ਨੈਸ਼ਨਲ ਡੈਸਕ - ਸੂਰਤ ਵਿੱਚ ਇੱਕ ਹਫ਼ਤੇ ਦੀ ਭਾਰੀ ਬਾਰਿਸ਼ ਅਤੇ ਹੜ੍ਹ ਨਾਲ 47 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹੁਣ ਸ਼ਹਿਰ ਵਿੱਚ ਪਾਣੀ ਜਮ੍ਹਾਂ ਹੋਣਾ ਖ਼ਤਮ ਹੋ ਚੁੱਕਾ ਹੈ। ਨਾਲ ਹੀ ਰਾਹਤ ਅਤੇ ਸਫਾਈ ਦਾ ਕੰਮ ਤੇਜ਼ੀ ਨਾਲ ਜਾਰੀ ਹੈ।
ਗੁਜਰਾਤ ਦੇ ਸੂਰਤ ਵਿੱਚ ਪਿਛਲੇ ਇੱਕ ਹਫ਼ਤੇ ਦੌਰਾਨ ਹੋਈ ਭਾਰੀ ਬਾਰਿਸ਼ ਅਤੇ ਹੜ੍ਹ ਨੇ ਵੱਡਾ ਨੁਕਸਾਨ ਪਹੁੰਚਾਇਆ ਹੈ। ਕਲੈਕਟਰ ਦਫ਼ਤਰ ਮੁਤਾਬਕ, ਹੁਣ ਤੱਕ 47 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਰਾਹਤ ਅਤੇ ਸਫਾਈ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਫਿਲਹਾਲ ਸ਼ਹਿਰ ਵਿੱਚ ਕਿਤੇ ਵੀ ਣੀ ਜਮ੍ਹਾਂ ਹੋਣ ਦੀ ਸਥਿਤੀ ਨਹੀਂ ਹੈ।
ਸੂਰਤ ਕਲੈਕਟਰ ਦਫ਼ਤਰ ਦੇ ਨਾਇਬ ਤਹਿਸੀਲਦਾਰ ਸਾਜਿਦ ਖਾਨ ਨੇ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਵਿੱਚ ਬਾਰਿਸ਼ ਅਤੇ ਹੜ੍ਹ ਨਾਲ ਕੁੱਲ 47 ਲੋਕਾਂ ਦੀ ਮੌਤ ਹੋਈ ਹੈ। ਇਹਨਾਂ ਵਿੱਚੋਂ 43 ਮੌਤਾਂ ਸੂਰਤ ਸ਼ਹਿਰ ਵਿੱਚ ਹੋਈਆਂ, ਜਦੋਂ ਕਿ 4 ਲੋਕਾਂ ਦੀ ਜਾਨ ਸੂਰਤ ਦਿਹਾਤੀ ਇਲਾਕੇ ਵਿੱਚ ਗਈ। ਸ਼ਹਿਰ ਵਿੱਚ ਹੋਈਆਂ 43 ਮੌਤਾਂ ਵਿੱਚੋਂ ਪੁਲਸ ਰਿਕਾਰਡ ਮੁਤਾਬਕ 29 'ਹਾਦਸਾਗ੍ਰਸਤ ਮੌਤ' ਦੇ ਮਾਮਲੇ ਦਰਜ ਹਨ, ਜਦਕਿ ਫਾਇਰ ਵਿਭਾਗ ਨੇ 14 ਮੌਤਾਂ ਦੀ ਪੁਸ਼ਟੀ ਕੀਤੀ ਹੈ। ਪ੍ਰਸ਼ਾਸਨ ਨੂੰ ਹੁਣ ਤੱਕ 19 ਮ੍ਰਿਤਕਾਂ ਦੀ ਪੋਸਟਮਾਰਟਮ ਰਿਪੋਰਟ ਮਿਲ ਚੁੱਕੀ ਹੈ।
ਪੀੜਤਾਂ ਨੂੰ ਮਿਲੇਗੀ ਆਰਥਿਕ ਮਦਦ
ਇਸ ਆਫ਼ਤ ਨੂੰ ਦੇਖਦੇ ਹੋਏ ਸਰਕਾਰੀ ਨਿਯਮਾਂ ਤਹਿਤ ਸਾਰੇ ਮ੍ਰਿਤਕਾਂ ਦੇ ਪੀੜਤ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ। ਰਾਹਤ ਦੀ ਗੱਲ ਇਹ ਹੈ ਕਿ ਹੁਣ ਹਾਲਾਤ ਵਿੱਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਮੌਤਾਂ ਦਾ ਇਹ ਅੰਕੜਾ ਅੱਗੇ ਵਧਣ ਦੀ ਉਮੀਦ ਨਹੀਂ ਹੈ। ਅਧਿਕਾਰੀਆਂ ਮੁਤਾਬਕ, ਪੂਰੇ ਮਾਨਸੂਨ ਸੀਜ਼ਨ ਦੀ ਕਰੀਬ 50 ਫੀਸਦੀ ਬਾਰਿਸ਼ ਸਿਰਫ਼ ਤਿੰਨ ਦਿਨਾਂ ਵਿੱਚ ਹੋ ਗਈ, ਜਿਸ ਕਾਰਨ ਸ਼ਹਿਰ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਸਨ।
Good News! ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਹੋਵੇਗਾ ਮਾਫ, CM ਫੜਨਵੀਸ ਨੇ ਕੀਤਾ ਐਲਾਨ
NEXT STORY