ਹਮੀਰਪੁਰ- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ 'ਚ ਰਵਾਇਤੀ ਜਲ ਸਰੋਤਾਂ ਦੀ ਸਫ਼ਾਈ ਲਈ ਚਲਾਈ ਜਾ ਰਹੀ ਮੁਹਿੰਮ ਦੇ ਅਧੀਨ ਹੁਣ ਤੱਕ ਅਜਿਹੇ 236 ਜਲ ਸਰੋਤਾਂ ਦੀ ਸਫ਼ਾਈ ਕੀਤੀ ਗਈ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜਲ ਸਰੋਤਾਂ 'ਚ 58 ਖੂਹ, 55 'ਖਤਰੀਆਂ' (ਰਵਾਇਤੀ ਜਲ ਭੰਡਾਰਨ ਗੁਫਾਵਾਂ), 112 ਬਾਵੜੀਆਂ, ਤਿੰਨ ਜਲ ਭੰਡਾਰਨ ਟੈਂਕ, 5 ਤਾਲਾਬ ਅਤੇ ਤਿੰਨ ਹੈਂਡ ਪੰਪ ਸਾਮਲ ਹਨ।
ਅਧਿਕਾਰੀਆਂ ਅਨੁਸਾਰ, ਮਾਨਸੂਨ ਦੌਰਾਨ ਲੋਕਾਂ ਨੂੰ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਉਣ ਅਤੇ ਕੁਦਰਤੀ ਜਲ ਸਰੋਤਾਂ ਦੀ ਸੁਰੱਖਿਆ ਅਤੇ ਪੁਰਨ ਸੁਰਜੀਤੀ ਰਾਹੀਂ ਜਲ ਸੰਭਾਲ ਨੂੰ ਉਤਸ਼ਾਹ ਦੇਣ ਦੇ ਮਕਸਦ ਨਾਲ ਹਮੀਰਪੁਰ ਦੀ ਡਿਪਟੀ ਕਮਿਸ਼ਨਰ ਗੰਧਰਵਾ ਰਾਠੌੜ ਦੀ ਅਪੀਲ 'ਤੇ ਇਹ ਮੁਹਿੰਮ ਸ਼ੁਰੂ ਕੀਤੀ ਗਈ।
ਮੁਹਿੰਮ ਦੇ ਅਧੀਨ ਰਵਾਇਤੀ ਖੂਹਾਂ, ਤਾਲਾਬਾਂ ਅਤੇ ਹੋਰ ਕੁਦਰਤੀ ਜਲ ਸਰੋਤਾਂ ਦੀ ਸਫ਼ਾਈ ਕੀਤੀ ਜਾ ਰਹੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਮੁਹਿੰਮ 'ਚ ਪਿੰਡ ਪੰਚਾਇਤਾਂ ਦੇ ਨਾਲ-ਨਾਲ ਮਹਿਲਾ ਸਮੂਹਾਂ, ਯੁਵਾ ਸੰਗਠਨਾਂ ਅਤੇ ਹੋਰ ਸਮਾਜਿਕ ਸੰਸਥਾਵਾਂ ਨੂੰ ਜੋੜਿਆ ਗਿਆ ਹੈ। ਰਾਠੌੜ ਨੇ ਕਿਹਾ ਕਿ ਜਲ ਸ਼ਕਤੀ ਵਿਭਾਗ ਦੇ ਮਾਧਿਅਮ ਨਾਲ ਜ਼ਿਲ੍ਹੇ ਦੇ ਹਰੇਕ ਘਰ 'ਚ ਟੂਟੀ ਨਾਲ ਪਾਣੀ ਉਪਲੱਬਧ ਕਰਵਾਉਣ ਦਾ ਟੀਚਾ 100 ਫੀਸਦੀ ਹਾਸਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਘੱਟ ਬਾਰਿਸ਼ ਕਾਰਨ ਜ਼ਿਲ੍ਹੇ ਦੇ ਕਈ ਹਿੱਸਿਆਂ 'ਚ ਜਲ ਸੰਕਟ ਦਾ ਖ਼ਦਸ਼ਾ ਬਣਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਹਿਲਾ ਨਾਲ ਅਸ਼ਲੀਲ ਹਰਕਤ ਕਰਨ ਦੇ ਦੋਸ਼ 'ਚ ਈ-ਕਾਮਰਸ ਕੰਪਨੀ ਦਾ ਕਰਮਚਾਰੀ ਗ੍ਰਿਫ਼ਤਾਰ
NEXT STORY