ਦੇਹਰਾਦੂਨ— ਇੱਥੇ ਕਈ ਖੇਤਰਾਂ 'ਚ ਭਾਰੀ ਬਾਰਸ਼ ਦੇ ਨਾਲ ਹੀ ਗੜ੍ਹੇ ਵੀ ਪਏ। ਬਾਰਸ਼ ਅਤੇ ਗੜ੍ਹੇ ਕਾਰਨ ਨੇੜੇ-ਤੇੜੇ ਦੇ ਖੇਤਰਾਂ 'ਚ ਅਚਾਨਕ ਠੰਡ ਵਧ ਗਈ। ਜ਼ਿਕਰਯੋਗ ਹੈ ਕਿ ਸਵੇਰ ਤੋਂ ਹੀ ਦੇਹਰਾਦੂਨ ਸਮੇਤ ਕਈ ਹਿੱਸਿਆਂ 'ਚ ਬਾਰਸ਼ ਹੋਣ ਦਾ ਸ਼ੱਕ ਸੀ। ਮੌਸਮ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਸੱਚ ਸਾਬਤ ਹੋਈ ਅਤੇ ਅਚਾਨਕ ਬਾਰਸ਼ ਨਾਲ ਗੜ੍ਹੇ ਪੈਣ ਲੱਗੇ। ਮੀਡੀਆ ਰਿਪੋਰਟਸ ਅਨੁਸਾਰ ਪੌੜੀ, ਟਿਹਰੀ, ਰੁਦਰ ਪ੍ਰਯਾਗ ਅਤੇ ਉਤਰਕਾਸ਼ੀ 'ਚ ਵੀ ਬਾਰਸ਼ ਹੋਈ। ਇਹੀ ਨਹੀਂ, ਚਮੋਲੀ ਖੇਤਰ 'ਚ ਵੀ ਬੱਦਲ ਛਾਏ ਹੋਏ ਹਨ।
ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਦੇਹਰਾਦੂਨ ਸਮੇਤ ਕੁਝ ਪਹਾੜੀ ਖੇਤਰਾਂ 'ਚ ਗੜ੍ਹੇ ਅਤੇ ਬਾਰਸ਼ ਹੋਣ ਦਾ ਸ਼ੱਕ ਜ਼ਾਹਰ ਕੀਤਾ ਗਿਆ ਸੀ।
ਯੂ.ਪੀ. ਰਾਜਸਭਾ ਚੋਣਾਂ 'ਚ 10ਵੀਂ ਸੀਟ 'ਤੇ ਸਭ ਤੋਂ ਵੱਡਾ ਸਸਪੇਂਸ, ਹਰ ਵਿਧਾਇਕ 'ਤੇ ਨਜ਼ਰ
NEXT STORY