ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀ ਨੂਰਪੁਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਭਾਜਪਾ ਨੇ ਇਸ ਸੀਟ ’ਤੇ ਜਿੱਤ ਦਰਜ ਕੀਤੀ ਹੈ। ਭਾਜਪਾ ਵਿਧਾਇਕ ਰਣਵੀਰ ਸਿੰਘ ਨੇ ਵੱਡੀ ਗਿਣਤੀ ’ਚ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੂੰ 44,132 ਵੋਟਾਂ ਮਿਲੀਆਂ ਹਨ, ਜਦਕਿ ਉਨ੍ਹਾਂ ਦੇ ਮੁਕਾਬਲੇਬਾਜ਼ ਕਾਂਗਰਸ ਉਮੀਦਵਾਰ ਅਜੇ ਮਹਾਜਨ ਨੂੰ 25,380 ਵੋਟਾਂ ਮਿਲੀਆਂ ਹਨ।
ਇਹ ਵੀ ਪੜ੍ਹੋ- ਹਿਮਾਚਲ ਚੋਣ ਨਤੀਜੇ: CM ਜੈਰਾਮ ਠਾਕੁਰ ਦੀ ਰਿਕਾਰਡ ਜਿੱਤ, ਸਿਰਾਜ ਸੀਟ ਤੋਂ ਲਗਾਤਾਰ 6ਵੀਂ ਵਾਰ ਜਿੱਤੇ
ਰਣਵੀਰ ਸਿੰਘ ਨੇ 18,752 ਦੇ ਮਾਰਜਿਨ ਨਾਲ ਜਿੱਤ ਦਰਜ ਕੀਤੀ ਹੈ। ਨੂਰਪੁਰ ਸੀਟ ’ਤੇ 12 ਨਵੰਬਰ ਨੂੰ ਵੋਟਾਂ ਪਈਆਂ ਸਨ। ਕਾਂਗੜਾ ਜ਼ਿਲ੍ਹੇ ਦੇ ਅਧੀਨ ਆਉਂਦੀ ਨੂਰਪੁਰ ਸੀਟ ਬੇਹੱਦ ਖ਼ਾਸ ਮੰਨੀ ਜਾਂਦੀ ਹੈ। ਇਸ ਵਾਰ ਭਾਜਪਾ ਲਈ ਨੂਰਪੁਰ ਸੀਟ ’ਤੇ ਜਿੱਤ ਹਾਸਲ ਕਰਨਾ ਸਖ਼ਤ ਚੁਣੌਤੀ ਬਣੀ ਹੋਈ ਸੀ। ਦੱਸ ਦੇਈਏ ਕਿ ਸੂਬੇ ਦੀਆਂ 68 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਦੀ ਗਿਣਤੀ ਹੋ ਰਹੀ ਹੈ।
ਇਹ ਵੀ ਪੜ੍ਹੋ- ਹਿਮਾਚਲ ਚੋਣ ਨਤੀਜੇ: ਕਾਂਗਰਸ ਨੇ ਬਣਾਈ ਲੀਡ, BJP ਨੇ ਜਿੱਤੀਆਂ 2 ਸੀਟਾਂ
ਦੱਸ ਦੇਈਏ ਕਿ ਸੂਬੇ ਦੀ 68 ਮੈਂਬਰੀ ਵਿਧਾਨ ਸਭਾ ਲਈ ਬੀਤੀ 12 ਨਵੰਬਰ ਨੂੰ ਚੋਣਾਂ ਹੋਈਆਂ ਸਨ, ਜਿਸ ’ਚ 412 ਉਮੀਦਵਾਰਾਂ ਦੀ ਸਿਆਸੀ ਕਿਸਮਤ EVM ’ਚ ਕੈਦ ਹੋ ਗਈ। ਇਸ ਵਾਰ ਵਿਧਾਨ ਸਭਾ ਚੋਣਾਂ ’ਚ 76.6 ਫ਼ੀਸਦੀ ਵੋਟਰਾਂ ਨੇ ਵੋਟਿੰਗ ਕੇਂਦਰਾਂ ’ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਕੇ ਇਤਿਹਾਸ ਰਚ ਦਿੱਤਾ।
ਦੇਸ਼ ਦੇ ਪਹਿਲੇ CDS ਮਰਹੂਮ ਜਨਰਲ ਬਿਪਿਨ ਰਾਵਤ ਦੀ ਪਹਿਲੀ ਬਰਸੀ ਅੱਜ, ਦੇਸ਼ ਕਰ ਰਿਹਾ ਹੈ ਯਾਦ
NEXT STORY