ਨੈਸ਼ਨਲ ਡੈਸਕ- ਉੱਤਰ-ਪੂਰਬ ਦੇ ਤਿੰਨ ਸੂਬਿਆਂ ਨਾਗਾਲੈਂਡ, ਤ੍ਰਿਪੁਰਾ ਅਤੇ ਮੇਘਾਲਿਆ 'ਚ ਅੱਜ ਯਾਨੀ ਕਿ ਵੀਰਵਾਰ ਨੂੰ ਚੋਣ ਨਤੀਜੇ ਆ ਰਹੇ ਹਨ। ਤਿੰਨਾਂ ਸੂਬਿਆਂ ਦੇ ਲੋਕਾਂ ਨੂੰ ਨਤੀਜਿਆਂ ਦੀ ਉਡੀਕ ਹੈ। ਇਸ ਦਰਮਿਆਨ ਨਜ਼ਰਾਂ ਨਾਗਾਲੈਂਡ 'ਤੇ ਵੀ ਬਣੀਆਂ ਹੋਈਆਂ ਹਨ। ਨਾਗਾਲੈਂਡ ਵਿਚ ਇਸ ਵਾਰ ਪਰੰਪਰਾ ਟੁੱਟ ਗਈ।
ਇਹ ਵੀ ਪੜ੍ਹੋ- ਵਿਧਾਨ ਸਭਾ ਚੋਣ ਨਤੀਜੇ 2023: ਰੁਝਾਨਾਂ 'ਚ ਤ੍ਰਿਪੁਰਾ 'ਚ ਭਾਜਪਾ ਨੂੰ ਲੀਡ, ਜਾਣੋ ਨਾਗਾਲੈਂਡ ਤੇ ਮੇਘਾਲਿਆ ਦਾ ਹਾਲ
ਨੈਸ਼ਨਲਿਸਟ ਡੈਮੋਕ੍ਰੇਟਿਕ ਪ੍ਰੋਗ੍ਰੇਸਿਵ ਪਾਰਟੀ (NDPP) ਦੀ ਹੇਖਾਨੀ ਜਖਾਲੂ ਦੀਮਾਪੁਰ-3 ਵਿਧਾਨ ਸਭਾ ਸੀਟ ਜਿੱਤ ਕੇ ਨਾਗਾਲੈਂਡ ਦੀ ਪਹਿਲੀ ਮਹਿਲਾ ਵਿਧਾਇਕ ਬਣ ਗਈ ਹੈ। 47 ਸਾਲਾ ਹੇਖਾਨੀ ਜਖਾਲੂ 1,536 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਲੋਕ ਜਨਸ਼ਕਤੀ ਪਾਰਟੀ ਦੇ ਏਜੇਟੋ ਝਿਮੋਮੀ ਨੂੰ 1,536 ਵੋਟਾਂ ਨਾਲ ਹਰਾਇਆ। ਖ਼ਾਸ ਗੱਲ ਇਹ ਹੈ ਕਿ ਹੇਕਾਨੀ ਨੇ ਕਰੀਬ 7 ਮਹੀਨੇ ਪਹਿਲਾਂ ਹੀ ਸਿਆਸਤ ਵਿਚ ਕਦਮ ਰੱਖਿਆ ਸੀ।
ਇਹ ਵੀ ਪੜ੍ਹੋ- ਰਾਮ ਰਹੀਮ ਅਸਲੀ ਜਾਂ ਨਕਲੀ ਮਾਮਲਾ: SC ਪੁੱਜਾ ਮਾਮਲਾ, ਹਾਈ ਕੋਰਟ ਨੇ 'ਠੁਕਰਾਈ' ਅਰਜ਼ੀ
ਦੱਸ ਦੇਈਏ ਕਿ ਸਾਲ 1963 'ਚ ਨਾਗਾਲੈਂਡ ਬਣਿਆ। ਹਾਲਾਂਕਿ ਕਰੀਬ 60 ਸਾਲ ਬਾਅਦ ਵੀ ਸੂਬੇ 'ਚ ਕੋਈ ਮਹਿਲਾ ਹੁਣ ਤੱਕ ਵਿਧਾਇਕ ਨਹੀਂ ਬਣੀ ਸੀ। ਇਸ ਵਾਰ ਇਹ ਪਰੰਪਰਾ ਆਖ਼ਰਕਾਰ ਟੁੱਟ ਹੀ ਗਈ। ਇਸ ਵਾਰ 60 ਵਿਧਾਨ ਸਭਾ ਸੀਟਾਂ 'ਤੇ ਚੋਣਾਂ ਲਈ 184 ਉਮੀਦਵਾਰ ਚੋਣ ਮੈਦਾਨ 'ਚ ਹਨ, ਜਿਸ ਵਿਚ 4 ਔਰਤਾਂ ਹਨ।
JNU ਦੇ ਨਵੇਂ ਨਿਯਮ, ਕੈਂਪਸ 'ਚ ਧਰਨਾ ਦੇਣ ’ਤੇ ਲੱਗੇਗਾ 20,000 ਰੁਪਏ ਜੁਰਮਾਨਾ, ਹਿੰਸਾ ਕਰਨ ’ਤੇ ਦਾਖਲਾ ਰੱਦ
NEXT STORY