਤੇ ਦੋਹਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਸੁਰਾਗ ਲੱਭਣੇ ਸ਼ੁਰੂ ਕਰ ਦਿੱਤੇ। ਪੁਲਸ ਸਾਰੇ ਪਹਿਲੂਆਂ ਨੂੰ ਦੇਖ ਰਹੀ ਹੈ ਅਤੇ ਬਹੁਤ ਜਲਦ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਵੀ ਕਰ ਰਹੀ ਹੈ।
ਇਹ ਵੀ ਪੜ੍ਹੋ : 6ਵੀਂ 'ਚ ਪੜ੍ਹਦੀ ਮਾਸੂਮ ਬੱਚੀ 10 ਕਿਲੋਮੀਟਰ ਪੈਦਲ ਚੱਲ ਕੇ ਪਿਤਾ ਖ਼ਿਲਾਫ਼ ਇਹ ਸ਼ਿਕਾਇਤ ਕਰਨ ਲਈ ਪਹੁੰਚੀ
ਯਮੁਨਾਨਗਰ ਪੁਲਸ ਸੁਪਰਡੈਂਟ ਕਮਲਦੀਪ ਸਢੌਰਾ ਦੋਹਰੇ ਕਤਲ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ। ਕਿਸੇ ਨੇ ਪੀ.ਡਬਲਿਊ.ਡੀ. ਤੋਂ ਸੇਵਾਮੁਕਤ 72 ਸਾਲਾ ਰੋਸ਼ਨਲਾਲ ਅਤੇ ਉਨ੍ਹਾਂ ਨਾਲ ਰਹਿ ਰਹੀ 50 ਸਾਲਾ ਜਨਾਨੀ ਪਰਮਜੀਤ ਦਾ ਕਤਲ ਕਰ ਕੇ ਲਾਸ਼ਾਂ ਪਿੰਡ ਦੀ ਸੜਕ 'ਤੇ ਸੁੱਟ ਦਿੱਤੀਆਂ। ਦੋਵੇਂ ਪਿਛਲੇ 8 ਮਹੀਨਿਆਂ ਤੋਂ ਇਸੇ ਪਿੰਡ 'ਚ ਪਤੀ-ਪਤਨੀ ਦੀ ਤਰ੍ਹਾਂ ਰਹਿ ਰਹੇ ਸਨ। ਰੋਸ਼ਨਲਾਲ ਦੀ ਪਤਨੀ ਦੀ 6 ਸਾਲ ਪਹਿਲਾਂ ਮੌਤ ਹੋ ਚੁਕੀ ਹੈ। ਰੋਸ਼ਨਲਾਲ ਅਤੇ ਪਰਮਜੀਤ ਦੀ ਗਰਦਨ, ਮੂੰਹ ਅਤੇ ਸਿਰ 'ਤੇ ਕਈ ਵਾਰ ਕੀਤੇ ਗਏ ਹਨ। ਪਿੰਡ 'ਚ ਕੋਈ ਵੀ ਇਸ ਮਾਮਲੇ 'ਚ ਬੋਲਣ ਲਈ ਤਿਆਰ ਨਹੀਂ ਹੈ ਪਰ ਅਜਿਹੀ ਚਰਚਾ ਹੈ ਕਿ ਰੋਸ਼ਨਲਾਲ ਦੀ ਆਪਣੇ ਪੁੱਤ ਨਾਲ ਨਹੀਂ ਬਣਦੀ ਸੀ। ਇਸ ਲਈ ਉਹ ਉਸ ਤੋਂ ਵੱਖ ਰਹਿੰਦਾ ਸੀ। ਅਜਿਹੀਆਂ ਅਟਕਲਾਂ ਵੀ ਲਗਾਈਆਂ ਜਾ ਰਹੀਆਂ ਹਨ ਕਿ ਕਤਲ ਦੇ ਪਿੱਛੇ ਜ਼ਮੀਨ ਅਤੇ ਰਿਟਾਇਰਮੈਂਟ ਦਾ ਪੈਸਾ ਵੀ ਕਾਰਨ ਹੋ ਸਕਦਾ ਹੈ। ਰੋਸ਼ਨਲਾਲ ਦਾ ਚੰਗਾ ਬੈਂਕ ਬੈਲੇਂਸ ਅਤੇ ਕਰੀਬ 3 ਏਕੜ ਜ਼ਮੀਨ ਵੀ ਸੀ। ਪੁਲਸ ਨੇ ਘਰ 'ਚ ਲੁੱਕੇ ਰੋਸ਼ਨਲਾਲ ਦੇ ਇਕ ਪੋਤੇ ਨੂੰ ਹਿਰਾਸਤ 'ਚ ਲਿਆ। ਫਿਲਹਾਲ ਐੱਸ.ਪੀ. ਪੁੱਛ-ਗਿੱਛ ਤੋਂ ਬਾਅਦ ਹੀ ਕੋਈ ਖੁਲਾਸਾ ਕਰਨ ਦੀ ਗੱਲ ਕਹਿ ਰਹੇ ਹਨ।
ਇਹ ਵੀ ਪੜ੍ਹੋ : 6 ਸਾਲਾ ਬੱਚੇ ਨੂੰ ਮਿਲੀ ਸਪੇਨ ਦੀ ਮਾਂ, ਵਿਦਾਈ ਸਮੇਂ ਰੋਕਿਆਂ ਨਾ ਰੁਕੇ ਸਭ ਦੇ ਹੰਝੂ (ਤਸਵੀਰਾਂ)
ਜੰਮੂ ਦੇ ਨਗਰੋਟਾ 'ਚ ਐਨਕਾਊਂਟਰ, ਫ਼ੌਜ ਨੇ 4 ਅੱਤਵਾਦੀਆਂ ਨੂੰ ਕੀਤਾ ਢੇਰ
NEXT STORY