ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਠਾਣੇ ਜ਼ਿਲੇ ਦੇ ਭਿਵੰਡੀ ਦੀ ਇਕ ਅਦਾਲਤ ਨੇ ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਦੇ ਇਕ ਵਰਕਰ ਵੱਲੋਂ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਵਿਰੁੱਧ ਮਹਾਤਮਾ ਗਾਂਧੀ ਦੀ ਹੱਤਿਆ ਬਾਰੇ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਲੈ ਕੇ ਦਾਇਰ ਮਾਣਹਾਨੀ ਦੇ ਮਾਮਲੇ ਦੀ ਸੁਣਵਾਈ 17 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ।
ਰਾਹੁਲ ਦੇ ਵਕੀਲ ਨਾਰਾਇਣ ਅਈਅਰ ਨੇ ਸ਼ਨੀਵਾਰ ਕਿਹਾ ਕਿ ਇਹ ਮਾਮਲਾ ਸੰਯੁਕਤ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਪੀ. ਐੱਮ. ਕੋਲਸੇ ਦੀ ਅਦਾਲਤ ’ਚ ਸੁਣਵਾਈ ਲਈ ਆਇਆ ਸੀ। ਰਾਹੁਲ ਗਾਂਧੀ ਨੂੰ ਇਕ ਨਵੀਂ ਜ਼ਮਾਨਤ ਪੇਸ਼ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਇਸ ਮਾਮਲੇ ’ਚ ਭਿਵੰਡੀ ਦੀ ਅਦਾਲਤ ’ਚ ਉਨ੍ਹਾਂ ਦੇ ਮੌਜੂਦਾ ਜ਼ਮਾਨਤਦਾਰ ਸ਼ਿਵਰਾਜ ਪਾਟਿਲ ਦੀ 12 ਦਸੰਬਰ ਨੂੰ ਮੌਤ ਹੋ ਗਈ ਸੀ।
ਪੁਲਸ ਨੇ ਲਾਂਚ ਕੀਤਾ 'ਕਿਰਾਏਦਾਰ' ਪੋਰਟਲ ! ਹੁਣ ਘਰ ਬੈਠੇ ਹੋਵੇਗੀ ਵੈਰੀਫਿਕੇਸ਼ਨ, ਨਿਯਮ ਤੋੜਿਆ ਤਾਂ...
NEXT STORY