ਹਾਥਰਸ - ਲਖਨਊ 'ਚ ਅਦਾਲਤ ਦੀ ਕਾਰਵਾਈ 'ਚ ਸ਼ਾਮਲ ਹੋ ਕੇ ਪੀੜਤ ਪਰਿਵਾਰ ਦੇਰ ਰਾਤ ਵਾਪਸ ਹਾਥਰਸ ਪਹੁੰਚ ਗਿਆ ਹੈ। ਪੁਲਸ ਦੀ ਸਖ਼ਤ ਸੁਰੱਖਿਆ ਵਿਚਾਲੇ ਰਾਤ 11 ਵਜੇ ਦੇ ਕਰੀਬ ਪੀੜਤ ਪਰਿਵਾਰ ਵਾਪਸ ਆਪਣੇ ਪਿੰਡ ਪਹੁੰਚਿਆ।
ਪੀੜਤ ਪਰਿਵਾਰ ਨੇ ਕਿਹਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਨਿਆਂ ਨਹੀਂ ਮਿਲੇਗਾ ਉਹ ਆਪਣੀ ਧੀ ਦਾ ਅਸਥੀ ਵਿਸਰਜਨ ਨਹੀਂ ਕਰਨਗੇ। ਪੀੜਤਾ ਦਾ ਪਰਿਵਾਰ ਅੱਜ ਯੂ.ਪੀ. ਪੁਲਸ ਦੀ ਸੁਰੱਖਿਆ 'ਚ ਸਵੇਰੇ 5.30 ਵਜੇ ਹਾਥਰਸ ਤੋਂ ਲਖਨਊ ਲਈ ਰਵਾਨਾ ਹੋਇਆ ਸੀ। ਲੱਗਭੱਗ 11.00 ਵਜੇ ਰਾਤ ਹਾਥਰਸ ਪਰਤਣ ਤੋਂ ਬਾਅਦ ਪੀੜਤਾ ਦੇ ਪਰਿਵਾਰ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਦੀ ਦੇਹ ਨੂੰ ਬਿਨਾਂ ਉਨ੍ਹਾਂ ਦੀ ਇਜਾਜ਼ਤ ਦੇ ਸਾੜਿਆ ਗਿਆ ਸੀ।
ਦੱਸ ਦਈਏ ਕਿ ਹਾਥਰਸ ਮਾਮਲੇ 'ਚ ਸੋਮਵਾਰ ਨੂੰ ਲਖਨਊ 'ਚ ਇਲਾਹਾਬਾਦ ਹਾਈਕੋਰਟ ਦੀ ਬੈਂਚ ਦੇ ਸਾਹਮਣੇ ਪੀੜਤਾ ਦੇ ਪਰਿਵਾਰ ਨੇ ਆਪਣਾ ਬਿਆਨ ਦਰਜ ਕਰਾਇਆ ਹੈ। ਪੀੜਤ ਪਰਿਵਾਰ ਨੇ ਕਿਹਾ ਕਿ ਇਸ ਮਾਮਲੇ 'ਚ ਜਦੋਂ ਤੱਕ ਉਨ੍ਹਾਂ ਨੂੰ ਨਿਆਂ ਨਹੀਂ ਮਿਲਦਾ ਹੈ ਉਹ ਪੀੜਤਾ ਦੀਆਂ ਅਸਥੀਆਂ ਵਿਸਰਜਿਤ ਨਹੀਂ ਕਰਨਗੇ। ਇਸ ਤੋਂ ਪਹਿਲਾਂ ਜਦੋਂ ਹਾਥਰਸ ਪ੍ਰਸ਼ਾਸਨ ਨੇ ਦੇਰ ਰਾਤ ਪੀੜਤਾ ਦੀ ਦੇਹ ਨੂੰ ਸਾੜ ਦਿੱਤਾ ਸੀ ਤਾਂ ਇਸ ਤੋਂ ਨਾਰਾਜ਼ ਪੀੜਤ ਪਰਿਵਾਰ ਨੇ ਕਾਫ਼ੀ ਸਮੇਂ ਤੱਕ ਚਿਖਾ ਤੋਂ ਪੀੜਤਾ ਦੀਆਂ ਅਸਥੀਆਂ ਨਹੀਂ ਚੁੱਕੀ ਸੀ। ਬਾਅਦ 'ਚ ਪ੍ਰਸ਼ਾਸਨ ਦੁਆਰਾ ਨਿਆਂ ਅਤੇ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਪੀੜਤ ਪਰਿਵਾਰ ਨੇ ਆਪਣੀ ਧੀ ਦੀਆਂ ਅਸਥੀਆਂ ਚੁੱਕੀਆਂ।
ਕਸ਼ਮੀਰ 'ਚ NIA ਨੂੰ ਵੱਡੀ ਸਫਲਤਾ, ਅੱਤਵਾਦੀਆਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਗ੍ਰਿਫਤਾਰ
NEXT STORY