ਨਾਹਨ— ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਜਨਸਭਾ ਦੌਰਾਨ ਮੰਚ 'ਤੇ ਇਕ ਮਹਿਲਾ ਮੰਤਰੀ ਨਾਲ ਬਦਸਲੂਕੀ ਕੀਤੀ ਗਈ। ਮੰਚ 'ਤੇ ਭਾਜਪਾ ਦੀ ਇਕ ਸੀਨੀਅਰ ਮੰਤਰੀ ਦਾ ਖੇਤੀਬਾੜੀ ਮਾਰਕੀਟਿੰਗ ਬੋਰਡ ਦੇ ਪ੍ਰਧਾਨ ਨੂੰ ਜੈਰਾਮ ਨਾਲ ਉਨ੍ਹਾਂ ਦਾ ਖੜ੍ਹੇ ਹੋਣਾ ਬਰਦਾਸ਼ਤ ਨਹੀਂ ਹੋਇਆ ਅਤੇ ਉਨ੍ਹਾਂ ਨੇ ਮਹਿਲਾ ਨੂੰ ਧੱਕਾ ਦੇ ਕੇ ਉੱਥੋਂ ਹਟਾ ਦਿੱਤਾ।
ਦਰਅਸਲ ਮੰਚ 'ਤੇ ਮੁੱਖ ਮੰਤਰੀ ਜੈਰਾਮ ਠਾਕੁਰ ਲੋਕਾਂ ਦਾ ਹੱਥ ਹਿਲਾ ਕੇ ਸਵਾਗਤ ਕਰਨ ਲੱਗੇ ਤਾਂ ਸਾਬਕਾ ਜ਼ਿਲਾ ਪਰੀਸ਼ਦ ਦੀ ਚੇਅਰਪਰਸਨ ਅਤੇ ਮੌਜੂਦਾ ਜ਼ਿਲਾ ਪਰੀਸ਼ਦ ਮੈਂਬਰ ਵੀ ਉਨ੍ਹਾਂ ਨਾਲ ਖੜ੍ਹੇ ਹੋ ਗਏ। ਬਸ ਫਿਰ ਕੀ ਸੀ, ਇਹ ਗੱਲ ਖੇਤੀਬਾੜੀ ਮਾਰਕੀਟਿੰਗ ਬੋਰਡ ਦੇ ਪ੍ਰਧਾਨ ਨੂੰ ਰਾਸ ਨਹੀਂ ਆਈ। ਉਨ੍ਹਾਂ ਨੇ ਅਫੜਾ-ਦਫੜੀ ਵਿਚ ਮਹਿਲਾ ਮੰਤਰੀ ਨੂੰ ਧੱਕਾ ਦਿੰਦੇ ਹੋਏ ਮੁੱਖ ਮੰਤਰੀ ਤੋਂ ਵੱਖ ਕਰ ਦਿੱਤਾ ਅਤੇ ਖੁਦ ਵਿਚਾਲੇ ਖੜ੍ਹੇ ਹੋ ਗਏ। ਮਹਿਲਾ ਮੰਤਰੀ ਉਨ੍ਹਾਂ ਦੇ ਮੂੰਹ ਵਿਚ ਦੇਖਦੀ ਰਹੀ।
ਤਾਮਿਲਨਾਡੂ ਦੇ ਵੇਲੋਰ 'ਚ ਕਾਰ ਅਤੇ ਟਰੱਕ ਦਰਮਿਆਨ ਟੱਕਰ ਨਾਲ 7 ਲੋਕਾਂ ਦੀ ਮੌਤ
NEXT STORY