ਜੰਮੂ – ਜੰਮੂ-ਕਸ਼ਮੀਰ ਵਿਚ ਸੀਨੀਅਰ ਸਰਕਾਰੀ ਅਧਿਕਾਰੀ ਨੂੰ ਜੰਮੂ ਤੋਂ ਕਿਸ਼ਤਵਾੜ ਲੈ ਕੇ ਜਾ ਰਹੇ ਹੈਲੀਕਾਪਟਰ ਦੀ ਬੁੱਧਵਾਰ ਨੂੰ ਰਿਆਸੀ ਦੇ ਰਾਮ ਲੀਲਾ ਮੈਦਾਨ ਵਿਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ।
ਸੂਤਰਾਂ ਨੇ ਦੱਸਿਆ ਕਿ ਪਵਨ ਹੰਸ ਦੇ ਹੈਲੀਕਾਪਟਰ ਨੂੰ ਅੱਜ ਸਵੇਰੇ ਰਿਆਸੀ ਦੇ ਜਯੋਤੀਪੁਰਮ ਵਿਚ ਐਮਰਜੈਂਸੀ ਸਥਿਤੀ ਵਿਚ ਲੈਂਡ ਕਰਵਾਉਣਾ ਪਿਆ। ਇਹ ਹੈਲੀਕਾਪਟਰ ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੂੰ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਹੈਲੀਕਾਪਟਰ ਨੂੰ ਤਕਨੀਕੀ ਗੜਬੜੀ ਕਾਰਣ ਜਯੋਤੀਪੁਰਮ ਦੇ ਰਾਮ ਲੀਲਾ ਮੈਦਾਨ ਵਿਚ ਹੰਗਾਮੀ ਹਾਲਤ ਵਿਚ ਉਤਾਰਿਆ ਗਿਆ। ਪੁਲਸ ਨੇ ਦੱਸਿਆ ਕਿ ਹੈਲੀਕਾਪਟਰ ਵਿਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ। ਹੈਲੀਕਾਪਟਰ ਦੇ ਸੰਚਾਲਕ ਗੜਬੜੀ ਦੇ ਕਾਰਣਾਂ ਦੀ ਜਾਂਚ ਕਰ ਰਹੇ ਹਨ।
ਬ੍ਰਿਕਸ 'ਤੇ ਚੀਨ ਦਾ ਸਮਰਥਨ, ਸ਼ੀ ਜਿਨਪਿੰਗ ਆ ਸਕਦੇ ਹਨ ਭਾਰਤ
NEXT STORY