ਨੈਸ਼ਨਲ ਡੈਸਕ: ਮੌਸਮ ਵਿਭਾਗ ਨੇ ਸੋਮਵਾਰ 24 ਅਗਸਤ ਨੂੰ ਉੱਤਰ ਪ੍ਰਦੇਸ਼ ਤੇ ਬਿਹਾਰ ਸਣੇ ਦੇਸ਼ ਦੇ 22 ਸੂਬਿਆਂ 'ਚ ਭਾਰੀ ਮੀਂਹ ਅਤੇ ਤੇਜ਼ ਹਨੇਰੀ ਚੱਲਣ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਪੂਰਵ-ਅਨੁਮਾਨ ਅਨੁਸਾਰ ਕੁਝ ਇਲਾਕਿਆਂ 'ਚ ਹਵਾਵਾਂ ਦੀ ਰਫ਼ਤਾਰ 80 ਤੋਂ 85 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ। ਇਸ ਦੇ ਨਾਲ ਹੀ ਪਹਾੜੀ ਇਲਾਕਿਆਂ ਵਿੱਚ ਜ਼ਮੀਨ ਖਿਸਕ ਤੇ ਪੂਰਬੀ ਭਾਰਤ ਵਿੱਚ ਅਸਮਾਨੀ ਬਿਜਲੀ ਡਿੱਗਣ ਦਾ ਗੰਭੀਰ ਖ਼ਤਰਾ ਜਤਾਇਆ ਗਿਆ ਹੈ। ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਤੇਜ਼ ਹਵਾਵਾਂ ਕਾਰਨ ਵੀ ਮੌਸਮ ਹੋਰ ਵਿਗੜ ਸਕਦਾ ਹੈ।
ਦੇਸ਼ ਦੀ ਰਾਜਧਾਨੀ ਦਿੱਲੀ 'ਚ ਭਾਰੀ ਮੀਂਹ ਅਤੇ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਅਲਰਟ ਹੈ। ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਅਤੇ ਘੱਟ ਤੋਂ ਘੱਟ 28 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਉੱਤਰ ਪ੍ਰਦੇਸ਼ ਦੇ ਮੇਰਠ, ਗੌਤਮ ਬੁੱਧ ਨਗਰ, ਗਾਜ਼ੀਆਬਾਦ, ਮੁਰਾਦਾਬਾਦ, ਅਲੀਗੜ੍ਹ, ਆਗਰਾ, ਝਾਂਸੀ, ਮਥੁਰਾ, ਕਾਨਪੁਰ, ਗੋਰਖਪੁਰ, ਅਯੁੱਧਿਆ, ਪ੍ਰਯਾਗਰਾਜ, ਵਾਰਾਣਸੀ ਅਤੇ ਸੋਨਭੱਦਰ ਸਣੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਆਂਧੀ ਦੀ ਚਿਤਾਵਨੀ ਦਿੱਤੀ ਗਈ ਹੈ।ਪੰਜਾਬ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਫ਼ਰੀਦਕੋਟ ਅਤੇ ਹੁਸ਼ਿਆਰਪੁਰ ਸਣੇ ਕਈ ਜ਼ਿਲ੍ਹਿਆਂ ਵਿੱਚ ਅਗਲੇ ਦੋ ਦਿਨਾਂ ਤੱਕ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪੈ ਸਕਦਾ ਹੈ।
ਇਸੇ ਤਰ੍ਹਾਂ ਰਾਜਸਥਾਨ ਦੇ ਜੈਪੁਰ, ਕੋਟਾ, ਬੀਕਾਨੇਰ, ਉਦੈਪੁਰ, ਭਰਤਪੁਰ ਅਤੇ ਅਜਮੇਰ ਵਰਗੇ ਜ਼ਿਲ੍ਹਿਆਂ ਵਿੱਚ ਵੀ ਆਂਧੀ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੱਧ ਪ੍ਰਦੇਸ਼ ਦੇ ਭੋਪਾਲ, ਇੰਦੌਰ, ਗਵਾਲੀਅਰ, ਉੱਜੈਨ, ਸ਼ਿਵਪੁਰੀ ਅਤੇ ਮੰਦਸੌਰ ਵਿੱਚ ਵੀ ਤੇਜ਼ ਹਵਾਵਾਂ ਨਾਲ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਬਿਹਾਰ ਦੇ ਗੋਪਾਲਗੰਜ, ਪਟਨਾ, ਗਯਾ, ਚੰਪਾਰਨ, ਦਰਭੰਗਾ, ਪੂਰਨੀਆ, ਕਿਸ਼ਨਗੰਜ, ਭਾਗਲਪੁਰ ਅਤੇ ਮੁੰਗੇਰ ਸਣੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਉਮੀਦ ਹੈ। ਗੁਆਂਢੀ ਰਾਜ ਝਾਰਖੰਡ 'ਚ 24 ਅਤੇ 25 ਅਗਸਤ ਨੂੰ ਹਜ਼ਾਰੀਬਾਗ, ਜਮਸ਼ੇਦਪੁਰ, ਬੋਕਾਰੋ, ਧਨਬਾਦ ਅਤੇ ਰਾਂਚੀ ਸਮੇਤ ਕਈ ਇਲਾਕਿਆਂ ਵਿੱਚ ਤੇਜ਼ ਮੀਂਹ ਦਾ ਅਲਰਟ ਹੈ। ਪੱਛਮੀ ਬੰਗਾਲ ਦੇ ਮਾਲਦਾ, ਹਾਵੜਾ, ਕੋਲਕਾਤਾ, ਦਾਰਜੀਲਿੰਗ, ਕੂਚਬਿਹਾਰ, ਕਾਲਿੰਪੋਂਗ ਅਤੇ ਜਲਪਾਈਗੁੜੀ ਵਿੱਚ ਵੀ ਭਾਰੀ ਮੀਂਹ ਅਤੇ ਆਂਧੀ ਦੀ ਚੇਤਾਵਨੀ ਦਿੱਤੀ ਗਈ ਹੈ।
ਪਹਾੜੀ ਸੂਬਿਆਂ 'ਚ ਵੀ ਮੌਸਮ ਦਾ ਮਿਜਾਜ਼ ਕਾਫ਼ੀ ਖ਼ਰਾਬ ਰਹੇਗਾ। ਉੱਤਰਾਖੰਡ ਦੇ ਅਲਮੋੜਾ, ਚਮੋਲੀ, ਰੁਦਰਪ੍ਰਯਾਗ, ਪਿਥੌਰਾਗੜ੍ਹ, ਨੈਨੀਤਾਲ, ਹਰਿਦੁਆਰ, ਰਿਸ਼ੀਕੇਸ਼, ਪੌੜੀ, ਉੱਤਰਕਾਸ਼ੀ ਅਤੇ ਟਿਹਰੀ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਹਿਮਾਚਲ ਪ੍ਰਦੇਸ਼ ਦੇ ਕੁੱਲੂ, ਮੰਡੀ, ਕਾਂਗੜਾ, ਊਨਾ, ਕਿੰਨੌਰ, ਸੋਲਨ, ਮਨਾਲੀ ਅਤੇ ਲਾਹੌਲ-ਸਪੀਤੀ ਵਿੱਚ ਵੀ ਮੀਂਹ ਅਤੇ ਆਂਧੀ ਦਾ ਖ਼ਤਰਾ ਬਣਿਆ ਹੋਇਆ ਹੈ। ਜੰਮੂ-ਕਸ਼ਮੀਰ ਦੇ ਵੀ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਅਤੇ 70 ਤੋਂ 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਚਿਤਾਵਨੀ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਸ਼ਟਰਗਾਨ ਦੌਰਾਨ ਪ੍ਰੋਗਰਾਮ ਤੋਂ ਰਵਾਨਾ ਹੋਏ ਉੱਤਰ ਪ੍ਰਦੇਸ਼ ਵਿਧਾਨ ਸਭਾ ਸਪੀਕਰ ਸਤੀਸ਼ ਮਹਾਨਾ, ਵੀਡੀਓ ਵਾਇਰਲ
NEXT STORY