ਸ਼ਿਮਲਾ-ਹਿਮਾਚਲ ਪ੍ਰਦੇਸ਼ 'ਚ ਕੋਰੋਨਾਵਾਇਰਸ ਨੂੰ ਮਾਤ ਦੇਣ ਵਾਲਾ ਵਿਅਕਤੀ ਫਿਰ ਤੋਂ ਇਨਫੈਕਟਡ ਪਾਇਆ ਗਿਆ ਹੈ। ਆਧਿਕਾਰੀਆਂ ਨੇ ਦੱਸਿਆ ਹੈ ਕਿ ਤਬਲੀਗੀ ਜਮਾਤ ਦਾ ਇਹ ਮੈਂਬਰ ਸ਼ਨੀਵਾਰ ਨੂੰ ਫਿਰ ਤੋਂ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਇਸ ਤੋਂ ਪਹਿਲਾ ਇਕ ਹਫਤੇ ਦੌਰਾਨ ਹੀ ਉਸ ਦੀ 2 ਵਾਰ ਜਾਂਚ ਹੋਈ, ਜਿਸ 'ਚ ਉਸਦੀ ਕੋਰੋਨਾ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਸੀ। ਇਸ ਵਿਅਕਤੀ ਦੇ ਨਾਲ 2 ਹੋਰ ਜਮਾਤੀ ਊਨਾ ਦੀ ਅੰਬ ਤਹਿਸੀਲ ਦੇ ਨਕਰੋਹ ਪਿੰਡ ਦੀ ਇਕ ਮਸਜਿਦ 'ਚ ਰਹਿ ਰਹੇ ਸੀ ਅਤੇ ਸਾਰੇ 2 ਅਪ੍ਰੈਲ ਨੂੰ ਕੋਰੋਨਾ ਪਾਜ਼ੀਟਿਵ ਪਾਏ ਗਏ। ਇਹ 3 ਮੰਡੀ ਜ਼ਿਲੇ ਦੇ ਵੱਖ-ਵੱਖ ਸਥਾਨਾਂ ਦੇ ਰਹਿਣ ਵਾਲੇ ਹਨ। ਇਨ੍ਹਾਂ ਨੂੰ 3 ਅਪ੍ਰੈਲ ਨੂੰ ਕਾਂਗੜਾ ਜ਼ਿਲੇ 'ਚ ਟਾਂਡਾ ਦੇ ਡਾਕਟਰ ਰਾਜਿੰਦਰ ਪ੍ਰਸਾਦ ਸਰਕਾਰੀ ਮੈਡੀਕਲ ਕਾਲਜ (ਆਰ.ਪੀ.ਜੀ.ਐੱਮ.ਸੀ) 'ਚ ਭਰਤੀ ਕਰਵਾਇਆ ਗਿਆ ਸੀ।
ਜਾਣਕਾਰੀ ਮੁਤਾਬਕ ਉਹ 10 ਅਪ੍ਰੈਲ ਨੂੰ ਪਹਿਲੀ ਵਾਰ ਜਾਂਚ 'ਚ ਇਨਫੈਕਟਡ ਨਹੀਂ ਪਾਏ ਗਏ ਅਤੇ ਉਨ੍ਹਾਂ ਨੂੰ 12 ਅਪ੍ਰੈਲ ਨੂੰ ਦੂਜੀ ਵਾਰ ਜਾਂਚ 'ਚ ਵੀ ਇਨਫੈਕਟਡ ਨਾ ਪਾਏ ਜਾਣ ਤੋਂ ਬਾਅਦ ਪ੍ਰੋਟੋਕਾਲ ਅਨੁਸਾਰ ਖੁਦ ਐਲਾਨ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਆਰ.ਪੀ.ਜੀ.ਐੱਮ.ਸੀ ਤੋਂ ਛੁੱਟੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਵੱਖਰਾ ਰੱਖਿਆ ਗਿਆ। ਹਾਲਾਂਕਿ ਵਿਅਕਤੀ ਦੇ ਫਿਰ ਤੋਂ ਇਨਫੈਕਟਡ ਪਾਏ ਜਾਣ ਤੋਂ ਬਾਅਦ ਇਸ ਸੂਬੇ 'ਚ ਇਨਫੈਕਟਡ ਲੋਕਾਂ ਦੀ ਗਿਣਤੀ ਵੱਧ ਕੇ 23 ਤੱਕ ਪਹੁੰਚ ਗਈ। ਹੁਣ ਤੱਕ ਸੂਬੇ 'ਚ ਕੁੱਲ 40 ਲੋਕ ਕੋਰੋਨਾਵਾਇਰਸ ਨਾਲ ਇਨਫੈਕਟਡ ਹਨ, ਜਿਨ੍ਹਾਂ 'ਚੋਂ 4 ਲੋਕਾਂ ਨੂੰ ਸੂਬੇ ਤੋਂ ਬਾਹਰ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਦਕਿ 11 ਲੋਕ ਠੀਕ ਹੋ ਗਏ ਹਨ ਅਤੇ 2 ਲੋਕਾਂ ਦੀ ਮੌਤ ਹੋ ਚੁੱਕੀ ਹੈ।
20 ਅਪ੍ਰੈਲ ਤੋਂ ਬਾਅਦ ਵੀ 'ਹੌਟਸਪੌਟ' ਵਾਲੇ ਇਲਾਕਿਆਂ ਨੂੰ ਕੋਈ ਛੋਟ ਨਹੀਂ : ਸਿਹਤ ਮੰਤਰਾਲਾ
NEXT STORY