ਨੈਸ਼ਨਲ ਡੈਸਕ- ਇਲਾਹਾਬਾਦ ਹਾਈ ਕੋਰਟ ਨੇ ਹਾਲ ਹੀ 'ਚ ਇਕ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਕਿ ਅਸਫ਼ਲ ਪ੍ਰੇਮ ਸੰਬੰਧ ਅਤੇ ਉਸ ਤੋਂ ਪੈਦੇ ਹੋਏ ਤਣਾਅ ਕਾਰਨ ਅਪਰਾਧਕ ਕਾਨੂੰਨਾਂ ਦੀ ਗਲਤ ਵਰਤੋਂ ਵਧਦੀ ਜਾ ਰਹੀ ਹੈ। ਇਹ ਚਿੰਤਾਜਨਕ ਹੈ ਕਿ ਨਿੱਜੀ ਸੰਬੰਧ ਟੁੱਟਣ 'ਤੇ ਹਮੇਸ਼ਾ ਅਪਰਾਧਕ ਮੁਕੱਦਮਿਆਂ ਦਾ ਰੂਪ ਦੇ ਦਿੱਤਾ ਜਾਂਦਾ ਹੈ। ਜੱਜ ਕ੍ਰਿਸ਼ਨ ਪਹਿਲ ਨੇ ਇਹ ਟਿੱਪਣੀ 42 ਸਾਲਾ ਵਿਅਕਤੀ ਨੂੰ ਜਬਰ ਜ਼ਿਨਾਹ ਦੇ ਦੋਸ਼ 'ਚ ਜ਼ਮਾਨਤ ਦਿੰਦੇ ਹੋਏ ਕੀਤੀ। ਕੋਰਟ ਨੇ ਕਿਹਾ,''ਅੱਜ ਦੇ ਸਮਾਜ 'ਚ ਜਿਨਸੀ ਸੰਬੰਧਾਂ ਦੀ ਬਦਲਦੀ ਪਰਿਭਾਸ਼ਾ ਨੂੰ ਉਜਾਗਰ ਕਰਨਾ ਜ਼ਰੂਰੀ ਹੋ ਗਿਆ ਹੈ।'' ਅਦਾਲਤ ਨੇ ਕਿਹਾ ਕਿ ਪੀੜਤਾ ਨੂੰ ਦੋਸ਼ੀ ਦੀ ਵਿਆਹੁਤਾ ਸਥਿਤੀ ਦੀ ਜਾਣਕਾਰੀ ਸੀ। ਉਹ ਵਿਅਕਤੀ ਪਹਿਲੇ ਤਿੰਨ ਵਾਰ ਵਿਆਹ ਕਰ ਚੁੱਕਿਆ ਸੀ। ਇਸ ਦੇ ਬਾਵਜੂਦ ਉਸ ਨੇ ਦੋਸ਼ੀ ਨਾਲ ਸਹਿਮਤੀ ਨਾਲ ਸਰੀਰਕ ਸੰਬੰਧ ਬਣਾਏ। ਇਹ 2 ਬਾਲਗਾਂ ਦੀ ਆਪਸੀ ਸਹਿਮਤੀ ਨਾਲ ਬਣਿਆ ਸੰਬੰਧ ਸੀ। ਕੋਰਟ ਨੇ ਕਿਹਾ ਕਿ ਇਹ ਮਾਮਲਾ ਸਮਾਜ 'ਚ ਆ ਰਹੀ ਉਸ ਤਬਦੀਲੀ ਨੂੰ ਦਰਸਾਉਂਦਾ ਹੈ, ਜਿਸ 'ਚ ਅੰਤਰੰਗ ਰਿਸ਼ਤਿਆਂ ਦੀ ਪਵਿੱਤਰਤਾ ਅਤੇ ਗੰਭੀਰਤਾ 'ਚ ਗਿਰਾਵਟ ਆਈ ਹੈ। ਰਿਸ਼ਤੇ ਅਸਥਾਈ ਅਤੇ ਬਿਨਾਂ ਵਚਨਬੱਧਤਾ ਦੇ ਬਣਦੇ ਅਤੇ ਟੁੱਟਦੇ ਹਨ। ਜਦੋਂ ਅਜਿਹੇ ਰਿਸ਼ਤੇ ਖ਼ਤਮ ਹੁੰਦੇ ਹਨ ਤਾਂ ਉਨ੍ਹਾਂ 'ਚ ਕਈ ਕਾਨੂੰਨੀ ਹਥਿਆਰਾਂ ਰਾਹੀਂ ਬਦਲੇ ਦਾ ਮਾਧਿਅਮ ਬਣ ਜਾਂਦੇ ਹਨ।
ਦੋਸ਼ੀ ਨੂੰ ਮਿਲੀ ਜ਼ਮਾਨਤ
ਇਹ ਵੀ ਪੜ੍ਹੋ : ਹੁਣ ਸੈਲਫ਼ੀ ਨਾਲ ਲੱਗੇਗੀ ਡਾਕਟਰਾਂ ਦੀ ਹਾਜ਼ਰੀ, ਲੋਕੇਸ਼ਨ ਦੱਸਣਾ ਵੀ ਜ਼ਰੂਰੀ, ਕੀਤੀ ਉਲੰਘਣਾ ਤਾਂ...
ਅਦਾਲਤ ਨੇ ਕਿਹਾ ਕਿ ਨੈਤਿਕ ਰੂਪ ਨਾਲ ਸ਼ੱਕੀ ਸਾਰੇ ਕੰਮ ਕਾਨੂੰਨਨ ਅਪਰਾਧ ਨਹੀਂ ਮੰਨੇ ਜਾ ਸਕਦੇ। ਐੱਫਆਈਆਰ ਘਟਨਾ ਦੇ 5 ਮਹੀਨਿਆਂ ਬਾਅਦ ਕਰਵਾਈ ਗਈ। ਪੀੜਤਾ ਸਿੱਖਿਅਤ ਔਰਤ ਹੈ। ਇਹ ਮਾਮਲਾ ਗੰਭੀਰ ਅਪਰਾਧਿਕ ਕੰਮ ਦੀ ਜਗ੍ਹਾ ਭਾਵਨਾਤਮਕ ਪ੍ਰਤੀਕਿਰਿਆ ਦਾ ਲੱਗਦਾ ਹੈ। ਇਸ ਲਈ ਦੋਸ਼ੀ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ। ਦਰਅਸਲ ਇਕ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਕਿ ਦੋਸ਼ੀ ਨੇ ਉਸ ਨਾਲ ਜਬਰ ਜ਼ਿਨਾਹ ਕੀਤਾ, ਵੀਡੀਓ ਬਣਾਇਆ ਅਤੇ ਬਲੈਕਮੇਲ ਕੀਤਾ। ਵਿਆਹ ਦਾ ਵਾਅਦਾ ਕੀਤਾ ਪਰ ਬਾਅਦ 'ਚ ਮੁਕਰ ਗਿਆ। ਉੱਥੇ ਹੀ ਦੋਸ਼ੀ ਨੇ ਕਿਹਾ ਕਿ ਦੋਵਾਂ ਨੇ ਸਹਿਮਤੀ ਨਾਲ ਸੰਬੰਧ ਬਣਾਏ। ਉੱਥੇ ਹੀ ਪੀੜਤਾ ਦੇ ਵਕੀਲ ਨੇ ਕਿਹਾ ਕਿ ਦੋਸ਼ੀ ਅਮੀਰ ਵਿਅਕਤੀ ਹੈ ਅਤੇ ਉਸ ਨੇ ਪੈਸੇ ਅਤੇ ਪ੍ਰਭਾਵ ਦੀ ਗਲਤ ਵਰਤੋਂ ਕਰ ਕੇ ਪੀੜਤਾ ਦੀ ਜ਼ਿੰਦਗੀ ਬਰਬਾਦ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
2,000 ਰੁਪਏ ਤੋਂ ਵੱਧ ਦੀ UPI ਪੇਮੈਂਟ 'ਤੇ ਕੀ ਲੱਗੇਗਾ ਟੈਕਸ? ਸਰਕਾਰ ਨੇ ਕਰ 'ਤਾ ਸਾਫ਼
NEXT STORY