ਰੇਵਾੜੀ- ਹਰਿਆਣਾ ਦੇ ਰੇਵਾੜੀ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। 8 ਦਿਨ ਪਹਿਲਾਂ ਲਵ ਮੈਰਿਜ (ਪ੍ਰੇਮ ਵਿਆਹ) ਕਰ ਕੇ ਆਈ ਲਾੜੀ ਜਾਂਚ 'ਚ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਦੱਸਣਯੋਗ ਹੈ ਕਿ ਜ਼ਿਲ੍ਹੇ 'ਚ ਵਾਇਰਸ ਇਨਫੈਕਸ਼ਨ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਲਾੜੀ ਦੇ ਪੀੜਤ ਪਾਏ ਜਾਣ ਤੋਂ ਬਾਅਦ ਉਸ ਨੂੰ ਕੋਵਿਡ-19 ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ। ਜਿੱਥੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਉੱਥੇ ਹੀ ਉਸ ਦੇ ਪਤੀ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਸ ਦੇ ਸੰਪਰਕ 'ਚ ਆਏ ਲੋਕਾਂ ਦੀ ਪਛਾਣ ਦਾ ਕੰਮ ਤੇਜ਼ ਕਰ ਦਿੱਤਾ ਗਿਆ ਹੈ।
ਮੀਡੀਆ ਰਿਪੋਰਟ ਅਨੁਸਾਰ ਕਾਲੂਵਾਸ ਪਿੰਡ ਵਾਸੀ ਨੌਜਵਾਨ ਨੇ ਦਿੱਲੀ ਦੀ ਕੁੜੀ ਨਾਲ 8 ਦਿਨ ਪਹਿਲਾਂ ਲਵ ਮੈਰਿਜ ਕੀਤੀ ਸੀ। ਵਿਆਹ ਕਰਨ ਤੋਂ ਬਾਅਦ ਨੌਜਵਾਨ ਆਪਣੀ ਪਤਨੀ ਨੂੰ ਪਿਛਲੇ ਹਫ਼ਤੇ ਹੀ ਆਪਣੇ ਘਰ ਲੈ ਕੇ ਆਇਆ ਸੀ। ਹਾਲਾਂਕਿ ਧਕਮੀ ਦੇ ਮੱਦੇਨਜ਼ਰ ਫਿਲਹਾਲ ਲਾੜਾ-ਲਾੜੀ ਪੁਲਸ ਸੁਰੱਖਿਆ 'ਚ ਹਨ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਸਿਹਤ ਖਰਾਬ ਹੋਣ 'ਤੇ ਪੁਲਸ ਪ੍ਰਸ਼ਾਸਨ ਨੇ ਕੁੜੀ ਦੀ ਜਾਂਚ ਕਰਵਾਈ ਤਾਂ ਉਹ ਕੋਰੋਨਾ ਵਾਇਰਸ ਪੀੜਤ ਨਿਕਲੀ। ਇਸ ਦੀ ਜਾਣਕਾਰੀ ਲੱਗਦੇ ਹੀ ਪੁਲਸ ਪ੍ਰਸ਼ਾਸਨ ਨਾਲ ਸਿਹਤ ਵਿਭਾਗ ਨੇ ਹੀ ਹੋਸ਼ ਉੱਡ ਗਏ।
ਉੱਥੇ ਹੀ ਸਿਹਤ ਵਿਭਾਗ ਅਨੁਸਾਰ, ਲਾੜਾ-ਲਾੜੀ ਦੇ ਸੰਪਰਕ 'ਚ ਆਏ ਲੋਕਾਂ ਨੂੰ ਕੁਆਰੰਟੀਨ ਲਈ ਕਿਹਾ ਗਿਆ ਹੈ। ਇਸ 'ਚ ਪੁਲਸ ਮੁਲਾਜ਼ਮ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਅਜਿਹੇ ਲੋਕਾਂ ਦੀ ਤਲਾਸ਼ ਵੀ ਕੀਤੀ ਜਾ ਰਹੀ ਹੈ, ਜੋ ਲਾੜੀ-ਲਾੜੀ ਦੇ ਸੰਪਰਕ 'ਚ ਆਏ ਸਨ। ਪਤੀ ਨੂੰ ਵੀ ਕੁਆਰੰਟੀਨ ਲਈ ਕਿਹਾ ਗਿਆ ਹੈ ਅਤੇ ਸਿਹਤ ਵਿਭਾਗ ਉਸ 'ਤੇ ਸਖਤ ਨਜ਼ਰ ਰੱਖ ਰਿਹਾ ਹੈ।
ਕੌਮਾਂਤਰੀ ਉਡਾਣਾਂ ਸ਼ੁਰੂ ਹੋਣ ਲਈ ਕਰਨਾ ਹੋਵੇਗਾ ਇੰਨਾ ਇੰਤਜ਼ਾਰ
NEXT STORY