ਨਵੀਂ ਦਿੱਲੀ - ਦਿੱਲੀ ਦੇ ਇੱਕ ਹਸਪਤਾਲ ਵਿੱਚ ਆਕਸੀਜਨ ਦੇ ਕਮੀ ਦੇ ਮੁੱਦੇ 'ਤੇ ਦਿੱਲੀ ਹਾਈ ਕੋਰਟ ਵਿੱਚ ਸੁਣਵਾਈ ਹੋਈ, ਜਿਸ ਵਿੱਚ ਕੋਰਟ ਨੇ ਕੇਂਦਰ ਸਰਕਾਰ ਨੂੰ ਝਾੜ ਪਾਈ ਹੈ। ਕੋਰਟ ਨੇ ਕਿਹਾ ਕਿ ਇੰਡਸਟਰੀਅਲ ਇੰਡਸਟਰੀ ਵਿੱਚ ਇਸਤੇਮਾਲ ਹੋਣ ਵਾਲੀ ਆਕਸੀਜਨ ਨੂੰ ਤੁਰੰਤ ਰੋਕਿਆ ਜਾਵੇ। ਲੋਕਾਂ ਨੂੰ ਮਰਨ ਲਈ ਇਸ ਤਰ੍ਹਾਂ ਨਹੀਂ ਛੱਡਿਆ ਜਾ ਸਕਦਾ। ਇਹ ਇਕ ਗੰਭੀਰ ਮੁੱਦਾ ਹੈ, ਲੋਕਾਂ ਦੀ ਜ਼ਿੰਦਗੀ ਉਨ੍ਹਾਂ ਦਾ ਮੌਲਿਕ ਅਧਿਕਾਰ ਹੈ, ਤੁਸੀਂ ਉਨ੍ਹਾਂ ਦੀ ਜਾਨ ਬਚਾਉਣ ਲਈ ਕੀ ਕਰ ਰਹੇ ਹੋ?
ਇਹ ਵੀ ਪੜ੍ਹੋ- ਮਹਾਰਾਸ਼ਟਰ ਸਰਕਾਰ ਨੇ ਲਗਾਇਆ ਮੁਕੰਮਲ ਲਾਕਡਾਊਨ, ਜਾਰੀ ਕੀਤਾ 'ਬ੍ਰੇਕ ਦਿ ਚੇਨ' ਹੁਕਮ
ਹਾਈ ਕੋਰਟ ਨੇ ਕੇਂਦਰ ਨੂੰ ਝਾੜ ਪਾਉਂਦੇ ਹੋਏ ਕਿਹਾ ਕਿ ਤੁਹਾਨੂੰ ਡਿਮਾਂਡ ਅਤੇ ਸਪਲਾਈ ਦਾ ਕੋਈ ਅੰਦਾਜ਼ਾ ਕਿਉਂ ਨਹੀਂ ਹੈ? ਕੇਂਦਰ ਆਕਸੀਜਨ ਛੇਤੀ ਤੋਂ ਛੇਤੀ ਹਸਪਤਾਲਾਂ ਵਿੱਚ ਭੇਜਣ ਲਈ ਰੋਡ 'ਤੇ ਡੈਡਿਕੇਟਿਡ ਕਾਰਿਡੋਰ ਬਣਾਏ ਅਤੇ ਜੇਕਰ ਸੰਭਵ ਹੋਵੇ ਤਾਂ ਆਕਸੀਜਨ ਨੂੰ ਏਅਰਲਿਫਟ ਕਰਾਇਆ ਜਾਵੇ।
ਇਹ ਵੀ ਪੜ੍ਹੋ- ਕੋਰੋਨਾ ਮਰੀਜ਼ਾਂ ਨੂੰ ਮਿਲ ਸਕੇ ਆਕਸੀਜਨ ਇਸ ਲਈ ਵੇਚ ਦਿੱਤੀ 22 ਲੱਖ ਦੀ SUV
ਕੋਰਟ ਨੇ ਕਿਹਾ ਕਿ ਆਕਸੀਜਨ ਉਨ੍ਹਾਂ ਇੰਡਸਟਰੀਆਂ ਨੂੰ ਮਿਲੇ ਜੋ ਮੈਡੀਕਲ ਨਾਲ ਜੁੜੇ ਸਾਮਾਨ ਬਣਾ ਰਹੇ ਹਨ, ਬਾਕੀ ਸਟੀਲ, ਪੈਟਰੋਲੀਅਮ ਵਰਗੀਆਂ ਇੰਡਸਟਰੀਆਂ ਵਿੱਚ ਤੁਰੰਤ ਆਕਸੀਜਨ ਸਪਲਾਈ ਰੋਕੀ ਜਾਵੇ। ਹਾਈ ਕੋਰਟ ਨੇ ਕਿਹਾ ਕਿ ਸਾਨੂੰ ਹੈਰਾਨੀ ਹੈ ਕਿ ਸਾਡੇ ਕੱਲ ਦੇ ਹੁਕਮ ਤੋਂ ਬਾਅਦ ਵੀ ਹਸਪਤਾਲਾਂ ਨੂੰ ਆਕਸੀਜਨ ਨਹੀਂ ਦਿੱਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਆਕਸੀਜਨ ਕਿ ਕਿੱਲਤ ਦੂਰ ਕਰਨ 'ਚ ਹੁਣ ਹਵਾਈ ਫੌਜ ਕਰੇਗੀ ਮਦਦ, ਵਿਦੇਸ਼ ਤੋਂ ਮੰਗਾਏ ਜਾਣਗੇ ਕੰਟੇਨਰ
NEXT STORY