ਬਦਾਯੂੰ (ਉੱਤਰ ਪ੍ਰਦੇਸ਼), (ਭਾਸ਼ਾ)- ਬਦਾਯੂੰ ਵਿਚ ਸ਼ਮਸੀ ਜਾਮਾ ਮਸਜਿਦ ਬਨਾਮ ਨੀਲਕੰਠ ਮੰਦਰ ਮਾਮਲੇ ਦੀ ਸੁਣਵਾਈ ਇਕ ਵਕੀਲ ਦੀ ਮੌਤ ਕਾਰਨ ਮੰਗਲਵਾਰ ਨੂੰ ਨਹੀਂ ਹੋ ਸਕੀ।
ਸ਼ਮਸੀ ਸ਼ਾਹੀ ਮਸਜਿਦ ਇੰਤਜਾਮੀਆ ਕਮੇਟੀ ਅਤੇ ਵਕਫ ਬੋਰਡ ਦੇ ਵਕੀਲ ਅਸਰਾਰ ਅਹਿਮਦ ਨੇ ਕਿਹਾ ਕਿ ਮਾਮਲੇ ਦੀ ਅਗਲੀ ਸੁਣਵਾਈ ਹੁਣ 17 ਦਸੰਬਰ ਨੂੰ ਹੋਵੇਗੀ। ਅਦਾਲਤ ਨੇ 3 ਦਸੰਬਰ ਨੂੰ ਮੁਸਲਿਮ ਪੱਖ ਨੂੰ 10 ਦਸੰਬਰ ਤੱਕ ਆਪਣੀਆਂ ਦਲੀਲਾਂ ਪੂਰੀਆਂ ਕਰਨ ਲਈ ਕਿਹਾ ਸੀ।
ਸਿਵਲ ਜੱਜ (ਸੀਨੀਅਰ ਡਵੀਜ਼ਨ) ਅਮਿਤ ਕੁਮਾਰ ਸਿੰਘ ਨੇ ਸੁਣਵਾਈ ਦੀ ਅਗਲੀ ਤਰੀਕ 10 ਦਸੰਬਰ ਤੈਅ ਕੀਤੀ ਸੀ। ਇਹ ਮਾਮਲਾ 2022 ਵਿਚ ਸ਼ੁਰੂ ਹੋਇਆ ਸੀ ਜਦੋਂ ਅਖਿਲ ਭਾਰਤ ਹਿੰਦੂ ਮਹਾਸਭਾ ਦੇ ਤਤਕਾਲੀ ਕਨਵੀਨਰ ਮੁਕੇਸ਼ ਪਟੇਲ ਨੇ ਦਾਅਵਾ ਕੀਤਾ ਸੀ ਕਿ ਮਸਜਿਦ ਵਾਲੀ ਥਾਂ ’ਤੇ ਨੀਲਕੰਠ ਮਹਾਦੇਵ ਮੰਦਰ ਸੀ।
ਸ਼ਮਸੀ ਜਾਮਾ ਮਸਜਿਦ ਸੋਥਾ ਮੁਹੱਲਾ ਨਾਮੀ ਇਕ ਉੱਚੇ ਖੇਤਰ ’ਤੇ ਬਣੀ ਹੋਈ ਹੈ ਅਤੇ ਇਸ ਨੂੰ ਬਦਾਯੂੰ ਸ਼ਹਿਰ ਦੀ ਸਭ ਤੋਂ ਉੱਚੀ ਇਮਾਰਤ ਮੰਨਿਆ ਜਾਂਦਾ ਹੈ। ਇਸ ਨੂੰ ਦੇਸ਼ ਦੀ ਤੀਜੀ ਸਭ ਤੋਂ ਪੁਰਾਣੀ ਅਤੇ 7ਵੀਂ ਸਭ ਤੋਂ ਵੱਡੀ ਮਸਜਿਦ ਵੀ ਮੰਨਿਆ ਜਾਂਦਾ ਹੈ ਜਿੱਥੇ ਇਕ ਸਮੇਂ ਵਿਚ 23,500 ਲੋਕ ਆ ਸਕਦੇ ਹਨ।
ਗੁਰੂਗ੍ਰਾਮ ’ਚ ਨਾਈਟ ਕਲੱਬ ਦੇ ਬਾਹਰ ਬੰਬ ਧਮਾਕਾ
NEXT STORY