ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ 3600 ਕਰੋੜ ਦੇ ਵੀ.ਵੀ.ਆਈ.ਪੀ. ਹੈਲੀਕਾਪਟਰ ਸੌਦਾ ਮਾਮਲੇ 'ਚ ਗ੍ਰਿਫਤਾਰ ਰੱਖਿਆ ਏਜੰਟ ਸੁਸ਼ੇਨ ਮੋਹਨ ਗੁਪਤਾ ਦੀ ਜ਼ਮਾਨਤ ਪਟੀਸ਼ਨ 'ਤੇ ਸ਼ਨੀਵਾਰ ਨੂੰ ਇਨਫੋਰਸਮੈਂਟ ਡਾਇਰੈਕੋਟਰੇਟ ਤੋਂ ਜਵਾਬ ਮੰਗਿਆ। ਗੁਪਤਾ ਨੇ ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਦੇ ਸਾਹਮਣੇ ਆਪਣੀ ਜ਼ਮਾਨਤ ਪਟੀਸ਼ਨ ਪੇਸ਼ ਕੀਤੀ ਸੀ। ਅਦਾਲਤ ਨੇ 9 ਅਪ੍ਰੈਲ ਤੱਕ ਏਜੰਸੀ ਤੋਂ ਜਵਾਬ ਮੰਗਿਆ ਹੈ।
ਕੋਰਟ ਨੇ ਗੁਪਤਾ ਤੋਂ 2 ਹੋਰ ਦਿਨਾਂ ਤੱਕ ਪੁੱਛ-ਗਿੱਛ ਕਰਨ ਦੀ ਵੀ ਮਨਜ਼ੂਰੀ ਦੇ ਦਿੱਤੀ। ਏਜੰਸੀ ਨੇ ਉਨ੍ਹਾਂ ਦੀ ਹਿਰਾਸਤ ਮੰਗੀ ਸੀ, ਜਿਸ ਤੋਂ ਬਾਅਦ ਇਹ ਮਨਜ਼ੂਰੀ ਦਿੱਤੀ ਗਈ। ਗੁਪਤਾ ਨੂੰ ਧਨ ਸੋਧ ਰੋਕਥਾਮ ਕਾਨੂੰਨ (ਪੀ.ਐੱਮ.ਐੱਲ.ਏ.) ਦੇ ਅਧੀਨ ਏਜੰਸੀ ਨੇ ਗ੍ਰਿਫਤਾਰ ਕੀਤਾ ਸੀ। ਜਾਂਚ ਏਜੰਸੀ ਨੇ ਕਿਹਾ ਸੀ ਕਿ ਇਸ ਮਾਮਲੇ 'ਚ ਗੁਪਤਾ ਦੀ ਭੂਮਿਕਾ ਰਾਜੀਵ ਸਕਸੈਨਾ ਦੇ ਖੁਲਾਸਿਆਂ ਦੇ ਆਧਾਰ 'ਤੇ ਸਾਹਮਣੇ ਆਈ। ਰਾਜੀਵ ਸਕਸੈਨਾ ਨੂੰ ਸੰਯੁਕਤ ਅਰਬ ਅਮੀਰਾਤ ਤੋਂ ਭਾਰਤ ਲਿਆਂਦਾ ਗਿਆ ਅਤੇ ਇੱਥੇ ਏਜੰਸੀ ਨੇ ਗ੍ਰਿਫਤਾਰ ਕੀਤਾ ਸੀ। ਉਹ ਇਸ ਮਾਮਲੇ 'ਚ ਸਰਕਾਰੀ ਗਵਾਹ ਬਣ ਗਿਆ ਹੈ।
ਲੋਕ ਸਭਾ ਚੋਣਾਂ ਲਈ ITBP ਜਵਾਨਾਂ ਨੇ ਕੀਤੀ ਸਭ ਤੋਂ ਪਹਿਲਾਂ ਵੋਟਿੰਗ
NEXT STORY