ਹਾਂਸੀ- ਹਾਂਸੀ ਸ਼ਹਿਰ ਦੇ ਇਕ ਮੈਰਿਜ ਪੈਲੇਸ ਵਿਚ ਸ਼ਨੀਵਾਰ ਨੂੰ ਫਿਲਮੀ ਸਟਾਈਲ ਵਿਚ ਡਰਾਮਾ ਹੋਇਆ। ਲਾੜਾ ਅਤੇ ਲਾੜੀ ਪੱਖ ਦੇ ਲੋਕ ਵਿਆਹ ਦੀਆਂ ਖੁਸ਼ੀਆਂ ਵਿਚ ਰੁੱਝੇ ਹੋਏ ਸਨ। ਜੈਮਾਲਾ ਦੀ ਰਸਮ ਪੂਰੀ ਹੋ ਚੁੱਕੀ ਸੀ ਅਤੇ ਫੇਰਿਆਂ ਲਈ ਲਾੜਾ-ਲਾੜੀ ਮੰਡਪ ਵਿਚ ਕਦਮ ਰੱਖਣ ਹੀ ਵਾਲੇ ਸਨ ਕਿ ਅਚਾਨਕ ਪੁਲਸ ਨਾਲ ਲਾੜੇ ਦੀ ਪ੍ਰੇਮਿਕਾ ਮੌਕੇ ’ਤੇ ਆ ਪੁੱਜੀ। ਗੁਰੂਗ੍ਰਾਮ ਤੋਂ ਆਈ ਕੁੜੀ ਨੇ ਦੋਸ਼ ਲਾਇਆ ਕਿ 7 ਸਾਲਾਂ ਤੋਂ ਉਹ ਲਿਵ-ਇਨ-ਰਿਲੇਸ਼ਨਸ਼ਿਪ ’ਚ ਰਹਿੰਦੇ ਸਨ ਅਤੇ ਮੁੰਡੇ ਨੇ ਉਸ ਨਾਲ ਵਿਆਹ ਦਾ ਵਾਅਦਾ ਕੀਤਾ ਸੀ। ਫਿਰ ਕੀ ਸੀ ਲਾੜੇ ਦੀ ਕਰਤੂਤ ਸਾਹਮਣੇ ਆਉਂਦੇ ਹੀ ਲਾੜਾ ਅਤੇ ਲਾੜੀ ਪੱਖ ਦਰਮਿਆਨ ਹੰਗਾਮਾ ਹੋ ਗਿਆ।
ਵਿਆਹ ਰੁਕਵਾਉਣ ਪੁੱਜੀ ਕੁੜੀ ਨੇ ਦੋਸ਼ ਲਾਇਆ ਕਿ ਉਹ ਦੋਵੇਂ ਗੁਰੂਗ੍ਰਾਮ ਵਿਚ ਇਕ ਪ੍ਰਾਈਵੇਟ ਬੈਂਕ ’ਚ ਕੰਮ ਕਰਦੇ ਹਨ। ਪਿਛਲੇ 7 ਸਾਲਾਂ ਤੋਂ ਮੁੰਡਾ ਉਸ ਨਾਲ ਲਿਵ-ਇਨ-ਰਿਲੇਸ਼ਨਸ਼ਿਪ ਵਿਚ ਰਹਿੰਦਾ ਰਿਹਾ ਅਤੇ ਵਿਆਹ ਦਾ ਵਾਅਦਾ ਵੀ ਕੀਤਾ ਗਿਆ ਸੀ। ਪਿਛਲੇ ਦਿਨੀਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਪ੍ਰੇਮੀ ਵਿਆਹ ਕਰਨ ਵਾਲਾ ਹੈ। ਸ਼ਨੀਵਾਰ ਨੂੰ ਨੈਸ਼ਨਲ ਹਾਈਵੇਅ ਸਥਿਤ ਇਕ ਮੈਰਿਜ ਪੈਲਸ ਵਿਚ ਵਿਆਹ ਸਮਾਰੋਹ ਹੋ ਰਿਹਾ ਸੀ ਅਤੇ ਇਸ ਦੌਰਾਨ ਕੁੜੀ ਨੇ ਹਾਂਸੀ ਪੁਲਸ ਨੂੰ ਫੋਨ ਕਰ ਕੇ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਪੁਲਸ ਨਾਲ ਕੁੜੀ ਮੈਰਿਜ ਪੈਲਸ ਵਿਚ ਪੁੱਜੀ ਅਤੇ ਮੁੰਡੇ ਦੀ ਕਰਤੂਤ ਨੂੰ ਸਾਰਿਆਂ ਦੇ ਸਾਹਮਣੇ ਦੱਸਿਆ।
ਇਸ ਤੋਂ ਬਾਅਦ ਕੁੜੀ ਵਾਲਿਆਂ ਨੇ ਵਿਆਹ ਤੋੜਨ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਦੋਹਾਂ ਪੱਖਾਂ ਵਿਚਾਲੇ ਹੱਥੋਪਾਈ ਵੀ ਹੋਈ ਪਰ ਪੁਲਸ ਨੇ ਦੋਹਾਂ ਪੱਖਾਂ ਨੂੰ ਸ਼ਾਂਤ ਕਰਵਾਇਆ। ਸਬ-ਇੰਸਪੈਕਟਰ ਕਰਮਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਫੋਨ ਆਇਆ ਕਿ ਇਕ ਮੈਰਿਜ ਪੈਲੇਸ ਵਿਚ ਵਿਆਹ ਹੋ ਰਿਹਾ ਹੈ, ਜਿਸ ਮੁੰਡੇ ਦਾ ਵਿਆਹ ਪੈਲੇਸ ’ਚ ਹੋ ਰਿਹਾ ਹੈ, ਉਸ ਦੇ ਕਿਸੇ ਹੋਰ ਕੁੜੀ ਨਾਲ ਸਬੰਧ ਸਨ। ਹੁਣ ਕੁੜੀ ਦੀ ਗੱਲ ਸੁਣ ਕੇ ਲਾੜੇ ਪੱਖ ਨੇ ਰਿਸ਼ਤਾ ਤੋੜ ਦਿੱਤਾ ਹੈ।
ਮਹਾਰਾਸ਼ਟਰ : ਬਲੈਕ ਫੰਗਸ ਕਾਰਨ ਦੋਵੇਂ ਅੱਖਾਂ ਗੁਆ ਚੁਕੇ ਪੁਲਸ ਮੁਲਾਜ਼ਮ ਨੇ ਕੀਤੀ ਖ਼ੁਦਕੁਸ਼ੀ
NEXT STORY