ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਮੰਗ ਕੀਤੀ ਕਿ ਕੇਂਦਰ ਨੂੰ ਅਗਲੇ ਸਾਲ ਦੀ ਸ਼ੁਰੂਆਤ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਣਅਧਿਕਾਰਤ ਕਾਲੋਨੀਆਂ ਦੇ ਸਾਰੇ ਵਾਸੀਆਂ ਨੂੰ ਰਿਹਾਇਸ਼ ਰਜਿਸਟਰੇਸ਼ਨ ਪੱਤਰ ਦੇਣਾ ਚਾਹੀਦਾ।ਕੇਜਰੀਵਾਲ ਨੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪਹਿਲਾਂ ਕਰੀਬ 100 ਜਾਂ 500 ਲੋਕਾਂ ਨੂੰ ਰਿਹਾਇਸ਼ ਰਜਿਸਟਰੇਸ਼ਨ ਪੱਤਰ ਦੇਣ ਦੀ ਯੋਜਨਾ ਬਣਾ ਰਹੀ ਹੈ। ਇਹ 100 ਲੋਕਾਂ ਦੀ ਰਜਿਸਟਰੀ ਕਿਉਂ? ਇਹ 100 ਕੌਣ ਹਨ? ਬਾਕੀ ਨੂੰ ਕਿਉਂ ਨਹੀਂ? ਕੇਜਰੀਵਾਲ ਨੇ ਮੰਗ ਕੀਤੀ ਹੈ ਕਿ ਸਾਰੇ ਲੋਕਾਂ ਨੂੰ ਰਜਿਸਟਰੀ ਦਿੱਤੀ ਜਾਵੇ। ਇੰਨਾ ਹੀ ਨਹੀਂ ਅਪਲਾਈ ਕਰਨ ਦੇ ਤਿੰਨ ਦਿਨਾਂ ਦੇ ਅੰਦਰ ਰਜਿਸਟਰੀ ਮਿਲੇ।
ਪਿਛਲੀ ਸਰਕਾਰ ਨੇ ਵਿਕਾਸ ਨਹੀਂ ਕੀਤਾ
ਕੇਜਰੀਵਾਲ ਨੇ ਕਿਹਾ,''ਦਿੱਲੀ ਦੇ ਲੋਕ ਨੌਕਰੀ ਲੱਭਣ ਆਉਂਦੇ ਰਹੇ ਹਨ। ਦਿੱਲੀ 'ਚ ਬਾਹਰੋਂ ਕਾਫ਼ੀ ਲੋਕ ਆਏ। ਦਿੱਲੀ 'ਚ ਦਿੱਲੀ ਵਿਕਾਸ ਅਥਾਰਟੀ (ਡੀ.ਡੀ.ਏ.) ਦੀ ਜ਼ਿੰਮੇਵਾਰੀ ਸੀ ਸਸਤੇ ਘਰ ਦੇਣ ਦੀ। ਫਿਰ ਕੱਚੀ ਕਾਲੋਨੀ ਵੱਡੇ ਪੱਧਰ 'ਤੇ ਬਣ ਗਈ। ਇਨ੍ਹਾਂ ਕੱਚੀਆਂ ਕਾਲੋਨੀਆਂ 'ਚ ਪਿਛਲੀ ਸਰਕਾਰ ਨੇ ਵਿਕਾਸ ਨਹੀਂ ਕੀਤਾ। ਸਾਡੀ ਸਰਾਕਰ ਨੇ ਕੱਚੀ ਕਾਲੋਨੀ ਦੇ ਵਿਕਾਸ ਲਈ ਵੱਡਾ ਕੰਮ ਕੀਤਾ ਹੈ। 1797 ਕਾਲੋਨੀਆਂ ਹਨ। 2009 ਤੋਂ 2014 ਤੱਕ 309 ਕਾਲੋਨੀਆਂ 'ਚ 811 ਕਰੋੜ ਰੁਪਏਖਰਚ ਕਰ ਕੇ ਸੜਕਾਂ ਅਤੇ ਨਾਲੀਆਂ ਬਣੀਆਂ। ਉਨ੍ਹਾਂ ਨੇ ਅੱਗੇ ਕਿਹਾ,''ਜਦਕਿ ਕੇਜਰੀਵਾਲ ਸਰਕਾਰ ਨੇ 2015 ਤੋਂ 2019 ਤੱਕ 1281 ਕਾਲੋਨੀਆਂ 'ਚ ਸੜਕਾਂ ਤੇ ਨਾਲੀਆਂ ਬਣਵਾਈਆਂ, 4 ਹਜ਼ਾਰ 321 ਕਰੋੜ ਰੁਪਏ ਖਰਚ ਕੀਤੇ। 2009 ਤੋਂ 2014 ਤੱਕ 245 ਕਾਲੋਨੀਆਂ 'ਚ ਪਾਈਪਲਾਈਨ ਪਾਈ ਗਈ, ਜਦਕਿ 2015 ਤੋਂ 2019 ਤੱਕ 579 ਕਾਲੋਨੀਆਂ 'ਚ ਪਾਈਪਲਾਈਨ ਪਾਈ ਗਈ।
70 ਸਾਲਾਂ 'ਚ ਇੰਨਾ ਵਿਕਾਸ ਕਦੇ ਨਹੀਂ ਹੋਇਆ
ਕੇਜਰੀਵਾਲ ਨੇ ਕਿਹਾ,''1554 ਕਾਲੋਨੀਆਂ 'ਚ ਪਾਈਪਲਾਈਨਾਂ ਪਾਈਆਂ ਜਾ ਚੁਕੀਆਂ ਹਨ। ਬਾਕੀ 200 ਕਾਲੋਨੀਆਂ 'ਚ ਡੇਢ ਸਾਲ 'ਚ ਪਾਈਪਲਾਈਨ ਪਾ ਦਿੱਤੀ ਜਾਵੇਗੀ। ਸਾਡੀ ਸਰਕਾਰ ਨੇ 903 ਕਾਲੋਨੀਆਂ 'ਚ ਸੀਵਰ ਲਾਈਨ ਪਾਈ। ਇਸ 'ਤੇ 3 ਹਜ਼ਾਰ 444 ਕਰੋੜ ਰੁਪਏ ਖਰਚ ਕੀਤੇ। ਪਿਛਲੀ ਸਰਕਾਰ ਨੇ ਇਕ ਹਜ਼ਾਰ 186 ਕਰੋੜ ਖਰਚ ਕੀਤੇ, ਜਦਕਿ ਅਸੀਂ 8 ਹਜ਼ਾਰ 147 ਕਰੋੜ ਖਰਚ ਕੀਤੇ। ਦਿੱਲੀ 'ਚ 70 ਸਾਲਾਂ 'ਚ ਇੰਨਾ ਵਿਕਾਸ ਕਦੇ ਨਹੀਂ ਹੋਇਆ, ਜਿੰਨਾ ਆਮ ਆਦਮੀ ਪਾਰਟੀ ਸਰਕਾਰ 'ਚ ਹੋਇਆ।
ਪੱਛਮੀ ਬੰਗਾਲ 'ਚ ਡੇਂਗੂ ਨਾਲ ਲੜਨ ਲਈ ZSI ਕਰੇਗਾ ਕਾਰਜਬਲ ਦਾ ਗਠਨ
NEXT STORY