ਸੋਨੀਪਤ— ਅਨਲਾਕ-1 'ਚ ਮਿਲੀ ਛੋਟ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਸੜਕੀ ਆਵਾਜਾਈ ਰਾਹੀਂ ਲੋਕ ਪਿੰਡਾਂ ਤੋਂ ਸ਼ਹਿਰ, ਸ਼ਹਿਰ ਤੋਂ ਦੂਜੇ ਸ਼ਹਿਰ ਦੇ ਨਾਲ-ਨਾਲ ਇਕ ਸੂਬੇ ਤੋਂ ਦੂਜੇ ਸੂਬੇ 'ਚ ਵੀ ਸਫਰ ਕਰਨ ਲੱਗੇ ਹਨ। ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਯਾਤਰੀਆਂ ਦੀ ਯਾਤਰਾ ਲਈ ਰੋਡਵੇਜ਼ ਵਿਭਾਗ ਨੇ ਨਾ ਸਿਰਫ ਹਰਿਆਣਾ ਦੇ ਸੋਨੀਪਤ ਤੋਂ ਚੰਡੀਗੜ੍ਹ ਰੂਟ 'ਤੇ ਬੱਸਾਂ ਚਲਾਈਆਂ, ਸਗੋਂ ਕਿ ਸੋਨੀਪਤ ਤੋਂ ਬਾਗਪਤ, ਸੋਨੀਪਤ ਤੋਂ ਬੜੌਤ ਆਦਿ ਰੂਟਾਂ 'ਤੇ ਵੀ ਬੱਸ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ।
ਅਨਲਾਕ-1 ਵਿਚ ਹੁਣ ਹੌਲੀ-ਹੌਲੀ ਰੋਡਵੇਜ਼ ਬੱਸਾਂ ਦਾ ਪਰਿਚਾਲਣ ਵੱਧਣ ਲੱਗਾ ਹੈ। ਇਸ ਦੀ ਵਜ੍ਹਾ ਤੋਂ ਯਾਤਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਲਾ ਕੇ ਰੱਖਣ ਆਦਿ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਦਰਅਸਲ ਤਾਲਾਬੰਦੀ ਦਾ 5ਵਾਂ ਪੜਾਅ 30 ਜੂਨ ਤੱਕ ਜਾਰੀ ਰਹੇਗਾ। ਤਾਲਾਬੰਦੀ-5 ਵਿਚ ਸਰਕਾਰ ਨੇ ਕੋਰੋਨਾ ਦੇ ਕੰਟੇਨਮੈਂਟ ਖੇਤਰਾਂ ਨੂੰ ਛੱਡ ਕੇ ਦੇਸ਼ ਵਿਚ ਕਿਤੇ ਵੀ ਆਉਣ-ਜਾਣ ਦੀ ਛੋਟ ਦੇ ਦਿੱਤੀ ਹੈ। ਇਸ ਛੋਟ 'ਚ ਬਜ਼ਾਰਾਂ ਨੂੰ ਖੋਲ੍ਹਣਾ ਸ਼ੁਰੂ ਕਰ ਦਿੱਤਾ ਗਿਆ ਹੈ। ਕੱਲ ਤੋਂ ਯਾਨੀ ਕਿ 8 ਜੂਨ ਤੋਂ ਤਾਲਾਬੰਦੀ-5 'ਚ ਕਈ ਤਰ੍ਹਾਂ ਦੀ ਛੋਟ ਮਿਲ ਜਾਵੇਗੀ।
ਅਨਲਾਕ-1 : ਦਿੱਲੀ 'ਚ 8 ਜੂਨ ਤੋਂ ਖੁੱਲ੍ਹਣਗੇ ਧਾਰਮਿਕ ਸਥਾਨ, ਮਾਲਜ਼ ਤੇ ਰੈਸਟੋਰੈਂਟ
NEXT STORY