ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਬੀਬੀਐੱਨ ਖੇਤਰ 'ਚ ਯਸ਼ ਫੈਨ ਐਂਡ ਐਪਲਾਇੰਸੇਜ਼ ਕੰਪਨੀ 'ਚ ਸੋਮਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਜਿਸ ਨਾਲ ਕਰੋੜਾਂ ਦਾ ਨੁਕਸਾਨ ਹੋਇਆ ਹੈ। ਕੰਪਨੀ 'ਚ ਤਿਆਰ ਹਜ਼ਾਰਾਂ ਪੱਖੇ ਅੱਗ ਦੀ ਭੇਟ ਚੜ੍ਹ ਚੁਕੇ ਹਨ। ਕੰਪਨੀ ਦਾ ਕਰੀਬ 200 ਮੀਟਰ ਖੇਤਰ 'ਚ ਫੈਲਿਆ ਭਵਨ ਪੂਰੀ ਤਰ੍ਹਾਂ ਨਾਲ ਅੱਗ ਦੀ ਲਪੇਟ 'ਚ ਹੈ। ਕੰਪਨੀ 'ਚ ਸਵੇਰੇ 8 ਵਜੇ ਤੋਂ ਸ਼ਿਫਟ ਸ਼ੁਰੂ ਹੁੰਦੀ ਸੀ ਅਤੇ ਇਹ ਅੱਗ ਕਰੀਬ 7 ਵਜੇ ਲੱਗ ਗਈ ਸੀ। ਪੁਲਸ ਨੇ ਦੱਸਿਆ ਕਿ ਬੱਦੀ 'ਚ ਸਥਿਤ ਫੈਨ ਐਂਡ ਐਪਲਾਇੰਸੇਜ਼ ਫੈਕਟਰੀ 'ਚ ਅੱਜ ਸਵੇਰੇ ਅੱਗ ਲੱਗ ਗਈ।
ਜਦੋਂ ਸਥਾਨਕ ਲੋਕਾਂ ਨੇ ਕੰਪਨੀ 'ਚ ਅੱਗ ਭੜਕਦੀ ਦੇਖੀ ਤਾਂ ਪੁਲਸ ਅਤੇ ਅੱਗ ਬੁਝਾਊ ਦਸਤੇ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਣ ਤੋਂ ਬਾਅਦ ਪੁਲਸ ਅਤੇ ਅੱਗ ਬੁਝਾਊ ਦਸਤੇ ਦੀ ਟੀਮ ਮੌਕੇ 'ਤੇ ਪਹੁੰਚੀ। ਅੱਗ ਬੁਝਾਊ ਮਹਿਕਮੇ ਦੀਆਂ ਟੀਮਾਂ ਵਲੋਂ ਅੱਗ 'ਤੇ 90 ਫੀਸਦੀ ਕਾਬੂ ਪਾ ਲਿਆ ਹੈ। ਪੁਲਸ ਅਤੇ ਫਾਇਰ ਬ੍ਰਿਗੇਡ ਮਹਿਕਮਾ ਅੱਗ ਬੁਝਾਉਣ 'ਚ ਲੱਗਾ ਹੈ। ਸ਼ਾਮ ਤੱਕ ਅੱਗ ਬੁਝਾਉਣ 'ਚ ਕਾਮਯਾਬੀ ਮਿਲ ਸਕਦੀ ਹੈ। ਇਸ ਦੀ ਪੁਸ਼ਟੀ ਬੱਦੀ ਡੀ.ਐੱਸ.ਪੀ. ਨਰੇਂਦਰ ਕੁਮਾਰ ਨੇ ਕੀਤੀ ਹੈ। ਨੁਕਸਾਨ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ। 90 ਤੋਂ 95 ਫੀਸਦੀ ਅੱਗ 'ਤੇ ਕਾਬੂ ਪਾ ਲਿਆ ਹੈ।
ਅਨੰਤਨਾਗ 'ਚ ਰਹਿਣ ਵਾਲੇ 13 ਸਾਲਾ ਤਾਬਿਨ ਦੇ ਲੋਕ ਹੋਏ ਫੈਨ, ਸੋਸ਼ਲ ਮੀਡੀਆ 'ਤੇ ਵੀ ਛਾਇਆ
NEXT STORY