ਮੁੰਬਈ (ਭਾਸ਼ਾ)— ਮਹਾਰਾਸ਼ਟਰ ਦੀਆਂ ਸਾਰੀਆਂ 288 ਵਿਧਾਨ ਸਭਾ ਖੇਤਰਾਂ 'ਤੇ ਚੋਣਾਂ ਲਈ ਸੋਮਵਾਰ ਸਵੇਰੇ 7:00 ਵਜੇ ਵੋਟਿੰਗ ਸ਼ੁਰੂ ਹੋ ਗਈ। ਵੋਟਿੰਗ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। 5 ਵਜੇ ਤਕ 44.61 ਫੀਸਦੀ ਵੋਟਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਚੁੱਕੇ ਹਨ। ਚੋਣ ਮੈਦਾਨ ਵਿਚ 235 ਔਰਤਾਂ ਸਮੇਤ 3,237 ਉਮੀਦਵਾਰ ਹਨ। ਵੋਟਿੰਗ ਸਵੇਰੇ 7:00 ਸ਼ੁਰੂ ਹੋਈ ਅਤੇ ਇਹ ਸ਼ਾਮਲ 6:00 ਵਜੇ ਤਕ ਪੈਣਗੀਆਂ। ਮੁੱਖ ਉਮੀਦਵਾਰਾਂ ਵਿਚ ਮੁੱਖ ਮੰਤਰੀ ਦਵਿੰਦਰ ਫੜਨਵੀਸ, ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਅਸ਼ੋਕ ਚੌਹਾਨ ਅਤੇ ਪ੍ਰਿਥਵੀਰਾਜ ਚੌਹਾਨ ਸ਼ਾਮਲ ਹਨ।
ਸ਼ਿਵ ਸੈਨਾ ਮੁਖੀ ਉਧਵ ਠਾਕਰੇ ਦੇ ਪੁੱਤਰ ਆਦਿਤਿਯ ਠਾਕਰੇ ਮੁੰਬਈ ਦੇ ਵਰਲੀ ਚੋਣ ਖੇਤਰ ਤੋਂ ਪਹਿਲੀ ਵਾਰ ਚੋਣ ਮੈਦਾਨ ਵਿਚ ਉਤਰੇ ਹਨ। ਸੂਬੇ ਵਿਚ ਭਾਜਪਾ 164 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਹਨ, ਜਿਸ ਵਿਚ ਛੋਟੇ ਸਹਿਯੋਗੀ ਦਲ ਵੀ ਹਨ ਜੋ ਪਾਰਟੀ ਚੋਣ ਚਿੰਨ੍ਹ ਕਮਲ ਤਹਿਤ ਚੋਣ ਲੜ ਰਹੇ ਹਨ। ਸਹਿਯੋਗੀ ਸ਼ਿਵ ਸੈਨਾ 124 ਸੀਟਾਂ 'ਤੇ ਚੋਣ ਲੜ ਰਹੀ ਹੈ। ਦੂਜੇ ਪਾਸੇ ਕਾਂਗਰਸ 147 ਸੀਟਾਂ 'ਤੇ ਉਮੀਦਵਾਰਾਂ ਹਨ, ਜਦਕਿ ਸਹਿਯੋਗੀ ਰਾਕਾਂਪਾ ਨੇ 121 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ।
ਹਰਿਆਣਾ ਵਿਧਾਨ ਸਭਾ ਚੋਣਾਂ : ਕਈ ਬੂਥਾਂ 'ਤੇ ਆਈ ਤਕਨੀਕੀ ਖਰਾਬੀ, ਦੇਰ ਨਾਲ ਸ਼ੁਰੂ ਹੋਈ ਵੋਟਿੰਗ
NEXT STORY