ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਤਿਹਾੜ ਜੇਲ੍ਹ ਦੇ ਸੁਪਰਡੈਂਟ ਨੂੰ ਅੱਤਵਾਦ ਦੇ ਵਿੱਤ ਪੋਸ਼ਣ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਵੱਖਵਾਦੀ ਨੇਤਾ ਯਾਸੀਨ ਮਲਿਕ ਦਾ ਸਹੀ ਇਲਾਜ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ। ਮਲਿਕ ਦਾ ਦਾਅਵਾ ਹੈ ਕਿ ਉਹ ਦਿਲ ਅਤੇ ਗੁਰਦੇ ਦੀਆਂ ਗੰਭੀਰ ਸਮੱਸਿਆਵਾਂ ਤੋਂ ਪੀੜਤ ਹੈ। ਕੇਂਦਰ ਸਰਕਾਰ ਦੇ ਵਕੀਲ ਅਤੇ ਜੇਲ੍ਹ ਦੇ ਡਾਇਰੈਕਟਰ ਜਨਰਲ (ਤਿਹਾੜ ਜੇਲ੍ਹ) ਨੇ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ ਪਟੀਸ਼ਨ ਵਿਚ ਤੱਥਾਂ ਨੂੰ ਗੰਭੀਰਤਾ ਨਾਲ ਲੁਕਾਇਆ ਗਿਆ ਹੈ ਅਤੇ ਮਲਿਕ ਅਧਿਕਾਰੀਆਂ ਦੁਆਰਾ ਮੁਹੱਈਆ ਕਰਵਾਏ ਗਏ ਇਲਾਜ ਤੋਂ ਇਨਕਾਰ ਕਰ ਰਿਹਾ ਹੈ। ਜਸਟਿਸ ਅਨੂਪ ਕੁਮਾਰ ਮੇਂਦੀਰੱਤਾ ਨੇ ਕੇਂਦਰ ਅਤੇ ਜੇਲ੍ਹ ਦੇ ਡਾਇਰੈਕਟਰ ਜਨਰਲ ਦੇ ਵਕੀਲ ਨੂੰ ਇਹ ਦਰਸਾਉਣ ਲਈ ਕੈਦੀ ਇਲਾਜ ਤੋਂ ਇਨਕਾਰ ਕਰ ਰਿਹਾ ਸੀ, ਉਸ ਦੇ ਸਾਹਮਣੇ ਰਿਕਾਰਡ ਪੇਸ਼ ਕਰਨ ਲਈ ਕਿਹਾ। ਨਾਲ ਹੀ ਸਬੰਧਤ ਜੇਲ੍ਹ ਸੁਪਰਡੈਂਟ ਨੂੰ ਅਗਲੀ ਸੁਣਵਾਈ ਤੱਕ ਮਲਿਕ ਦੀ ਮੈਡੀਕਲ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਹਾਈ ਕੋਰਟ ਨੇ ਮਲਿਕ ਦੀ ਪਟੀਸ਼ਨ 'ਤੇ ਸੁਣਵਾਈ 14 ਫਰਵਰੀ ਲਈ ਸੂਚੀਬੱਧ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਜ਼ਿਆਦਾ ਪੈਸੇ ਕਮਾਉਣ ਦੇ ਚੱਕਰ 'ਚ ITI ਦਾ ਵਿਦਿਆਰਥੀ ਬਣਿਆ ਤਸਕਰ, ਪਹੁੰਚਿਆ ਜੇਲ੍ਹ
ਪਟੀਸ਼ਨ 'ਚ ਅਧਿਕਾਰੀਆਂ ਨੂੰ ਮਲਿਕ ਦੇ ਇਲਾਜ ਦਾ ਰਿਕਾਰਡ ਪੇਸ਼ ਕਰਨ ਅਤੇ ਉਸ ਨੂੰ ਉੱਚਿਤ ਅਤੇ ਜ਼ਰੂਰੀ ਇਲਾਜ ਲਈ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ (ਏਮਜ਼) ਜਾਂ ਫਿਰ ਇੱਥੇ (ਦਿੱਲੀ) ਅਤੇ ਜੰਮੂ ਕਸ਼ਮੀਰ ਸਥਿਤ ਕਿਸੇ ਨਿੱਜੀ ਸੁਪਰ ਸਪੈਸ਼ਲਿਟੀ ਹਸਪਤਾਲ 'ਚ ਰੈਫਰ ਕਰਨ ਦਾ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ। ਇਸ 'ਚ ਕਿਹਾ ਗਿਆ ਹੈ ਕਿ ਮਲਿਕ ਦਿਲ ਅਤੇ ਗੁਰਦੇ ਦੀਆਂ ਗੰਭੀਰ ਬੀਮਾਰੀਆਂ ਨਾਲ ਪੀੜਤ ਹੈ। ਇਹ ਪਟੀਸ਼ਨ ਮਲਿਕ ਵਲੋਂ ਉਸ ਦੀ ਮਾਂ ਆਤਿਕਾ ਮਲਿਕ ਨੇ ਦਾਇਰ ਕੀਤੀ ਹੈ। ਅਧਿਕਾਰੀਆਂ ਦੇ ਵਕੀਲ ਨੇ ਤਰਕ ਦਿੱਤਾ ਕਿ ਮਲਿਕ ਇਕ ਬਹੁਤ ਉੱਚ ਜ਼ੋਖ਼ਮ ਵਾਲਾ ਸੁਰੱਖਿਆ ਕੈਦੀ ਹੈ ਅਤੇ ਇਸ ਲਈ ਮੈਡੀਕਲ ਦਲ ਨੂੰ ਜੇਲ੍ਹ 'ਚ ਹੀ ਲਿਆਂਦਾ ਜਾ ਸਕਦਾ ਹੈ। ਅਦਾਲਤ ਨੇ ਉਨ੍ਹਾਂ ਨੂੰ ਲਿਖਤੀ ਰੂਪ ਨਾਲ ਆਪਣਾ ਪੱਖ ਰੱਖਣ ਲਈ ਕਿਹਾ ਤਾਂ ਕਿ ਇਸ 'ਤੇ ਵਿਚਾਰ ਕੀਤਾ ਜਾ ਸਕੇ। ਕੇਂਦਰ ਸਰਕਾਰ ਅਤੇ ਜੇਲ੍ਹ ਦੇ ਡਾਇਰੈਕਟਰ ਜਨਰਲ ਦਾ ਪ੍ਰਤੀਨਿਧੀਤੱਵ ਕਰ ਰਹੇ ਵਕੀਲ ਰਜਤ ਨਾਇਰ ਨੇ ਦਲੀਲ ਦਿੱਤੀ ਕਿ ਏਮਜ਼ ਵਲੋਂ ਇਕ ਮੈਡੀਕਲ ਬੋਰਡ ਦਾ ਗਠਨ ਕੀਤਾ ਗਿਆ ਸੀ। ਹਾਲਾਂਕਿ ਮਲਿਕ ਨੇ ਜਾਂਚ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਜੇਲ੍ਹ 'ਚ ਵੀਡੀਓ ਕਾਨਫਰੈਂਸਿੰਗ ਰਾਹੀਂ ਡਾਕਟਰਾਂ ਤੋਂ ਸਲਾਹ ਲਈ ਜਾ ਰਹੀ ਹੈ ਪਰ ਕੈਦੀ ਇਲਾਜ ਲਈ ਜੇਲ੍ਹ ਤੋਂ ਬਾਹਰ ਜਾਣਾ ਚਾਹੁੰਦਾ ਹੈ। ਅਦਾਲਤ ਵਲੋਂ ਇਹ ਪੁੱਛੇ ਜਾਣ 'ਤੇ ਕਿ ਇਤਰਾਜ਼ ਕੀ ਹੈ। ਮਲਿਕ ਦੇ ਵਕੀਲ ਨੇ ਕਿਹਾ ਕਿ ਪਹਿਲੇ ਉਸ ਦਾ ਇਲਾਜ ਹੋਰ ਡਾਕਟਰਾਂ ਵਲੋਂ ਕੀਤਾ ਜਾ ਰਿਹਾ ਸੀ ਅਤੇ ਅਚਾਨਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਬਦਲ ਦਿੱਤਾ ਹੈ ਅਤੇ ਇਕ ਨਵਾਂ ਮੈਡੀਕਲ ਬੋਰਡ ਬਣਾਇਆ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਿਆਦਾ ਪੈਸੇ ਕਮਾਉਣ ਦੇ ਚੱਕਰ 'ਚ ITI ਦਾ ਵਿਦਿਆਰਥੀ ਬਣਿਆ ਤਸਕਰ, ਪਹੁੰਚਿਆ ਜੇਲ੍ਹ
NEXT STORY