ਅੰਬਾਲਾ— ਪਿੰਡ ਬਰਾੜਾ 'ਚ ਸਥਿਤ ਰਵੀਦਾਸ ਮੰਦਰ 'ਚ ਤੀਜੀ ਵਾਰ ਚੋਰੀ ਹੋਣ ਨਾਲ ਲੋਕਾਂ 'ਚ ਰੋਸ ਹੈ। ਬੀਤੀ ਰਾਤ ਚੋਰ ਰਵੀਦਾਸ ਮੰਦਰ ਦਾ ਗੱਲਾ ਚੁੱਕ ਕੇ ਲੈ ਗਏ ਅਤੇ ਗੱਲੇ ਦਾ ਤਾਲਾ ਤੋੜ ਕੇ ਉਸ 'ਚ ਰੱਖੇ ਲਗਭਗ 10 ਹਜ਼ਾਰ ਰੁਪਏ ਉੱਡਾ ਕੇ ਲੈ ਗਏ।
ਮੰਦਰ ਕਮੇਟੀ ਦੇ ਪ੍ਰਧਾਨ ਦਿਨੇਸ਼ ਕੁਮਾਰ ਅਤੇ ਗੁਲਸ਼ਨ ਕੁਮਾਰ, ਪ੍ਰਵੇਸ਼ ਕੁਮਾਰ, ਅਜੇ ਕਮਲ, ਸੰਦੀਪ ਕਮਲ, ਕਮਲਜੀਤ ਅਤੇ ਜਰਨੈਲ ਸਿੰਘ ਨੇ ਦੱਸਿਆ ਕਿ ਆਉਣ ਵਾਲੀ 10 ਫਰਵਰੀ ਨੂੰ ਸੰਤ ਰਵੀਦਾਸ ਜੀ ਦੀ ਜਯੰਤੀ ਹੈ ਅਤੇ ਅਸੀਂ ਲੋਕ ਜਯੰਤੀ ਦੀ ਤਿਆਰੀ 'ਚ ਲੱਗੇ ਹਨ। ਜੋ ਪੈਸੇ ਇਕੱਠੇ ਹੋ ਰਹੇ ਹਨ, ਅਸੀਂ ਇਸ ਗੱਲੇ 'ਚ ਪਾ ਦਿੱਤੇ ਹਨ। ਬੀਤੀ ਰਾਤ ਚੋਰ ਗੱਲਾ ਹੀ ਚੁੱਕ ਕੇ ਲੈ ਗਏ। ਮੰਦਰ ਕਮੇਟੀ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ।
ਵਣ ਮਾਫੀਆ 'ਤੇ ਕੱਸਿਆ ਸ਼ਿਕੰਜਾ, ਦੇਵਦਾਰ ਲਕੜੀ ਨਾਲ ਭਰੀ ਵੈਨ ਨੂੰ ਕੀਤਾ ਕਬਜ਼ੇ 'ਚ
NEXT STORY