ਕਾਨਪੁਰ— ਉਤਰ ਪ੍ਰਦੇਸ਼ ਦੇ ਕਾਨਪੁਰ 'ਚ ਉਸ ਸਮੇਂ ਦਿਨ ਦਹਿਲਾ ਦੇਣਾ ਵਾਲਾ ਭਿਆਨਕ ਹਾਦਸਾ ਹੋ ਗਿਆ ਜਦੋਂ ਸਕੂਟਰੀ ਸਵਾਰ ਕਰਮਚਾਰੀ ਪਤੀ ਅਤੇ ਸੱਸ ਨੂੰ ਪਿੱਛੇ ਬਿਠਾ ਕੇ ਜਾ ਰਿਹਾ ਸੀ। ਇਸ ਦੌਰਾਨ ਤੇਜ਼ ਰਫਤਾਰ ਟਰੱਕ ਨੇ ਬੇਰਹਿਮੀ ਨਾਲ ਕੁਚਲ ਦਿੱਤਾ। ਹਾਦਸਾ ਇੰਨਾ ਭਿਆਨਕ ਸੀ ਕਿ ਉਥੇ ਖੜ੍ਹੇ ਹਰ ਮਨੁੱਖ ਦੀ ਰੂਹ ਕੰਬ ਗਈ। ਗੁੱਸੇ 'ਚ ਆਈ ਭੀੜ ਨੇ ਟਰੱਕ ਚਾਲਕ ਨੂੰ ਫੜ ਕੇ ਬੁਰੀ ਤਰ੍ਹਾਂ ਕੁੱਟਿਆ ਅਤੇ ਜ਼ਿਲਾ ਪੁਲਸ ਦੇ ਹਵਾਲੇ ਕਰ ਦਿੱਤਾ।
ਸ਼ਾਮਨਗਰ ਰਾਮਪੁਰਮ ਵਾਸੀ ਓ.ਈ.ਐਫ ਦੇ ਕਰਮਚਾਰੀ ਮਿਸ਼ੀਲਾਲ ਪਤਨੀ ਨੀਲਿਮਾ ਅਤੇ ਸੱਸ ਸਾਵਿਤਰੀ ਦੇਵੀ ਨਾਲ ਸਕੂਟਰੀ ਤੋਂ ਦੁਪਹਿਰ ਕਰੀਬ ਡੇਢ ਵਜੇ ਨਰਵਲ ਆਪਣੇ ਸਹੁਰੇ ਜਾ ਰਿਹਾ ਸੀ। ਉਹ ਰਾਮਾਦੇਵੀ ਪੁਲ 'ਤੇ ਪੁੱਜੇ ਤਾਂ ਸੜਕ 'ਤੇ ਉਲਟੀ ਦਿਸ਼ਾ 'ਚ ਇਕ ਟਰੱਕ ਖਰਾਬ ਖੜ੍ਹਾ ਦਿੱਖਿਆ। ਟਰੱਕ ਤੋਂ ਬਚਣ ਲਈ ਕਿਨਾਰੇ ਤੋਂ ਨਿਕਲ ਕੇ ਕੋਲ ਦੀ ਲੇਨ 'ਤੇ ਜਿਸ ਤਰ੍ਹਾਂ ਹੀ ਗਏ ਤਾਂ ਉਦੋਂ ਪਿੱਛੋਂ ਤੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਤਿੰਨਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਰਾਜ ਠਾਕਰੇ ਦੇ ਬੇਟੇ ਨੇ ਫੈਸ਼ਨ ਡਿਜ਼ਾਈਨਰ ਮਿਤਾਲੀ ਨਾਲ ਕਰਵਾਈ ਮੰਗਣੀ
NEXT STORY