ਊਨਾ- ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ 'ਚ ਵੀਰਾਵਰ ਨੂੰ ਇੱਟ-ਭੱਠੇ ਦੀ ਕੰਧ ਡਿੱਗਣ ਨਾਲ ਇਕ ਜੋੜੇ ਸਣੇ 5 ਮਜ਼ਦੂਰ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਸਾਰੇ ਜ਼ਖ਼ਮੀ ਤੂਫਾਨੀ, ਫੂਲਬਤੀ, ਰਾਜੂ, ਜਿਤੇਂਦਰ ਅਤੇ ਨੇਪਾਲੀ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਘਟਨਾ ਦੇ ਤੁਰੰਤ ਬਾਅਦ 2 ਜ਼ਖ਼ਮੀਆਂ ਨੂੰ ਦੌਲਤਪੁਰ ਸਥਿਤ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਦੋਂ ਕਿ ਤਿੰਨ ਨੂੰ ਸਿਵਲ ਹਸਪਤਾਲ ਅੰਬ ਭੇਜਿਆ ਗਿਆ।
ਪੁਲਸ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੀੜਤ ਇੱਟ-ਭੱਠੇ 'ਚ ਕੰਮ ਕਰ ਰਹੇ ਸਨ, ਉਦੋਂ ਕੰਧ ਉਨ੍ਹਾਂ ਦੇ ਉੱਪਰ ਡਿੱਗ ਗਈ। ਚੀਕ-ਪੁਕਾਰ ਸੁਣ ਕੇ ਹੋਰ ਮਜ਼ਦੂਰ ਮੌਕੇ 'ਤੇ ਪਹੁੰਚੇ ਅਤੇ ਸਾਰੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ, ਜਿਸ ਨਾਲ ਵੱਡਾ ਹਾਦਸਾ ਟਲ ਗਿਆ। ਡੀਐੱਸਪੀ ਵਸੁਧਾ ਵਰਮਾ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੈਂ! 30 ਮਹੀਨਿਆਂ 'ਚ ਔਰਤ ਨੇ ਜੰਮ 'ਤੇ 25 ਨਿਆਣੇ! ਹੈਰਾਨ ਰਹਿ ਗਿਆ ਹਰ ਕੋਈ
NEXT STORY