ਯਮੁਨਾਨਗਰ— ਹਰਿਆਣਾ ਵਿਧਾਨ ਚੋਣਾਂ ਲਈ 90 ਸੀਟਾਂ 'ਤੇ ਵੋਟਿੰਗ ਸ਼ੁਰੂ ਹੋ ਚੁਕੀ ਹੈ। ਉੱਥੇ ਹੀ ਕਈ ਥਾਂਵਾਂ 'ਤੇ ਪ੍ਰਸ਼ਾਸਨ ਦੇ ਸਖਤ ਸੁਰੱਖਿਆ ਪ੍ਰਬੰਧਾਂ ਦੀ ਹਵਾ ਨਿਕਲਦੀ ਨਜ਼ਰ ਆ ਰਹੀ ਹੈ। ਯਮੁਨਾਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਮਾਡਲ ਟਾਊਨ 'ਚ ਬੂਥ ਨੰਬਰ 132 'ਚ ਸਿਰਫ਼ ਇਕ ਛੋਟਾ ਜਿਹਾ ਬਲੱਭ ਹੈ ਅਤੇ ਦੂਜੇ ਪਾਸੇ ਲਾਈਟ ਦੀ ਵਿਵਸਥਾ ਨਹੀਂ ਹੈ, ਜਿਸ ਨਾਲ ਵੋਟਿੰਗ ਕਰਵਾ ਰਹੇ ਕਰਮਚਾਰੀਆਂ ਅਤੇ ਵੋਟਿੰਗ ਕਰਨ ਆ ਰਹੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ।
ਆਪਣੀ ਡਿਊਟੀ ਨਿਭਾ ਰਹੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਸ ਲਈ ਕਈ ਵਾਰ ਬੋਲ ਦਿੱਤਾ ਹੈ ਅਤੇ ਜਿਵੇਂ-ਜਿਵੇਂ ਸ਼ਾਮ ਪਵੇਗੀ ਤਾਂ ਹਨ੍ਹੇਰਾ ਹੋਰ ਵਧੇਗਾ, ਇਸ ਨਾਲ ਪਰੇਸ਼ਾਨੀ ਹੋਰ ਜ਼ਿਆਦਾ ਹੋਵੇਗੀ। ਕਰਮਚਾਰੀਆਂ ਨੂੰ ਫੋਨ ਦੀ ਰੋਸ਼ਨੀ ਦਾ ਸਹਾਰਾ ਲੈਣਾ ਪੈ ਰਿਹਾ ਹੈ।
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ : ਜਾਣੋ 5 ਵਜੇ ਤਕ ਵੋਟਿੰਗ ਦਾ ਹਾਲ
NEXT STORY