ਨੈਸ਼ਨਲ ਡੈਸਕ- 2014 ਤੋਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਵਿਆਪਕ ਤੌਰ ’ਤੇ ‘ਮੋਦੀ ਦੇ ਸੁਰੱਖਿਆ ਸਿਧਾਂਤ ਦੇ ਪਿੱਛੇ ਸ਼ਾਂਤ ਜਨਰਲ ਅਤੇ ਆਰਕੀਟੈਕਟ’ ਦੇ ਰੂਪ ਵਿਚ ਮੰਨਿਆ ਜਾਂਦਾ ਹੈ। ਪਰਦੇ ਦੇ ਪਿੱਛਿਓਂ ਕੰਮ ਕਰਨ ਲਈ ਜਾਣੇ ਜਾਣ ਵਾਲੇ ਡੋਭਾਲ ਨੇ ਮੋਦੀ ਦੀ ਦ੍ਰਿੜ ਅਤੇ ਸਰਗਰਮ ਰਾਸ਼ਟਰੀ ਸੁਰੱਖਿਆ ਰਣਨੀਤੀ ਨੂੰ ਆਕਾਰ ਦੇਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਉਰੀ (2016), ਬਾਲਾਕੋਟ (2019) ਅਤੇ ਆਪ੍ਰੇਸ਼ਨ ਸਿੰਧੂਰ (7 ਮਈ) ਸੰਕੇਤ ਦਿੰਦੇ ਹਨ ਕਿ ਭਾਰਤ ਨੇ ਸੰਜਮ ਵਾਲਾ ਰਵੱਈਆ ਛੱਡ ਦਿੱਤਾ ਹੈ। ਆਪਣੇ ਘੱਟ ਜਨਤਕ ਅਕਸ ਦੇ ਬਾਵਜੂਦ, ਡੋਭਾਲ ਦਾ ਪ੍ਰਭਾਵ ਨਿਰਵਿਵਾਦ ਹੈ। ਪਾਕਿਸਤਾਨ ਸਬੰਧੀ ਉਨ੍ਹਾਂ ਦੇ ਦਹਾਕਿਆਂ ਲੰਬੇ ਤਜਰਬੇ, ਖਾਸ ਕਰ ਕੇ ਗੁਪਤ ਮੁਹਿੰਮਾਂ ਅਤੇ ਮਨੋਵਿਗਿਆਨਕ ਜੰਗ ਵਿਚ, ਨੇ ਉਨ੍ਹਾਂ ਨੂੰ ਮੋਦੀ ਦੇ ਰਾਸ਼ਟਰੀ ਸੁਰੱਖਿਆ ਦ੍ਰਿਸ਼ਟੀਕੋਣ ਲਈ ਲਾਜ਼ਮੀ ਬਣਾ ਦਿੱਤਾ ਹੈ, ਜਿਸ ਦੇ ਕਾਰਨ ਉਨ੍ਹਾਂ ਨੂੰ ਭਾਰਤ ਦਾ ‘ਜੇਮਸ ਬਾਂਡ’ ਕਿਹਾ ਜਾਣ ਲੱਗਾ ਹੈ। 1968 ਬੈਚ ਦੇ ਭਾਰਤੀ ਪੁਲਸ ਸੇਵਾ (ਆਈ. ਪੀ. ਐੱਸ.) ਅਧਿਕਾਰੀ, ਜੋ ਖੁਫੀਆ ਬਿਊਰੋ ਦੇ ਡਾਇਰੈਕਟਰ ਵਜੋਂ ਸੇਵਾਮੁਕਤ ਹੋਏ, ਨੇ ਪਾਕਿਸਤਾਨ ਵਿਚ ਅੰਡਰਕਵਰ ਆਪ੍ਰੇਟਿਵ ਵਜੋਂ ਕੰਮ ਕਰਨ ਸਮੇਤ ਕਈ ਭੂਮਿਕਾਵਾਂ ਨਿਭਾਈਆਂ।
ਲੈਫਟੀਨੈਂਟ ਜਨਰਲ ਜੇ. ਐੱਫ. ਆਰ. ਜੈਕਬ ਨੇ ਨੌਜਵਾਨ ਡੋਭਾਲ ਨਾਲ ਆਪਣੀ ਮੁਲਾਕਾਤ ਨੂੰ ਯਾਦ ਕਰਦਿਆਂ, ਕਿਹਾ ਕਿ ਫੌਜ ਉਸਨੂੰ ਖਤਮ ਕਰਨ ਵਾਲੀ ਸੀ, ਕਿਉਂਕਿ ਉਹ ਮਿਜ਼ੋ ਨੈਸ਼ਨਲ ਆਰਮੀ ਦੇ ਇਕ ਖਤਰਨਾਕ ਅਤੇ ਨਿਡਰ ਅੱਤਵਾਦੀ ਸਨ। ਪਰ ਇਕ ਦਿਨ ਸਾਨੂੰ ਦੱਸਿਆ ਗਿਆ ਕਿ ‘ਉਹ ਸਾਡੇ ਵਿਚੋਂ ਇਕ ਹਨ।’ 1988 ਵਿਚ ਆਪ੍ਰੇਸ਼ਨ ਬਲੈਕ ਥੰਡਰ ਦੌਰਾਨ ਉਨ੍ਹਾਂ ਨੇ ਇਕ ਰਿਕਸ਼ਾ ਚਾਲਕ ਦੇ ਭੇਸ਼ ਵਿਚ ਆਈ. ਐੱਸ. ਆਈ. ਏਜੰਟ ਬਣਕੇ ਹਰਿਮੰਦਰ ਸਾਹਿਬ ਵਿਚ ਘੁਸਪੈਠ ਕੀਤੀ, ਜਿਨ੍ਹਾਂ ਨੇ ਆਪ੍ਰੇਸ਼ਨ ਬਲਿਊ ਸਟਾਰ ਦੌਰਾਨ ਮਦਦ ਕੀਤੀ।
ਆਪਣੇ ਦਲੇਰਾਨਾ ਸਟੈਂਡ ਦੇ ਕਾਰਨ ਹੀ, ਉਨ੍ਹਾਂ ਨੂੰ ਕੀਰਤੀ ਚੱਕਰ ਨਾਲ ਸਨਮਾਨਿਤ ਹੋਣ ਵਾਲੇ ਪਹਿਲੇ ਪੁਲਸ ਮੁਲਾਜ਼ਮ ਬਣਨ ਦਾ ਮਾਣ ਪ੍ਰਾਪਤ ਹੋਇਆ, ਜੋ ਅਸ਼ੋਕ ਚੱਕਰ ਤੋਂ ਬਾਅਦ ਸ਼ਾਂਤੀ ਕਾਲ ਦਾ ਦੂਜਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ ਹੈ। ਦਿਲਚਸਪ ਗੱਲ ਇਹ ਹੈ ਕਿ ਮੋਦੀ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਕਦੋਂ ਹੋਈ ਸੀ, ਇਸ ਦੀ ਕੋਈ ਅਧਿਕਾਰਤ ਪੁਸ਼ਟੀ ਜਾਂ ਤਾਰੀਖ ਨਹੀਂ ਹੈ। ਪਰ ਹੋ ਸਕਦਾ ਹੈ ਕਿ ਉਨ੍ਹਾਂ ਦੀ ਮੁਲਾਕਾਤ ਜਨਤਕ ਨੀਤੀ ਥਿੰਕ ਟੈਂਕ ਵਿਵੇਕਾਨੰਦ ਇੰਟਰਨੈਸ਼ਨਲ ਫਾਊਂਡੇਸ਼ਨ (ਵੀ. ਆਈ. ਐੱਫ.) ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਮਿਲੇ ਹੋਣ। ਪਰ ਉਨ੍ਹਾਂ ਨੇ 2012 ਵਿਚ ਮੋਦੀ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ‘ਵਿਦੇਸ਼ ਵਿਚ ਗੁਪਤ ਬੈਂਕਾਂ ਅਤੇ ਟੈਕਸ ਪਨਾਹਗਾਹਾਂ ’ਚ ਭਾਰਤ ਕਾਲਾ ਧਨ’ ’ਤੇ ਆਪਣੀ ਲਿਖੀ ਰਿਪੋਰਟ ਦਿੱਤੀ ਸੀ, ਜੋ ਵਿਸ਼ੇਸ਼ ਤੌਰ ’ਤੇ ਵਿਦੇਸ਼ੀ ਬੈਂਕਾਂ ਵਿਚ ਜਮ੍ਹਾਂ ਭਾਰਤੀ ਧਨ ‘ਜਿੰਨ ਨੂੰ ਵਾਪਸ ਬੋਤਲ ਵਿਚ ਪਾਉਣਾ’ ’ਤੇ ਸੀ। ਮੋਦੀ ਨੇ 2013-14 ਦੀਆਂ ਲੋ ਕ ਸਭਾ ਚੋਣਾਂ ਦੀ ਮੁਹਿੰਮ ਦੌਰਾਨ ਇਸ ਮੁੱਦੇ ਨੂੰ ਉਠਾਇਆ ਸੀ, ਜਿਸ ਵਿਚ ਕਾਲਾ ਧਨ ਇਕ ਵੱਡਾ ਮੁੱਦਾ ਬਣ ਗਿਆ ਸੀ।
ਮਾਤਾ ਵੈਸ਼ਣੋ ਦੇਵੀ ਤੇ ਅਮਰਨਾਥ ਸ਼੍ਰਾਈਨ ਬੋਰਡ ਦਾ ਪੁਨਰ-ਗਠਨ
NEXT STORY