ਹਰਿਆਣਾ- ਹਰਿਆਣਾ ਦੇ ਮਹਮ ਤੋਂ ਆਜ਼ਾਦ ਵਿਧਾਇਕ ਬਲਰਾਜ ਕੁੰਡੂ ਦੇ ਰੋਹਤਕ ਸਥਿਤ ਘਰ ਅਤੇ ਦਫ਼ਤਰ ਕੰਪਲੈਕਸਾਂ 'ਤੇ ਇਨਕਮ ਟੈਕਸ ਵਿਭਾਗ ਨੇ ਵੀਰਵਾਰ ਨੂੰ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਹਰਿਆਣਾ ਦੇ ਮਹਮ ਤੋਂ ਆਜ਼ਾਦ ਵਿਧਾਇਕ ਬਲਰਾਜ ਕੁੰਡੂ ਦੀ ਰਿਹਾਇਸ਼ ਅਤੇ ਰਿਸ਼ਤੇਦਾਰਾਂ ਦੇ 30 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ।
ਇਹ ਵੀ ਪੜ੍ਹੋ : ਹਰਿਆਣਾ ਪੁਲਸ ਨੇ ਨੌਦੀਪ ਕੌਰ ਦੀ ਕੁੱਟਮਾਰ ਦੇ ਦੋਸ਼ਾਂ ਨੂੰ ਦੱਸਿਆ 'ਗ਼ਲਤ', ਉਲਟਾ ਲਾਏ ਇਹ ਇਲਜ਼ਾਮ
ਕੁੰਡੂ ਨੇ ਪਿਛਲੇ ਸਾਲ ਸੂਬੇ ਦੀ ਮਨੋਹਰ ਲਾਲ ਖੱਟੜ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਸੀ ਅਤੇ ਉਹ ਵੱਖ-ਵੱਖ ਮੁੱਦਿਆਂ 'ਤੇ ਸਰਕਾਰ ਵਿਰੁੱਧ ਬੋਲਦੇ ਰਹੇ ਹਨ। ਵਿਧਾਇਕ ਨੇ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਜਾਰੀ ਕਿਸਾਨ ਅੰਦੋਲਨ ਦਾ ਵੀ ਸਮਰਥਨ ਕੀਤਾ ਹੈ। ਆਪਣੇ ਭਰਾ ਨਾਲ ਨਿਰਮਾਣ ਕੰਪਨੀ ਚਲਾਉਣ ਵਾਲੇ ਕੁੰਡੂ ਫੋਨ ਨਹੀਂ ਚੁੱਕ ਰਹੇ ਹਨ।
ਇਹ ਵੀ ਪੜ੍ਹੋ : ਦਿੱਲੀ ਪੁਲਸ ਵੱਲੋਂ ਤਲਬ ਕੀਤੇ ਕਈ ਲੋਕਾਂ ਦਾ 26 ਜਨਵਰੀ ਦੀ ਹਿੰਸਾ ਨਾਲ ਕੋਈ ਸੰਬੰਧ ਨਹੀਂ : ਸਿਰਸਾ
ਹਰਿਆਣਾ ਪੁਲਸ ਨੇ ਨੌਦੀਪ ਕੌਰ ਦੀ ਕੁੱਟਮਾਰ ਦੇ ਦੋਸ਼ਾਂ ਨੂੰ ਦੱਸਿਆ 'ਗ਼ਲਤ', ਉਲਟਾ ਲਾਏ ਇਹ ਇਲਜ਼ਾਮ
NEXT STORY