ਨਵੀਂ ਦਿੱਲੀ— ਦੇਸ਼ ’ਚ ਕੋਰੋਨਾ ਵਾਇਰਸ ਦੀ ਕਹਿਰ ਜਾਰੀ ਹੈ, ਅਜਿਹੇ ਵਿਚ ਮੌਤਾਂ ਦਾ ਅੰਕੜਾ ਵੀ ਦਿਨੋਂ-ਦਿਨ ਵਧ ਰਿਹਾ ਹੈ। ਦੇਸ਼ ’ਚ ਕੋਰੋਨਾ ਟੀਕਾਕਰਨ ਨੂੰ ਲੈ ਕੇ ਜਿੱਥੇ ਟੀਕਿਆਂ ਦੀ ਘਾਟ ਬਣੀ ਹੋਈ ਹੈ, ਉੱਥੇ ਹੀ ਕਰਨਾਟਕ ਅਤੇ ਤਾਮਿਲਨਾਡੂ ’ਚ ਕਈ ਸਿਹਤ ਕਾਮੇ ਟੀਕੇ ਦੀ ਤੀਜੀ ਡੋਜ਼ ਲਗਵਾ ਰਹੇ ਹਨ। ਵੱਡੀ ਗੱਲ ਇਹ ਹੈ ਕਿ ਤੀਜੀ ਡੋਜ਼ ਲਗਵਾਉਣ ਲਈ ਸਿਹਤ ਕਾਮੇ ਵੱਖ-ਵੱਖ ਫੋਨ ਨੰਬਰ ਅਤੇ ਪਛਾਣ ਪੱਤਰ ਜ਼ਰੀਏ ਟੀਕੇ ਲਈ ਰਜਿਸਟ੍ਰੇਸ਼ਨ ਕਰਵਾ ਰਹੇ ਹਨ। ਇਕ ਰਿਪੋਰਟ ਮੁਤਾਬਕ ਕਈ ਸਿਹਤ ਕਾਮੇ ਕੋਵੀਸ਼ੀਲਡ ਦੀਆਂ ਦੋ ਡੋਜ਼ ਲਗਵਾਉਣ ਦੇ ਬਾਵਜੂਦ ਹੁਣ ਕੋਵੈਕਸੀਨ ਦਾ ਟੀਕਾ ਲਗਵਾ ਰਹੇ ਹਨ। ਸਿਹਤ ਕਾਮਿਆਂ ਨੇੇ ਇਸ ਦੇ ਪਿੱਛੇ ਦਾ ਤਰਕ ਇਹ ਹੈ ਕਿ ਕੋਰੋਨਾ ਤੋਂ ਬਚਣ ਲਈ ਕੋਵੈਕਸੀਨ ਲਗਵਾਉਣਾ ਜ਼ਰੂਰੀ ਹੈ। ਰਹਿੰਦੀ ਗੱਲ ਇਹ ਹੈ ਕਿ ਕੁਝ ਡਾਕਟਰ ਵੀ ਇਸ ਨੂੰ ਸਹੀ ਦੱਸ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਿਹਤ ਕਾਮੇ ਉਨ੍ਹਾਂ ਖੇਤਰਾਂ ਵਿਚ ਕੰਮ ਕਰਦੇ ਹਨ, ਜਿੱਥੇ ਵਾਇਰਸ ਜ਼ਿਆਦਾ ਹੈ।
ਮਾਹਰਾਂ ਦੀ ਰਾਏ- ਕੇਂਦਰ ਜਾਰੀ ਕਰੇ ਦਿਸ਼ਾ-ਨਿਰਦੇਸ਼-
ਇਸ ਬਾਬਤ ਮਾਹਰਾਂ ਦੀ ਰਾਏ ਹੈ ਕਿ ਇਕ ਵੈਕਸੀਨ ਦੀਆਂ ਦੋ ਡੋਜ਼ ਲੈਣ ਤੋਂ ਬਾਅਦ ਦੂਜੀ ਕੰਪਨੀ ਦੀ ਵੈਕਸੀਨ ਲੈਣਾ ਗਲਤ ਹੈ। ਸਰਕਾਰ ਨੂੰ ਇਸ ਨੂੰ ਰੋਕਣ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ ਅਤੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਦੋ ਡੋਜ਼ ਲਗਵਾਉਣ ਤੋਂ ਬਾਅਦ ਕਿਸੇ ਹੋਰ ਵੈਕਸੀਨ ਦੀ ਲੋੜ ਨਹੀਂ ਹੈ। ਮਾਹਰਾਂ ਨੇ ਦੱਸਿਆ ਕਿ ਪਹਿਲੀ ਡੋਜ਼ ਕੋਵੀਸ਼ੀਲਡ ਜਾਂ ਕੋਵੈਕਸੀਨ ਲਗਵਾਉਣ ਤੋਂ ਬਾਅਦ ਦੂਜੀ ਡੋਜ਼ ਦੂਜੀ ਕੰਪਨੀ ਦੀ ਲਗਵਾਉਣਾ ਵੀ ਲਾਪਰਵਾਹੀ ਹੈ। ਅਜਿਹਾ ਕਰਨ ਵਾਲੇ ਸਿਹਤ ਕਾਮਿਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਹਾਲਾਂਕਿ ਇਹ ਅਜੇ ਤੱਕ ਸਪੱਸ਼ਟ ਨਹੀਂ ਹੈ ਕਿ ਵੱਖ-ਵੱਖ ਕੰਪਨੀਆਂ ਦੀ ਵੈਕਸੀਨ ਲਗਵਾਉਣ ’ਤੇ ਕਿਸ ਤਰ੍ਹਾਂ ਦਾ ਫਾਇਦਾ ਜਾਂ ਨੁਕਸਾਨ ਹੋਵੇਗਾ।
ਬੱਚਿਆਂ ਲਈ ਜਲਦ ਤੋਂ ਜਲਦ ਖਰੀਦੇ ਜਾਣ ਫਾਈਜ਼ਰ ਦੇ ਟੀਕੇ : ਕੇਜਰੀਵਾਲ
NEXT STORY