ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਜਨਜਾਤੀ ਜ਼ਿਲ੍ਹੇ ਕਿੰਨੌਰ ਦੇ ਖੁਸ਼ਬੂਦਾਰ ਸੇਬ ਦੀ ਦੇਸ਼ 'ਚ ਵਿਸ਼ੇਸ਼ ਕਰ ਕੇ ਉੱਤਰ ਭਾਰਤ ਦੇ ਫਲ ਬਜ਼ਾਰਾਂ 'ਚ ਕਾਫ਼ੀ ਮੰਗ ਹੋਣ ਨਾਲ ਇਹ ਸੇਬ ਹੱਥੋ-ਹੱਥ ਵਿਕ ਰਿਹਾ ਹੈ। ਸੂਬੇ ਦੇ ਖੇਤੀਬਾੜੀ ਵਿਭਾਗ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਤੱਕ ਕਿੰਨੌਰੀ ਸੇਬ ਦੀਆਂ 25 ਲੱਖ ਤੋਂ ਵੱਧ ਪੇਟੀਆਂ ਵੱਖ-ਵੱਖ ਮੰਡੀਆਂ 'ਚ ਭੇਜੀਆਂ ਜਾ ਚੁਕੀਆਂ ਹਨ। ਕਿੰਨੌਰ ਦੀ ਅਰਨੌਦ ਸਮੇਤ 63 ਗ੍ਰਾਮ ਪੰਚਾਇਤਾਂ 'ਚ ਸੇਬ ਦੇ ਬਗੀਚੇ ਹਨ। ਇੱਥੋਂ ਦੇ ਸੇਬ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਇਹ ਜ਼ਿਆਦਾ ਦੇਰ ਤੱਕ ਰਹਿੰਦਾ ਹੈ ਅਤੇ ਖਰਾਬ ਨਹੀਂ ਹੁੰਦਾ। ਕਿੰਨੌਰੀ ਸੇਬ ਦਾ ਸੀਜਨ ਸਤੰਬਰ ਦੇ ਅੰਤ ਤੋਂ ਸ਼ੁਰੂ ਹੁੰਦਾ ਹੈ ਅਤੇ ਨਵੰਬਰ ਤੱਕ ਚੱਲਦਾ ਹੈ। ਜਦੋਂ ਕਿ ਪ੍ਰਦੇਸ਼ ਦੇ ਹੇਠਲੇ ਅਤੇ ਮੱਧਵਰਤੀ ਇਲਾਕਿਆਂ 'ਚ ਜੁਲਾਈ ਤੋਂ ਅਕਤੂਬਰ ਤੱਕ ਹੁੰਦਾ ਹੈ।
ਬੁਲਾਰੇ ਅਨੁਸਾਰ ਬਾਗਬਾਨੀ ਵਿਭਾਗ ਨੇ 56 ਸੇਬ ਉਤਪਾਦਕਾਂ ਨੂੰ ਸੇਬ ਦੀ ਪੈਦਾਵਾਰ 'ਚ ਸੁਧਾਰ ਕਰਨ ਲਈ 6955 ਆਯਾਤਿਤ ਉੱਚ ਗੁਣਵੱਤਾ ਵਾਲੇ ਪੌਦੇ ਵੰਡੇ ਹਨ। ਪਿਛਲੇ ਸਾਲ ਕਿੰਨੌਰ ਜ਼ਿਲ੍ਹੇ 'ਚ 28,28,182 ਪੇਟੀ ਸੇਬ ਦੀ ਪੈਦਾਵਾਰ ਹੋਈ ਸੀ ਅਤੇ ਇਸ ਸਾਲ ਲਈ 32,83,300 ਪੇਟੀਆਂ ਦਾ ਟੀਚਾ ਰੱਖਿਆ ਗਿਆ ਹੈ। ਕਿੰਨੌਰੀ ਸੇਬ ਗੁਣਵੱਤਾ 'ਚ ਚੰਗਾ, ਲੰਬਾ ਜੀਵਨ ਅਤੇ ਇਸ ਦਾ ਆਕਾਰ ਵੱਡਾ, ਮਿਠਾਸ ਭਰਿਆ ਅਤੇ ਪੋਸ਼ਣ ਨਾਲ ਭਰਪੂਰ ਹੁੰਦਾ ਹੈ। ਇਸ ਦਾ ਬਿਨਾਂ ਏਅਰ ਕੰਡੀਸ਼ਨ ਦੇ ਲੰਬੇ ਸਮੇਂ ਤੱਕ ਭੰਡਾਰਨ ਅਤੇ ਬਾਅਦ 'ਚ ਬਜ਼ਾਰ 'ਚ ਭੇਜਿਆ ਜਾ ਸਕਦਾ ਹੈ।
ਹਰਿਆਣਾ 'ਚ ਇਕ ਹੋਰ ਵੱਡਾ ਪ੍ਰਸ਼ਾਸਨਿਕ ਫੇਰਬਦਲ, 19 IAS ਦੇ ਤਬਾਦਲੇ
NEXT STORY