ਪੋਰਬੰਦਰ - ਗੁਜਰਾਤ ਤੱਟ 'ਤੇ ਅਰਬ ਸਾਗਰ 'ਚ ਭਾਰਤੀ ਤੱਟ ਰੱਖਿਅਕ (ਆਈਸੀਜੀ) ਦੇ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਲਾਪਤਾ ਹੋਏ ਚਾਲਕ ਦਲ ਦੇ ਤਿੰਨ ਮੈਂਬਰਾਂ 'ਚੋਂ ਇਸ ਦੇ ਪਾਇਲਟ ਅਤੇ ਇਕ ਗੋਤਾਖੋਰ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ ਤੀਜੇ ਦੀ ਭਾਲ ਜਾਰੀ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਕੋਸਟ ਗਾਰਡ ਦੇ ਬੁਲਾਰੇ ਅਮਿਤ ਉਨਿਆਲ ਨੇ ਦੱਸਿਆ ਕਿ ਕਮਾਂਡੈਂਟ ਵਿਪਿਨ ਬਾਬੂ ਅਤੇ ਗੋਤਾਖੋਰ ਕਰਨ ਸਿੰਘ ਦੀਆਂ ਲਾਸ਼ਾਂ ਮੰਗਲਵਾਰ ਰਾਤ ਬਰਾਮਦ ਕਰ ਲਈਆਂ ਗਈਆਂ, ਜਦਕਿ ਦੂਜੇ ਪਾਇਲਟ ਰਾਕੇਸ਼ ਰਾਣਾ ਦੀ ਭਾਲ ਲਈ ਤਲਾਸ਼ੀ ਮੁਹਿੰਮ ਜਾਰੀ ਹੈ।
ਇਹ ਵੀ ਪੜ੍ਹੋ - ਬੈਰੀਕੇਡ ਤੋੜ ਟਰੱਕ ਨਾਲ ਟਕਰਾਈ ਕਾਰ, 4 ਦੋਸਤਾਂ ਦੀ ਦਰਦਨਾਕ ਮੌਤ, ਉੱਡੇ ਪਰਖੱਚੇ
ਉਹਨਾਂ ਨੇ ਕਿਹਾ ਕਿ ਆਈਸੀਜੀ ਦੇ ਅਤਿ ਆਧੁਨਿਕ ਲਾਈਟ ਏਅਰਕ੍ਰਾਫਟ ਵਿਚ ਚਾਲਕ ਦਲ ਦੇ ਚਾਰ ਮੈਂਬਰ ਸ਼ਾਮਲ ਸਨ। ਘਟਨਾ ਤੋਂ ਤੁਰੰਤ ਬਾਅਦ ਗੋਤਾਖੋਰ ਗੌਤਮ ਕੁਮਾਰ ਨੂੰ ਬਚਾ ਲਿਆ ਗਿਆ, ਜਦਕਿ ਇਕ ਪਾਇਲਟ ਅਤੇ ਦੋ ਗੋਤਾਖੋਰਾਂ ਸਣੇ ਤਿੰਨ ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਮੰਗਲਵਾਰ ਰਾਤ ਨੂੰ ਪਾਇਲਟ ਵਿਪਿਨ ਬਾਬੂ ਅਤੇ ਗੋਤਾਖੋਰ ਕਰਣ ਸਿੰਘ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਉਹਨਾਂ ਨੇ ਕਿਹਾ ਕਿ ਦੂਜਾ ਪਾਇਲਟ ਰਾਕੇਸ਼ ਰਾਣਾ ਅਜੇ ਲਾਪਤਾ ਹੈ। ਅਸੀਂ ਉਸ ਦੀ ਭਾਲ ਕਰਨ ਲਈ ਚਾਰ ਜਹਾਜ਼ ਅਤੇ ਇਕ ਹਵਾਈ ਜਹਾਜ਼ ਤਾਇਨਾਤ ਕੀਤਾ ਹੋਇਆ ਹੈ। ਕਰੈਸ਼ ਹੋਏ ਹੈਲੀਕਾਪਟਰ ਦਾ ਮਲਬਾ ਬਰਾਮਦ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ - ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤੀ ਵੱਡੀ ਰਾਹਤ, ਆਇਆ ਨਵਾਂ ਆਰਡਰ
ਆਈਸੀਜੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਘਟਨਾ ਸੋਮਵਾਰ ਰਾਤ ਨੂੰ ਵਾਪਰੀ, ਜਦੋਂ ਉਹਨਾਂ ਨੇ ਰਾਤ 11 ਵਜੇ ਦੇ ਕਰੀਬ ਟੈਂਕਰ ਵਿੱਚ ਸਵਾਰ ਜ਼ਖਮੀ ਚਾਲਕ ਦਲ ਦੇ ਮੈਂਬਰ ਨੂੰ ਬਚਾਉਣ ਲਈ ਮੁਹਿੰਮ ਚਲਾਈ। ਇਹ ਟੈਂਕਰ ਪੋਰਬੰਦਰ ਨੇੜਿਓਂ ਲੰਘ ਰਿਹਾ ਸੀ। ਇਸ ਦੌਰਾਨ ਸਮੁੰਦਰ 'ਚੋਂ ਦੋ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਮੰਗਲਵਾਰ ਰਾਤ ਪੋਰਬੰਦਰ ਦੇ ਨਵੀ ਬੰਦਰ ਥਾਣੇ 'ਚ ਦੁਰਘਟਨਾ ਮੌਤ ਦਾ ਮਾਮਲਾ ਦਰਜ ਕੀਤਾ ਗਿਆ। ਰਿਪੋਰਟਾਂ ਮੁਤਾਬਕ ਕੋਸਟ ਗਾਰਡ ਹੈਲੀਕਾਪਟਰ 'ਚ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ। ਹੈਲੀਕਾਪਟਰ ਮੈਡੀਕਲ ਐਮਰਜੈਂਸੀ ਬਚਾਅ ਕਾਰਜ ਦੌਰਾਨ ਤੱਟ ਤੋਂ ਲਗਭਗ 30 ਨੌਟੀਕਲ ਮੀਲ ਦੂਰ ਸਮੁੰਦਰ ਵਿੱਚ ਅਣਪਛਾਤੇ ਕਾਰਨਾਂ ਕਰਕੇ ਕਰੈਸ਼ ਹੋ ਗਿਆ। ਤੱਟ ਰੱਖਿਅਕ ਨੇ ਦੱਸਿਆ ਕਿ ਦੋ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਬਚਾਇਆ ਗਿਆ ਗੋਤਾਖੋਰ ਗੌਤਮ ਕੁਮਾਰ ਅਜੇ ਵੀ ਹਸਪਤਾਲ 'ਚ ਦਾਖਲ ਹੈ।
ਇਹ ਵੀ ਪੜ੍ਹੋ - ਮੋਬਾਇਲ 'ਤੇ ਗੇਮ ਖੇਡ ਰਹੇ ਬੱਚੇ ਤੋਂ ਮਾਂ ਨੇ ਖੋਹਿਆ ਫੋਨ, ਗੁੱਸੇ 'ਚ ਆ ਕੇ ਚੁੱਕ ਲਿਆ ਖ਼ੌਫ਼ਨਾਕ ਕਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਇੰਡੀਆ' ਗਠਜੋੜ ਜੰਮੂ ਕਸ਼ਮੀਰ ਦੇ ਰਾਜ ਦੇ ਦਰਜੇ ਦੀ ਬਹਾਲੀ ਕਰੇਗਾ ਯਕੀਨੀ : ਰਾਹੁਲ ਗਾਂਧੀ
NEXT STORY