ਮੰਡੀ– ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਮੰਡੀ ਦੇ ਇਕ ਹਸਪਤਾਲ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਉੱਥੇ ਇਕ ਕੈਨੀ ’ਚ ਨਵਜਾਤ ਬੱਚਾ ਮ੍ਰਿਤਕ ਮਿਲਿਆ। ਲਾਸ਼ ਨੂੰ ਪਖਾਨੇ ’ਚ ਇਸਤੇਮਾਲ ਹੋਣ ਵਾਲੀ ਕੈਨੀ ’ਚ ਸੁੱਟਿਆ ਗਿਆ। ਸਵੇਰੇ ਜਦੋਂ ਸਫਾਈ ਕਰਮੀ ਪਖਾਨੇ ਦੀ ਸਫਾਈ ਲਈ ਆਈ ਤਾਂ ਉਨ੍ਹਾਂ ਨੇ ਕੈਨੀ ’ਚ ਬੱਚੇ ਦੀ ਲਾਸ਼ ਨੂੰ ਵੇਖਿਆ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਹਸਪਤਾਲ ਪ੍ਰਬੰਧਨ ਦਿੱਤੀ। ਜਿਸ ਤੋਂ ਬਾਅਦ ਸਥਾਨਕ ਪੁਲਸ ਨੂੰ ਸੂਚਨਾ ਦਿੱਤੀ ਅਤੇ ਪਖਾਨਾ ਬੰਦ ਕਰ ਦਿੱਤਾ ਗਿਆ।
ਪੁਲਸ ਨੇ ਮੌਕੇ ’ਤੇ ਪਹੁੰਚ ਕੇ ਨਵਜਾਤ ਬੱਚੇ ਦੀ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਉੱਥੇ ਹੀ ਪਖਾਨੇ ਦੇ ਬਾਹਰ ਖੂਨ ਦੇ ਧੱਬੇ ਵੀ ਨਜ਼ਰ ਆ ਰਹੇ ਹਨ। ਪੁਲਸ ਨੇ ਹਸਪਤਾਲ ’ਚ ਐਤਵਾਰ ਰਾਤ ਨੂੰ ਹੋਈ ਡਿਲਿਵਰੀ ਦਾ ਰਿਕਾਰਡ ਮੰਗਿਆ ਹੈ। ਨਾਲ ਹੀ ਗੈਲਰੀ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ਼ ਖੰਗਾਲੀ ਜਾ ਰਹੀ ਹੈ।
ਪੁਲਸ ਦਾ ਮੰਨਣਾ ਹੈ ਕਿ ਸੀ. ਸੀ. ਟੀ. ਵੀ. ਫੁਟੇਜ ਦੇ ਜ਼ਰੀਏ ਪੂਰੇ ਘਟਨਾਕ੍ਰਮ ਤੋਂ ਪਰਦਾ ਉਠੇਗਾ। ਇਸ ਘਟਨਾ ਦੀ ਹਸਪਤਾਲ ਸਮੇਤ ਪੂਰੇ ਜ਼ਿਲ੍ਹੇ ’ਚ ਚਰਚਾ ਹੋ ਰਹੀ ਹੈ ਕਿ ਕਿੰਨੀ ਬੇਰਹਿਮੀ ਨਾਲ ਕਿਸੇ ਨੇ ਇਹ ਸਭ ਕੀਤਾ ਹੈ। ਓਧਰ ਫੋਰੈਂਸਿਕ ਟੀਮ ਨੇ ਵੀ ਮੌਕੇ ਤੋਂ ਕਈ ਅਹਿਮ ਸਬੂਤ ਇਕੱਠੇ ਕੀਤੇ ਹਨ। ਉਮੀਦ ਹੈ ਕਿ ਇਸ ਦੇ ਪਿੱਛੇ ਜੋ ਵੀ ਹੈ, ਉਸ ਦਾ ਪਰਦਾਫਾਸ਼ ਹੋ ਜਾਵੇਗਾ।
ਵਟਸਐਪ ਨੇ 18 ਲੱਖ ਤੋਂ ਵਧ ਭਾਰਤੀ ਖਾਤਿਆਂ ਨੂੰ ਕੀਤਾ ਬੈਨ, ਜਾਣੋ ਵਜ੍ਹਾ
NEXT STORY