ਨਵੀਂ ਦਿੱਲੀ- ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਬੰਬੇ ਹਾਈ ਕੋਰਟ ਨੇ ਕਲਰਕ ਦੇ ਅਹੁਦਿਆਂ 'ਤੇ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸ ਭਰਤੀ ਲਈ ਆਨਲਾਈਨ ਅਰਜ਼ੀਆਂ 22 ਜਨਵਰੀ 2025 ਤੋਂ ਸ਼ੁਰੂ ਹੋ ਗਈਆਂ ਹਨ। ਜਿਸ ਵਿਚ ਉਮੀਦਵਾਰ ਆਖਰੀ ਤਾਰੀਖ਼ 5 ਫਰਵਰੀ 2025 ਸ਼ਾਮ 5 ਵਜੇ ਤੱਕ ਅਧਿਕਾਰਤ ਵੈੱਬਸਾਈਟ 'ਤੇ ਅਪਲਾਈ ਕਰ ਸਕਦੇ ਹਨ। ਇਸ ਤੋਂ ਬਾਅਦ ਐਪਲੀਕੇਸ਼ਨ ਵਿੰਡੋ ਬੰਦ ਹੋ ਜਾਵੇਗੀ।
ਖਾਲੀ ਥਾਂ ਦੇ ਵੇਰਵੇ
ਕੁੱਲ 129 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ।
ਯੋਗਤਾ
ਬੰਬੇ ਹਾਈ ਕੋਰਟ ਵਿਚ ਕਲਰਕ ਬਣਨ ਲਈ ਉਮੀਦਵਾਰਾਂ ਨੂੰ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ। ਇਸ ਵਿਚ ਲਾਅ ਦੀ ਡਿਗਰੀ ਵਾਲੇ ਵਿਅਕਤੀਆਂ ਨੂੰ ਤਰਜੀਹ ਦਿੱਤੀ ਜਾਵੇਗੀ। ਵਿਦਿਅਕ ਯੋਗਤਾ ਤੋਂ ਇਲਾਵਾ ਉਮੀਦਵਾਰਾਂ ਕੋਲ GCC-TBC ਸਰਟੀਫਿਕੇਟ ਜਾਂ ITI ਨਾਲ 40 ਸ਼ਬਦ ਪ੍ਰਤੀ ਮਿੰਟ ਦੀ ਦਰ ਨਾਲ ਅੰਗਰੇਜ਼ੀ ਟਾਈਪਿੰਗ ਆਉਣੀ ਚਾਹੀਦੀ ਹੈ।
ਉਮਰ ਹੱਦ
ਬੰਬੇ ਹਾਈ ਕੋਰਟ ਦੀ ਇਸ ਭਰਤੀ ਵਿਚ ਹਿੱਸਾ ਲੈਣ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 38 ਸਾਲ ਹੋਣੀ ਚਾਹੀਦੀ ਹੈ। ਜਦੋਂ ਕਿ SC, ST, OBC, SBC ਉਮੀਦਵਾਰਾਂ ਲਈ ਵੱਧ ਤੋਂ ਵੱਧ ਉਮਰ 43 ਸਾਲ ਹੋਣੀ ਚਾਹੀਦੀ ਹੈ। ਹਾਈ ਕੋਰਟ/ਸਰਕਾਰੀ ਕਰਮੀਆਂ ਲਈ ਕੋਈ ਵੱਧ ਤੋਂ ਵੱਧ ਉਮਰ ਨਹੀਂ ਹੈ।
ਤਨਖਾਹ
ਕਲਰਕ ਦੇ ਅਹੁਦੇ ਲਈ ਚੁਣੇ ਗਏ ਉਮੀਦਵਾਰਾਂ ਨੂੰ 29,200-92,300/- ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਸਕ੍ਰੀਨਿੰਗ, ਟਾਈਪਿੰਗ ਟੈਸਟ, ਵੀਵਾ ਆਦਿ ਪੜਾਵਾਂ ਰਾਹੀਂ ਕੀਤੀ ਜਾਵੇਗੀ।
ਅਰਜ਼ੀ ਫੀਸ
ਉਮੀਦਵਾਰਾਂ ਨੂੰ ਅਰਜ਼ੀ ਦੌਰਾਨ 100 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ। ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ 400 ਰੁਪਏ ਦੀ ਅਰਜ਼ੀ ਫੀਸ ਜਮ੍ਹਾਂ ਕਰਾਉਣੀ ਪਵੇਗੀ।
ਸਕਰੀਨਿੰਗ ਟੈਸਟ 90 ਅੰਕਾਂ ਲਈ ਹੋਵੇਗਾ, ਟਾਈਪਿੰਗ ਟੈਸਟ 20 ਅੰਕਾਂ ਲਈ ਹੋਵੇਗਾ ਅਤੇ ਵੀਵਾ 40 ਅੰਕਾਂ ਲਈ ਹੋਵੇਗਾ। ਬੰਬੇ ਹਾਈ ਕੋਰਟ ਦੀ ਇਸ ਭਰਤੀ ਨਾਲ ਸਬੰਧਤ ਕਿਸੇ ਵੀ ਹੋਰ ਜਾਣਕਾਰੀ ਲਈ ਉਮੀਦਵਾਰ ਹਾਈ ਕੋਰਟ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਸਬੰਧਾਂ ਨੂੰ ਅੱਗੇ ਵਧਾਉਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ, ਯੂਏਈ ਦੇ ਰਾਜਦੂਤ ਨੇ ਕੀਤੀ ਪ੍ਰਸ਼ੰਸਾ
NEXT STORY