ਨਵੀਂ ਦਿੱਲੀ - ਹਾਥਰਸ 'ਚ ਦਰਿੰਦਗੀ ਦਾ ਸ਼ਿਕਾਰ ਹੋਈ 19 ਸਾਲ ਦੀ ਮੁਟਿਆਰ ਦੀ ਮੌਤ ਹੋ ਗਈ ਹੈ। ਗੈਂਗਰੇਪ ਪੀੜਤਾ ਦੀ ਮੌਤ ਤੋਂ ਬਾਅਦ ਇਸ 'ਤੇ ਸਿਆਸਤ ਤੇਜ਼ ਹੋ ਗਈ ਹੈ। ਕਾਂਗਰਸ ਨੇ ਇਸ ਘਟਨਾ ਨੂੰ ਲੈ ਕੇ ਲਖਨਊ ਤੋਂ ਦਿੱਲੀ ਤੱਕ ਪ੍ਰਦਰਸ਼ਨ ਕੀਤਾ, ਉਥੇ ਹੀ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਨੇ ਵੀ ਯੂ.ਪੀ. ਦੀ ਯੋਗੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਹਾਥਰਸ ਦੀ ਘਟਨਾ ਨੂੰ ਲੈ ਕੇ ਪੂਰੇ ਦੇਸ਼ 'ਚ ਗੁੱਸਾ ਹੈ।
ਗੁਜਰਾਤ ਦੇ ਆਜ਼ਾਦ ਵਿਧਾਇਕ ਜਿਗਨੇਸ਼ ਮੇਵਾਣੀ ਨੇ ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਹੋਈ ਕੁਕਰਮ ਦੀ ਇਸ ਘਟਨਾ ਨੂੰ ਸ਼ਰਮਨਾਕ ਦੱਸਦੇ ਹੋਏ ਵਿਰੋਧੀ ਦਲਾਂ ਅਤੇ ਦਲਿਤ ਸੰਗਠਨਾਂ ਵਲੋਂ ਭਾਰਤ ਬੰਦ ਦਾ ਐਲਾਨ ਕਰਨ ਦਾ ਐਲਾਨ ਕੀਤਾ ਹੈ। ਮੇਵਾਣੀ ਨੇ ਟਵੀਟ ਕਰ ਦੋਸ਼ ਲਗਾਇਆ ਹੈ ਕਿ ਦੋਸ਼ੀਆਂ ਨੇ ਮੁਟਿਆਰ ਦੀ ਜ਼ੁਬਾਨ ਕੱਟ ਦਿੱਤੀ, ਜਿਸ ਨਾਲ ਉਹ ਆਪਣੇ ਨਾਲ ਹੋਏ ਜ਼ੁਲਮ ਦੇ ਬਾਰੇ ਕੁੱਝ ਨਹੀਂ ਬੋਲ ਸਕੇ।
ਉਥੇ ਹੀ, ਉੱਤਰ ਪ੍ਰਦੇਸ਼ ਦੇ ਵਿਰੋਧੀ ਦਲ ਸਮਾਜਵਾਦੀ ਪਾਰਟੀ (ਸਪਾ) ਨੇ ਵੀ ਯੋਗੀ ਸਰਕਾਰ ਨੂੰ ਘੇਰਿਆ ਹੈ। ਸਪਾ ਨੇ ਟਵੀਟ ਕਰ ਕਿਹਾ ਹੈ ਕਿ ਹਾਥਰਸ 'ਚ ਹੈਵਾਨੀਅਤ ਤੋਂ ਬਾਅਦ ਧੀ ਦੀ ਜਾਨ ਚੱਲੀ ਗਈ। ਸਪਾ ਨੇ ਸਵਾਲ ਕੀਤਾ ਹੈ ਕਿ ਜਿਉਂਦੇ ਜੀ ਉਸ ਨੂੰ ਨਿਆਂ ਨਹੀਂ ਦਿੱਤਾ ਪਰ ਉਸਦੇ ਮਰਨ ਤੋਂ ਬਾਅਦ ਹੁਣ ਕਿਸ ਨੂੰ ਬਚਾਉਣ ਲਈ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ?
ਹਾਥਰਸ ਦੀ ਨਿਰਭਿਆ: ਸਫਦਰਜੰਗ 'ਚ ਧਰਨੇ 'ਤੇ ਬੈਠੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਗਈ ਪੁਲਸ
NEXT STORY