ਨੈਸ਼ਨਲ ਡੈਸਕ : ਮਹਾਰਾਸ਼ਟਰ ਵਿੱਚ ਮਾਨਸੂਨ ਇੱਕ ਵਾਰ ਫਿਰ ਸਰਗਰਮ ਹੋ ਗਿਆ ਹੈ। ਭਾਰਤੀ ਮੌਸਮ ਵਿਭਾਗ (IMD) ਨੇ 26 ਤੋਂ 29 ਸਤੰਬਰ ਦੇ ਵਿਚਕਾਰ ਰਾਜ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਵਾਲੇ ਖੇਤਰ ਦੇ ਕਾਰਨ ਅਗਲੇ ਕੁਝ ਦਿਨਾਂ ਵਿੱਚ ਰਾਜ ਦੇ ਕੋਂਕਣ ਖੇਤਰ, ਪੱਛਮੀ ਮਹਾਰਾਸ਼ਟਰ, ਮਰਾਠਵਾੜਾ ਅਤੇ ਵਿਦਰਭ ਖੇਤਰਾਂ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਸਕੂਲ-ਕਾਲਜ 3 ਦਿਨ ਬੰਦ! ਜਨਤਕ ਛੁੱਟੀ ਦਾ ਹੋਇਆ ਐਲਾਨ
ਇਨ੍ਹਾਂ ਜ਼ਿਲ੍ਹਿਆਂ ਵਿੱਚ ਮੀਂਹ ਦੀ ਚੇਤਾਵਨੀ
ਆਈਐਮਡੀ ਨੇ 25 ਸਤੰਬਰ ਲਈ ਰਾਜ ਦੇ 21 ਜ਼ਿਲ੍ਹਿਆਂ ਵਿਚ ਯੈਲੋ ਅਲਰਟ ਜਾਰੀ ਕੀਤਾ ਹੈ, ਜਦੋਂ ਕਿ ਤਿੰਨ ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਘੋਸ਼ਿਤ ਕੀਤਾ ਹੈ। ਆਈਐਮਡੀ ਦੇ ਅਨੁਸਾਰ ਮੁੰਬਈ ਵਿੱਚ 26 ਅਤੇ 29 ਸਤੰਬਰ ਦੇ ਵਿਚਕਾਰ ਬਾਰਿਸ਼ ਦੀ ਤੀਬਰਤਾ ਹੋਰ ਵਧਣ ਦੀ ਉਮੀਦ ਹੈ। ਇਸਦਾ ਮੁੱਖ ਪ੍ਰਭਾਵ ਕੋਂਕਣ, ਪੱਛਮੀ ਮਹਾਰਾਸ਼ਟਰ, ਮਰਾਠਵਾੜਾ ਅਤੇ ਵਿਦਰਭ ਖੇਤਰਾਂ ਵਿੱਚ ਦੇਖਣ ਨੂੰ ਮਿਲੇਗਾ।
ਆਰੇਂਜ ਅਲਰਟ ਦੇ ਅਧੀਨ ਜ਼ਿਲ੍ਹੇ: ਯਵਤਮਾਲ, ਚੰਦਰਪੁਰ ਅਤੇ ਗੜ੍ਹਚਿਰੌਲੀ ਵਿੱਚ ਬਹੁਤ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਯੈਲੋ ਅਲਰਟ ਵਾਲੇ ਜ਼ਿਲ੍ਹੇ : ਮੁੰਬਈ ਦੇ ਨਾਲ-ਨਾਲ ਰਾਏਗੜ੍ਹ, ਰਤਨਾਗਿਰੀ, ਸਿੰਧੂਦੁਰਗ, ਪੁਣੇ, ਸਤਾਰਾ, ਸਾਂਗਲੀ, ਸੋਲਾਪੁਰ, ਕੋਲਹਾਪੁਰ, ਓਸਮਾਨਾਬਾਦ, ਲਾਤੂਰ, ਪਰਭਨੀ, ਹਿੰਗੋਲੀ, ਨਾਂਦੇੜ, ਬੁਲਢਾਨਾ, ਅਕੋਲਾ, ਵਾਸ਼ਿਮ, ਅਮਰਾਵਤੀ, ਵਰਧਾ, ਨਾਗਪੁਰ, ਭੰਡਾਰਨਦਰਾ ਜ਼ਿਲ੍ਹਿਆਂ ਵਿੱਚ ਵੀ ਭਾਰੀ ਮੀਂਹ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਏਅਰਪੋਰਟ 'ਤੇ ਫਲਾਈਟ ਦੀ ਉਡੀਕ ਕਰ ਰਹੇ ਯਾਤਰੀ ਦੀ ਪੈਂਟ 'ਚ ਵੜ੍ਹਿਆ ਚੂਹਾ, ਉਤਾਰੇ ਕੱਪੜੇ, ਫਿਰ...
ਆਈਐਮਡੀ ਦੇ ਅਨੁਸਾਰ ਮੁੰਬਈ ਵਿੱਚ 26 ਅਤੇ 29 ਸਤੰਬਰ ਦੇ ਵਿਚਕਾਰ ਬਾਰਿਸ਼ ਦੀ ਤੀਬਰਤਾ ਹੋਰ ਵਧਣ ਦੀ ਉਮੀਦ ਹੈ। ਇਸਦਾ ਮੁੱਖ ਪ੍ਰਭਾਵ ਕੋਂਕਣ, ਪੱਛਮੀ ਮਹਾਰਾਸ਼ਟਰ, ਮਰਾਠਵਾੜਾ ਅਤੇ ਵਿਦਰਭ ਖੇਤਰਾਂ ਵਿੱਚ ਦੇਖਣ ਨੂੰ ਮਿਲੇਗਾ।
ਖੇਤਰੀ ਮੌਸਮ ਦਾ ਹਾਲ
ਮੁੰਬਈ ਅਤੇ ਕੋਂਕਣ: ਮੁੰਬਈ ਸ਼ਹਿਰ ਅਤੇ ਉਪਨਗਰਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਰਾਏਗੜ੍ਹ, ਰਤਨਾਗਿਰੀ ਅਤੇ ਸਿੰਧੂਦੁਰਗ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਪੱਛਮੀ ਮਹਾਰਾਸ਼ਟਰ: ਪੁਣੇ, ਸਤਾਰਾ ਅਤੇ ਕੋਲਹਾਪੁਰ ਵਿੱਚ ਭਾਰੀ ਮੀਂਹ ਅਤੇ ਗਰਜ-ਤੂਫ਼ਾਨ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ ਪੋਸਟ ਨੇ ਕਰਵਾ 'ਤੀ ਹਿੰਸਕ ਝੜਪ, ਚੱਲੇ ਪੱਥਰ, ਫੂਕ 'ਤੀਆਂ ਗੱਡੀਆਂ
ਮਰਾਠਵਾੜਾ: ਇਸ ਖੇਤਰ ਦੇ ਪੰਜ ਜ਼ਿਲ੍ਹਿਆਂ ਵਿਚ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ, ਜਿਥੇ ਗਰਜ-ਤੂਫ਼ਾਨ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਵਿਦਰਭ: ਆਰੇਂਜ ਅਲਰਟ ਵਾਲੇ ਤਿੰਨ ਜ਼ਿਲ੍ਹਿਆਂ ਤੋਂ ਇਲਾਵਾ ਵਿਦਰਭ ਦੇ ਹੋਰ ਜ਼ਿਲ੍ਹੇ ਵੀ ਯੈਲੋ ਅਲਰਟ 'ਤੇ ਹਨ।
ਆਈਐਮਡੀ ਨੇ ਨਾਗਰਿਕਾਂ ਨੂੰ ਚੌਕਸ ਰਹਿਣ ਦੀ ਕੀਤੀ ਅਪੀਲ
ਆਈਐਮਡੀ ਨੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਖਰਾਬ ਮੌਸਮ ਦੌਰਾਨ ਬੇਲੋੜੀ ਯਾਤਰਾ ਤੋਂ ਬਚਣ ਅਤੇ ਸੁਰੱਖਿਅਤ ਥਾਵਾਂ 'ਤੇ ਰਹਿਣ। ਉਨ੍ਹਾਂ ਨੇ ਸਰਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਅਗਲੇ 12 ਘੰਟੇ ਖ਼ਤਰਨਾਕ! ਕਈ ਸੂਬਿਆਂ 'ਚ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੌਜਵਾਨਾਂ ਲਈ ਵਿਲੱਖਣ ਮੁਹਿੰਮ
NEXT STORY