ਸ਼ਿਮਲਾ- ਹਿਮਾਚਲ ਵਿਧਾਨ ਸਭਾ ਵਿਚ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਦਾ ਮੁੱਦਾ ਉੱਠਿਆ। ਮੁੱਖ ਮੰਤਰੀ ਸੁੱਖਵਿੰਦਰ ਸਿੰਘ ਸੁੱਖੂ ਨੇ ਵਿਧਾਨ ਸਭਾ ਵਿਚ ਇਸ ਬਾਬਤ ਕਿਹਾ ਕਿ ਅਸੀਂ ਭਿੰਡਰਾਂਵਾਲੇ ਦਾ ਕੋਈ ਵੀ ਪੋਸਟਰ ਅਤੇ ਝੰਡਾ ਨਹੀਂ ਲੱਗਣ ਦਿਆਂਗੇ। ਉਨ੍ਹਾਂ ਕਿਹਾ ਕਿ ਮੈਂ ਖੁਦ ਇਸ ਮੁੱਦੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰਾਂਗਾ ਤਾਂ ਜੋ ਮਾਹੌਲ ਨੂੰ ਵਿਗਾੜਿਆ ਨਾ ਜਾਵੇ। ਮੁੱਖ ਮੰਤਰੀ ਸੁੱਖੂ ਨੇ ਕਿਹਾ ਕਿ ਧਾਰਮਿਕ ਸੈਲਾਨੀਆਂ ਦੀ ਆੜ 'ਚ ਕੁਝ ਲੋਕ ਸੂਬੇ ਦੀ ਸ਼ਾਂਤੀ ਨੂੰ ਭੰਗ ਕਰ ਰਹੇ ਹਨ, ਜੋ ਠੀਕ ਨਹੀਂ ਹੈ। ਹਿਮਾਚਲ 'ਚ ਕਿਸੇ ਵੀ ਵਿਅਕਤੀ ਦੇ ਆਉਣ 'ਤੇ ਕੋਈ ਪਾਬੰਦੀ ਨਹੀਂ ਹੈ ਪਰ ਇਹ ਗੱਲ ਸਪੱਸ਼ਟ ਕਰ ਦਿੱਤੀ ਜਾਂਦੀ ਹੈ ਕਿ ਜੋ ਵੀ ਹਿਮਾਚਲ 'ਚ ਆ ਰਿਹਾ ਹੈ, ਉਹ ਵਿਵਾਦਤ ਪੋਸਟਰ ਜਾਂ ਝੰਡੇ ਨਾ ਲਹਿਰਾਉਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਆਪਸੀ ਸਦਭਾਵਨਾ ਬਣਾਈ ਰੱਖਣ।
ਕੀ ਹੈ ਮਾਮਲਾ?
ਦਰਅਸਲ ਕੁਝ ਪੰਜਾਬੀ ਸੈਲਾਨੀ ਭਿੰਡਰਾਂਵਾਲਾ ਦਾ ਪੋਸਟਰ ਅਤੇ ਬੈਨਰ ਲੈ ਕੇ ਹਿਮਾਚਲ ਆਏ ਸਨ। ਇਸ ਨੂੰ ਲੈ ਕੇ ਕੁੱਲੂ ਪੁਲਸ ਅਤੇ ਸਥਾਨਕ ਲੋਕਾਂ ਨੇ ਵਿਰੋਧ ਕੀਤਾ। ਇਸ ਮਾਮਲੇ ਦੇ ਭੱਖਣ ਮਗਰੋਂ ਪੰਜਾਬ ਵਿਚ ਭਿੰਡਰਾਵਾਲਾ ਦੇ ਸਮਰਥਕਾਂ ਨੇ ਹਿਮਾਚਲ ਪ੍ਰਦੇਸ਼ ਦੀਆਂ ਰੋਡਵੇਜ਼ ਬੱਸਾਂ 'ਤੇ ਹੀ ਭਿੰਡਰਾਂਵਾਲਾ ਦੇ ਪੋਸਟਰ ਚਿਪਕਾ ਦਿੱਤੇ। ਜਿਸ ਦੇ ਕਈ ਵੀਡੀਓ ਵਾਇਰਲ ਵੀ ਹੋ ਰਹੇ ਹਨ। ਦੱਸ ਦੇਈਏ ਕਿ ਹਰ ਸਾਲ ਇਨ੍ਹੀਂ ਦਿਨੀਂ ਪੰਜਾਬ ਤੋਂ ਕਾਫੀ ਵੱਡੀ ਗਿਣਤੀ ਵਿਚ ਲੋਕ ਧਾਰਮਿਕ ਸੈਰ-ਸਪਾਟੇ ਲਈ ਹਿਮਾਚਲ ਆਉਂਦੇ ਹਨ। ਇਸ ਸਾਲ ਵੀ ਆ ਰਹੇ ਹਨ, ਜਿਨ੍ਹਾਂ ਦਾ ਹਿਮਾਚਲ ਸਵਾਗਤ ਕਰਦਾ ਹੈ ਪਰ ਕਈ ਵਾਰ ਇਨ੍ਹਾਂ ਸੈਲਾਨੀਆਂ ਵਿਚੋਂ ਹੀ ਕੁਝ ਸ਼ਰਾਰਤੀ ਅਨਸਰ ਵੀ ਹਿਮਾਚਲ ਆ ਜਾਂਦੇ ਹਨ ਅਤੇ ਇੱਥੋਂ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਮੁੱਦਿਆਂ ਨੂੰ ਲੈ ਕੇ ਕਈ ਵਾਰ ਸਥਾਨਕ ਲੋਕਾਂ ਇਨ੍ਹਾਂ ਸੈਲਾਨੀਆਂ ਨਾਲ ਉਲਝ ਜਾਂਦੇ ਹਨ ਅਤੇ ਜਿਸ ਕਾਰਨ ਗੱਲ ਵੱਧ ਜਾਂਦੀ ਹੈ।
ਬੱਸਾਂ 'ਤੇ ਪੋਸਟਰ ਲਗਾਉਣ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਇੱਥੇ ਦੱਸਣਯੋਗ ਹੈ ਕਿ ਪਿਛਲੇ ਦੋ ਦਿਨਾਂ ਤੋਂ ਹੁਸ਼ਿਆਰਪੁਰ ਅਤੇ ਪੰਜਾਬ ਦੇ ਹੋਰ ਬੱਸ ਅੱਡਿਆਂ 'ਤੇ ਹਿਮਾਚਲ ਦੀਆਂ ਸਰਕਾਰੀ ਬੱਸਾਂ 'ਤੇ ਇਹ ਪੋਸਟਰ ਚਿਪਕਾਏ ਜਾ ਰਹੇ ਹਨ। HRTC ਦੀਆਂ ਬੱਸਾਂ ’ਤੇ ਭਿੰਡਰਾਂਵਾਲਾ ਦੇ ਪੋਸਟਰ ਲਾਏ ਜਾਣ ਤੋਂ ਬਾਅਦ ਟਰਾਂਸਪੋਰਟ ਕਾਰਪੋਰੇਸ਼ਨ ਦੇ ਡਰਾਈਵਰਾਂ ਵਿਚ ਡਰ ਦਾ ਮਾਹੌਲ ਹੈ। ਉਹ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਇਨ੍ਹਾਂ ਬੱਸਾਂ 'ਚ ਸਵਾਰ ਲੋਕਾਂ ਦੀ ਸੁਰੱਖਿਆ ਅਤੇ ਪੰਜਾਬ 'ਚ ਰਹਿਣ ਵਾਲੇ ਹਿਮਾਚਲ ਦੇ ਲੋਕਾਂ ਦੀ ਸੁਰੱਖਿਆ 'ਤੇ ਵੀ ਸਵਾਲ ਉਠਾਏ ਜਾ ਰਹੇ ਹਨ। ਬੱਸਾਂ 'ਤੇ ਪੋਸਟਰ ਲਗਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਕਬਰ ਜਾਂ ਮਕਬਰੇ ਨੂੰ ਨੁਕਸਾਨ ਪਹੁੰਚਾਉਣਾ ਠੀਕ ਨਹੀਂ : ਮਾਇਆਵਤੀ
NEXT STORY