ਟਾਂਡਾ ਉੜਮੁੜ (ਪਰਮਜੀਤ ਮੋਮੀ) : ਮਾਝੇ ਦੇ ਜਰਨੈਲ ਦੇ ਨਾਮ ਨਾਲ ਜਾਣੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਰੀੜ੍ਹ ਦੀ ਹੱਡੀ ਬਿਕਰਮਜੀਤ ਸਿੰਘ ਮਜੀਠੀਆ ਨੂੰ ਦਬਾਇਆ ਨਹੀਂ ਜਾ ਸਕਦਾ, ਉਹ ਸੱਚ ਸੀ, ਸੱਚ ਹੈ ਅਤੇ ਸੱਚ ਰਹੇਗਾ, ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਸੀਨੀਅਰ ਕਮਲਜੀਤ ਸਿੰਘ ਤੁੱਲੀ ਅਤੇ ਪੰਚਾਇਤ ਸੰਮਤੀ ਮੈਂਬਰ ਅਮਨਦੀਪ ਹੁਸੈਨਪੁਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।
ਉਨ੍ਹਾਂ ਨੇ ਸਾਂਝੇ ਤੌਰ 'ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਮੇਂ-ਸਮੇਂ 'ਤੇ ਵਿਰੋਧੀਆਂ ਨੇ ਦਬਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਕੋਈ ਵੀ ਕੋਸ਼ਿਸ਼ ਸਿਰੇ ਨਹੀਂ ਚੜੀ। ਇਸੇ ਕਰ ਕੇ ਹੀ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਤੋਂ ਇਸ ਲਈ ਘਬਰਾਉਦੇ ਹਨ ਕਿਉਂਕਿ ਇਹ ਪੰਜਾਬ ਦੀ ਆਪਣੀ ਪਾਰਟੀ ਹੈ, ਇਹ ਇਕੋ-ਇਕ ਅਜਿਹੀ ਪਾਰਟੀ ਹੈ, ਜੋ ਪੰਜਾਬ ਵਾਸੀਆਂ ਦੇ ਭਲੇ ਲਈ ਫੈਸਲੇ ਖੁੱਦ ਆਪ ਲੈਂਦੀ ਹੈ, ਨਾ ਕਿ ਦਿੱਲੀ ਬੈਠੇ ਨੇਤਾਵਾਂ ਤੋਂ ਫੈਸਲੇ ਲਏ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਸਾਨੂੰ ਮਾਨਯੋਗ ਸੁਪਰੀਮ ਕੋਰਟ ਤੋ ਅਤੇ ਕਾਨੂੰਨ 'ਤੇ ਭਰੋਸਾ ਸੀ, ਪਰ ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ ਵਿਰੋਧੀਆ ਦੀ ਨੀਂਦ ਜ਼ਰੂਰ ਹਰਾਮ ਹੋਈ ਹੈ। ਪੰਜਾਬ ਦੀ ਜਨਤਾ 2027 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਦੀ ਬੜੀ ਹੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ, 'ਆਪ' ਨੂੰ ਚਲਦਾ ਕਰਨ ਲਈ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ 'ਤੇ ਬਿਠਾਉਣ ਪੱਬਾਂ ਭਰ ਹੋਈ ਬੈਠੀ ਹੈ।
ਸੀਨੀਅਰ ਆਗੂ ਤੁੱਲੀ ਅਤੇ ਸਮਤੀ ਮੈਂਬਰ ਅਮਨਦੀਪ ਸੈਨਪੁਰੀ ਨੇ ਕਿਹਾ ਨੇ ਕਿਹਾ ਕਿ ਆਪਣੇ ਅਸਲ ਮਕਸਦ ਤੋਂ ਭਟਕੀ ਹੋਈ ਸੂਬਾ ਸਰਕਾਰ ਨੇ ਪੰਜਾਬ ਦੇ ਮਸਲੇ ਹੱਲ ਕਰਨ ਦੀ ਬਜਾਏ ਮਸਲਿਆਂ ਨੂੰ ਹੋਰ ਜ਼ਿਆਦਾ ਉਲਝਾਇਆ ਹੈ ਜਿਸ ਕਾਰਨ ਅੱਜ ਸੂਬਾ ਪੰਜਾਬ ਹਰੇਕ ਪੱਖ ਤੋਂ ਬੁਰੀ ਤਰ੍ਹਾਂ ਪਿਛੜ ਚੁੱਕਾ ਹੈ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਆਗੂ ਤੇ ਵਰਕਰ ਵੀ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਆਬਕਾਰੀ ਟੀਮ ਨੇ 1500 ਲੀਟਰ ਲਾਹਣ, ਡਰਮ ਅਤੇ ਭੱਠੀ ਕੀਤੀ ਬਰਾਮਦ
NEXT STORY