ਪ੍ਰਯਾਗਰਾਜ, (ਭਾਸ਼ਾ)- ਇਲਾਹਾਬਾਦ ਹਾਈ ਕੋਰਟ ਨੇ ਕਿਹਾ ਹੈ ਕਿ ਲੰਬੇ ਸਮੇਂ ਤੋਂ ਆਪਸੀ ਸਹਿਮਤੀ ਨਾਲ ਬਣੇ ਸਬੰਧ ਜਿਨ੍ਹਾਂ ’ਚ ਸ਼ੁਰੂ ਤੋਂ ਕਿਸੇ ਤਰ੍ਹਾਂ ਦੀ ਧੋਖਾਦੇਹੀ ਨਾ ਹੋਈ ਹੋਵੇ, ਜਬਰ-ਜ਼ਨਾਹ ਦੀ ਸ਼੍ਰੇਣੀ ’ਚ ਨਹੀਂ ਆਉਂਦੇ। ਅਦਾਲਤ ਨੇ ਵਿਆਹ ਦਾ ਝਾਂਸਾ ਦੇ ਕੇ ਇਕ ਔਰਤ ਨਾਲ ਜਬਰ-ਜ਼ਨਾਹ ਕਰਨ ਵਾਲੇ ਵਿਅਕਤੀ ਵਿਰੁੱਧ ਅਪਰਾਧਿਕ ਮਾਮਲਾ ਰੱਦ ਕਰ ਦਿੱਤਾ।
ਅਦਾਲਤ ਨੇ ਕਿਹਾ ਕਿ ਜਦੋਂ ਤੱਕ ਇਹ ਸਾਬਤ ਨਾ ਹੋਵੇ ਕਿ ਸ਼ੁਰੂ ਤੋਂ ਹੀ ਅਜਿਹਾ ਝੂਠਾ ਵਾਅਦਾ ਕੀਤਾ ਗਿਆ ਸੀ, ਵਿਆਹ ਦੇ ਵਾਅਦੇ ਨਾਲ ਸਹਿਮਤੀ ਨਾਲ ਸਰੀਰਕ ਸਬੰਧ ਬਣਾਉਣਾ ਜਬਰ-ਜ਼ਨਾਹ ਦੀ ਸ਼੍ਰੇਣੀ ਵਿਚ ਨਹੀਂ ਆਉਂਦਾ।
ਸ਼੍ਰੇਅ ਗੁਪਤਾ ਨਾਂ ਦੇ ਵਿਅਕਤੀ ਵੱਲੋਂ ਦਾਇਰ ਪਟੀਸ਼ਨ ਨੂੰ ਮਨਜ਼ੂਰੀ ਦਿੰਦਿਆਂ ਜਸਟਿਸ ਅਨੀਸ਼ ਕੁਮਾਰ ਗੁਪਤਾ ਨੇ ਮੁਰਾਦਾਬਾਦ ਅਦਾਲਤ ’ਚ ਚੱਲ ਰਹੇ ਅਪਰਾਧਿਕ ਕੇਸ ਨੂੰ ਰੱਦ ਕਰ ਦਿੱਤਾ।
ਮੁਰਾਦਾਬਾਦ ਦੇ ਮਹਿਲਾ ਪੁਲਸ ਸਟੇਸ਼ਨ ’ਚ ਦਰਜ ਕਰਵਾਈ ਐੱਫ. ਆਈ. ਆਰ. ’ਚ ਔਰਤ ਨੇ ਦੋਸ਼ ਲਾਇਆ ਹੈ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਪਟੀਸ਼ਨਰ ਨੇ ਵਿਆਹ ਦੇ ਬਹਾਨੇ ਉਸ ਨਾਲ ਸਰੀਰਕ ਸਬੰਧ ਬਣਾਏ।
ਔਰਤ ਨੇ ਦਾਅਵਾ ਕੀਤਾ ਕਿ ਗੁਪਤਾ ਨੇ ਕਈ ਵਾਰ ਉਸ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਪਰ ਵਿਅਾਹ ਨਹੀਂ ਕੀਤਾ। ਬਾਅਦ ’ਚ ਉਹ ਕਿਸੇ ਹੋਰ ਔਰਤ ਦੇ ਸੰਪਰਕ ’ਚ ਆ ਗਿਆ। ਸ਼ਿਕਾਇਤਕਰਤਾ ਔਰਤ ਨੇ ਇਹ ਵੀ ਦੋਸ਼ ਲਾਇਆ ਕਿ ਗੁਪਤਾ ਨੇ ਸੈਕਸ ਵੀਡੀਓ ਜਾਰੀ ਨਾ ਕਰਨ ਬਦਲੇ ਉਸ ਕੋਲੋਂ 50 ਲੱਖ ਰੁਪਏ ਦੀ ਮੰਗ ਕੀਤੀ ਸੀ।
ਇਹ ਬੁੱਢਾ ਰੁਕੇਗਾ ਨਹੀਂ, ਭਾਵੇਂ 84 ਜਾਂ 90 ਸਾਲ ਦਾ ਹੋ ਜਾਵੇ : ਸ਼ਰਦ ਪਵਾਰ
NEXT STORY