ਦੇਹਰਾਦੂਨ—ਉਤਰਾਖੰਡ ਦੇ ਪਰਬਤੀ ਅਤੇ ਉਚਾਈ ਵਾਲੇ ਸਥਾਨਾਂ 'ਤੇ ਬਰਫਬਾਰੀ ਕਾਰਨ ਕਈ ਸਥਾਨਾਂ 'ਤੇ ਰਸਤੇ ਬੰਦ ਹੋ ਗਏ ਹਨ। ਦੱਸ ਦੇਈਏ ਕਿ ਅੱਜ ਲਗਾਤਾਰ ਦੂਜੇ ਦਿਨ ਉਤਰਾਖੰਡ 'ਚ ਮੌਸਮ ਖਰਾਬ ਰਿਹਾ ਹੈ। ਬਰਫਬਾਰੀ ਕਾਰਨ ਪੂਰੇ ਸੂਬੇ 'ਚ ਠੰਡ ਵੱਧ ਗਈ ਹੈ। ਉਤਰਕਾਸ਼ੀ ਜ਼ਿਲਾ ਆਫਤ ਆਪਰੇਸ਼ਨ ਕੇਂਦਰ ਦੇ ਮੁਖੀ ਦੇਵਿੰਦਰ ਸਿੰਘ ਪਟਵਾਲ ਨੇ ਦੱਸਿਆ ਹੈ ਕਿ ਸਰਹੱਦ ਸੜਕ ਸੰਗਠਨ (ਬੀ.ਆਰ.ਓ), ਭਟਵਾੜੀ ਅਨੁਸਾਰ ਭੈਰਵਘਾਟੀ ਤੋਂ ਗੰਗੋਤਰੀ ਤੱਕ ਬਰਫਬਾਰੀ ਕਾਰਨ ਰਸਤੇ ਬੰਦ ਹਨ।
ਮੌਜੂਦਾ ਸਮੇਂ ਦੌਰਾਨ ਭੈਰਵਘਾਟੀ, ਗੰਗੋਤਰੀ ਇਲਾਕਿਆਂ 'ਚ ਹਲਕੀ ਬਰਫਬਾਰੀ ਹੋ ਰਹੀ ਹੈ ਜਦਕਿ ਯਮੁਨੋਤਰੀ ਰਾਸ਼ਟਰੀ ਰਾਜਮਾਰਗ ਆਵਾਜਾਈ ਲਈ ਸੁਚਾਰੂ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਵਰਤਮਾਨ ਸਮੇਂ 'ਚ ਜਾਨਕੀਚੱਟੀ, ਯਮੁਨੋਤਰੀ ਅਤੇ ਤਹਿਸੀਲ ਇਲਾਕਿਆਂ 'ਚ ਸੰਘਣੇ ਬੱਦਲ ਛਾਏ ਹੋਏ ਹਨ। ਚਮੋਲੀ ਦੀ ਨਿਜੁਮਲਾ ਘਾਟੀ 'ਚ ਸਵੇਰ ਤੋਂ ਹਲਕੀ ਬਰਫਬਾਰੀ ਹੋ ਰਹੀ ਹੈ। ਓਲੀ 'ਚ ਸਵੇਰੇ ਤੋਂ ਚੰਗੀ ਬਰਫਬਾਰੀ ਹੋ ਰਹੀ ਹੈ। ਦੇਹਰਾਦੂਨ, ਮਾਸੂਰੀ, ਹਰਿਦੁਆਰ, ਪੌੜੀ, ਅਲਮੋੜਾ ਅਤੇ ਨੈਨੀਤਾਲ 'ਚ ਵੀ ਬੱਦਲ ਛਾਏ ਹੋਏ ਹਨ ਜਦਕਿ ਪਿਥੌੜਗੜ 'ਚ ਬੂੰਦਾਬਾਂਦੀ ਹੋ ਰਹੀ ਹੈ। ਇਸ ਤੋਂ ਪੂਰੇ ਸੂਬੇ 'ਚ ਠੰਡ ਦਾ ਪ੍ਰਕੋਪ ਛਾ ਗਿਆ ਹੈ।
ਚਾਰ ਧਾਮਾਂ ਦੀ ਗੱਲ ਕਰੀਏ ਤਾਂ ਇੱਥੇ ਅੱਜ ਸਵੇਰਸਾਰ ਉੱਚੀਆਂ ਚੋਟੀਆਂ 'ਤੇ ਹਲਕੀ ਬਰਫਬਾਰੀ ਹੋਈ ਹੈ। ਮੌਸਮ ਵਿਭਾਗ ਨੇ ਅੱਜ ਉਤਰਾਖੰਡ ਦੇ 4 ਜ਼ਿਲਿਆਂ 'ਚ ਭਾਰੀ ਬਰਫਬਾਰੀ ਲਈ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੇਹਰਾਦੂਨ ਸਮੇਤ 5 ਜ਼ਿਲਿਆਂ 'ਚ ਗੜ੍ਹੇ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਕੇਦਾਰਨਾਥ 'ਚ ਕੱਲ ਸ਼ਾਮ ਤੋਂ ਹੀ ਬਰਫਬਾਰੀ ਜਾਰੀ ਹੈ। ਹੁਣ ਤੱਕ 2 ਫੁੱਟ ਤੱਕ ਬਰਫ ਜੰਮ ਚੁੱਕੀ ਹੈ। ਮਾਈਨਸ 4 ਡਿਗਰੀ ਸੈਲਸੀਅਸ ਪਾਰਾ ਬਣਿਆ ਹੋਇਆ ਹੈ।
ਕੱਚੀ ਕਾਲੋਨੀਆਂ ਨੂੰ ਪੱਕਾ ਕਰਨ ਸਬੰਧੀ ਬੋਲੇ ਕੇਜਰੀਵਾਲ
NEXT STORY