ਗੋਰਖਪੁਰ (ਇੰਟ.) - ਗੋਰਖਪੁਰ ਏਅਰਪੋਰਟ ’ਤੇ 19 ਅਗਸਤ ਨੂੰ ਦਿੱਲੀ ਤੋਂ ਆ ਰਹੇ ਇੰਡੀਗੋ ਦੇ ਜਹਾਜ਼ ਦੀ ਲੈਂਡਿੰਗ ਦੌਰਾਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਫਲਾਈਟ 6ਈ 2381 ਦੇ ਪਿਛਲੇ ਹਿੱਸੇ (ਟੇਲ) ਦੇ ਰਨਵੇਅ ਨਾਲ ਟਕਰਾਉਣ ਤੋਂ ਬਾਅਦ ਪਾਇਲਟ ਨੇ ਜਹਾਜ਼ ਨੂੰ ਦੁਬਾਰਾ ਹਵਾ ਵਿਚ ਚੁੱਕ ਲਿਆ। ਕਰੀਬ 15-20 ਮਿੰਟ ਬਾਅਦ ਏ. ਟੀ. ਸੀ. ਤੋਂ ਕਲੀਅਰੈਂਸ ਮਿਲਣ ’ਤੇ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ। ਜਹਾਜ਼ ਵਿਚ ਕਰੂ ਮੈਂਬਰਾਂ ਸਮੇਤ 178 ਯਾਤਰੀ ਸਵਾਰ ਸਨ।
ਪੜ੍ਹੋ ਇਹ ਵੀ - 2 ਸਕੇ ਭਰਾਵਾਂ ਸਣੇ 3 ਨੌਜਵਾਨਾਂ ਨੇ ਕੀਤਾ ਦੋਸਤ ਦਾ ਕਤਲ, ਪੂਰਾ ਮਾਮਲਾ ਜਾਣ ਕੰਬ ਜਾਵੇਗੀ ਰੂਹ
ਮਿਲੀ ਜਾਣਕਾਰੀ ਮੁਤਾਬਕ ਜਹਾਜ਼ ਦੇ ਉਤਰਨ ਤੋਂ ਬਾਅਦ ਨਿਯਮਿਤ ਜਾਂਚ ਵਿਚ ਪਿਛਲੇ ਹਿੱਸੇ ਵਿਚ ਆਕਸੀਲਰੀ ਪਾਵਰ ਯੂਨਿਟ (ਏ. ਪੀ. ਯੂ.) ਕੋਲ ਰਗੜ ਦੇ ਨਿਸ਼ਾਨ ਮਿਲੇ। ਇਸ ਤੋਂ ਬਾਅਦ ਜਹਾਜ਼ ਨੂੰ ਆਰਜ਼ੀ ਤੌਰ ’ਤੇ ਸੇਵਾ ਤੋਂ ਹਟਾ ਦਿੱਤਾ ਗਿਆ। ਫਿਲਹਾਲ ਤਕਨੀਕੀ ਜਾਂਚ ਅਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਏਅਰਪੋਰਟ ਅਥਾਰਟੀ ਮੁਤਾਬਕ ਤਕਨੀਕੀ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਜਹਾਜ਼ ਨੂੰ ਦੁਬਾਰਾ ਉਡਾਣ ਵਿਚ ਸ਼ਾਮਲ ਕੀਤਾ ਜਾਵੇਗਾ। ਗੋਰਖਪੁਰ ਏਅਰਪੋਰਟ ’ਤੇ ਰੋਜ਼ਾਨਾ ਕਰੀਬ 20-22 ਉਡਾਣਾਂ ਦਾ ਸੰਚਾਲਨ ਹੁੰਦਾ ਹੈ। ਇੱਥੇ ਰਨਵੇਅ ਦੀ ਲੰਬਾਈ ਕਰੀਬ 2.7 ਕਿਲੋਮੀਟਰ ਹੈ ਅਤੇ ਇਸ ਦਾ ਸੰਚਾਲਨ ਭਾਰਤੀ ਹਵਾਈ ਅੱਡਾ ਅਥਾਰਟੀ (ਏ. ਏ. ਆਈ.) ਕਰਦਾ ਹੈ।
ਪੜ੍ਹੋ ਇਹ ਵੀ - 'ਲੰਬੇ ਵਾਲਾਂ ਤੇ ਦਾੜ੍ਹੀ...', ਹੁਣ ਇਨ੍ਹਾਂ ਲੋਕਾਂ ਦੀ ਰਾਮ ਮੰਦਰ 'ਚ ਨਹੀਂ ਹੋਵੇਗੀ ਐਂਟਰੀ, ਨਵੇਂ ਨਿਯਮ ਲਾਗੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
NTA ਦੀ ‘ਆਯੁਸ਼ ਪੀ. ਜੀ.’ ਦਾਖ਼ਲਾ ਪ੍ਰੀਖਿਆ ’ਚ ਬੱਤੀ ਗੁੱਲ: ਪ੍ਰੀਖਿਆ ਰੱਦ, ਹੁਣ 1 ਸਤੰਬਰ ਨੂੰ ਮੁੜ ਹੋਵੇਗਾ ਪੇਪਰ
NEXT STORY