ਨਾਦੌਨ (ਜੈਨ)- ਅਜਿਹਾ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ ਕਿ ਸੱਤ ਜਨਮਾਂ ਦਾ ਸਾਥ ਨਿਭਾਉਣ ਦੀਆਂ ਕਸਮਾਂ ਖਾਣ ਵਾਲੇ ਇਕੱਠੇ ਦੁਨੀਆ ਨੂੰ ਅਲਵਿਦਾ ਕਹਿਣ। ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਹਮੀਰਪੁਰ ’ਚ ਅਜਿਹਾ ਹੀ ਹੋਇਆ ਹੈ। ਇੱਥੇ ਪਤਨੀ ਦੀ ਮੌਤ ਦੇ ਕੁਝ ਦੇਰ ਮਗਰੋਂ ਪਤੀ ਨੇ ਵੀ ਪ੍ਰਾਣ ਤਿਆਗ ਦਿੱਤੇ। ਦੋਹਾਂ ਨੇ ਵਿਆਹ ਦਾ ਨਾਤਾ 7 ਕਸਮਾਂ ਅਤੇ 7 ਫੇਰਿਆਂ ਤੱਕ ਹੀ ਨਹੀਂ ਨਿਭਾਇਆ ਸਗੋਂ ਦੁਨੀਆ ਨੂੰ ਵੀ ਇਕੋ ਦਿਨ ਅਲਵਿਦਾ ਕਿਹਾ। ਇਕੱਠੇ ਜਿਊਣ-ਮਰਨ ਦੀ ਕਸਮਾਂ ਨੂੰ ਨਿਭਾਉਣ ਵਾਲਾ ਜੋੜਾ ਇਕੱਠੇ ਪੰਜ ਤੱਤਾਂ ’ਚ ਵਿਲੀਨ ਵੀ ਹੋਇਆ।
ਇਹ ਵੀ ਪੜ੍ਹੋ- ਵਿਆਹ ਦੇ ਰੰਗ 'ਚ ਪਿਆ ਭੰਗ, ਐਨ ਫੇਰਿਆਂ ਮੌਕੇ ਬੱਚਿਆਂ ਸਣੇ ਪਹੁੰਚੀ ਡਾਂਸਰ ਨੇ ਉਡਾ ਦਿੱਤੇ ਸਭ ਦੇ ਹੋਸ਼
ਹਮੀਰਪੁਰ ਦਾ ਹੈ ਮਾਮਲਾ-
ਜ਼ਿਲ੍ਹਾ ਹਮੀਰਪੁਰ ਦੇ ਨਾਦੌਨ ਸਬ-ਡਿਵੀਜ਼ਨ ਦੇ ਪਿੰਡ ਕਲੂਰ ’ਚ ਅਜਿਹਾ ਵਾਕਿਆ ਸਾਹਮਣੇ ਆਇਆ ਹੈ। ਇਕ ਹੀ ਦਿਨ ਪਤੀ ਅਤੇ ਪਤਨੀ ਇਸ ਦੁਨੀਆ ਨੂੰ ਛੱਡ ਗਏ। ਪਤਨੀ ਦੀ ਮੌਤ ਦੇ ਮਹਿਜ 5 ਮਿੰਟ ਬਾਅਦ ਪਤੀ ਨੇ ਵੀ ਦੁਨੀਆ ਛੱਡ ਦਿੱਤੀ। ਮ੍ਰਿਤਕਾਂ ਦੀ ਪਛਾਣ ਕਲੂਰ ਪਿੰਡ ਵਾਸੀ 68 ਸਾਲਾ ਸਰੋਜ ਕੁਮਾਰੀ ਅਤੇ 72 ਸਾਲਾ ਰਾਮ ਸਿੰਘ ਦੇ ਰੂਪ ’ਚ ਹੋਈ ਹੈ।
ਪਤਨੀ ਦੀ ਮੌਤ ਦੀ ਮਗਰੋਂ ਪਤੀ ਨੇ ਵੀ ਤਿਆਗੇ ਪ੍ਰਾਣ
ਜਾਣਕਾਰੀ ਮੁਤਾਬਕ ਸਰੋਜ ਕੁਮਾਰੀ ਦੀ ਸਿਹਤ ਕੁਝ ਖਰਾਬ ਸੀ। ਉਨ੍ਹਾਂ ਦੀ ਨੂੰਹ ਅਤੇ ਪਰਿਵਾਰਕ ਮੈਂਬਰ ਸਵੇਰੇ 4 ਵਜੇ ਤੱਕ ਉਨ੍ਹਾਂ ਦਾ ਧਿਆਨ ਰੱਖਦੇ ਰਹੇ। ਜਿਵੇਂ ਹੀ ਸਰੋਜ ਕੁਮਾਰੀ ਨੂੰ ਨੀਂਦ ਆਈ ਤਾਂ ਬਾਕੀ ਦੇ ਪਰਿਵਾਰਕ ਮੈਂਬਰ ਵੀ ਸੌਂ ਗਏ। ਸਵੇਰੇ 8 ਵਜੇ ਦੇ ਕਰੀਬ ਸਰੋਜ ਨੂੰ ਉਠਾਇਆ ਗਿਆ ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ। ਇਹ ਸੁਣਦੇ ਹੀ ਉਨ੍ਹਾਂ ਦੇ ਪਤੀ ਰਾਮ ਸਿੰਘ ਦੀ ਵੀ ਸਿਹਤ ਵਿਗੜ ਗਈ ਅਤੇ ਜਦੋਂ ਤੱਕ ਕੁਝ ਕੋਈ ਸਮਝ ਪਾਉਂਦਾ, ਉਦੋਂ ਤੱਕ ਰਾਮ ਸਿੰਘ ਨੇ ਵੀ ਪ੍ਰਾਣ ਤਿਆਗ ਦਿੱਤੇ।
ਇਹ ਵੀ ਪੜ੍ਹੋ- ਅੱਜ ਤੋਂ ਲੋਕ ਕਰ ਸਕਣਗੇ ਦੁਨੀਆ ਦੀ ਸਭ ਤੋਂ ਉੱਚੀ ਸ਼ਿਵ ਮੂਰਤੀ ਦੇ ਦਰਸ਼ਨ, ਇੰਨੀ ਹੋਵੇਗੀ ਐਂਟਰੀ ਫ਼ੀਸ
ਪਿੰਡ ’ਚ ਸੋਗ ਦੀ ਲਹਿਰ
ਇਸ ਤੋਂ ਬਾਅਦ ਘਰ ’ਚ ਚੀਕ-ਚਿਹਾੜਾ ਪੈ ਗਿਆ। ਦੋਹਾਂ ਦਾ ਇਕੱਠੇ ਅੰਤਿਮ ਸੰਸਕਾਰ ਕੀਤਾ ਗਿਆ। ਇਸ ਘਟਨਾ ਦੀ ਪਿੰਡ ’ਚ ਚਰਚਾ ਹੈ ਅਤੇ ਸੋਗ ਦੀ ਲਹਿਰ ਹੈ। ਬਜ਼ੁਰਗ ਜੋੜਾ ਆਪਣੇ ਪਿੱਛੇ 2 ਪੁੱਤਰ ਅਤੇ ਇਕ ਧੀ ਛੱਡ ਗਿਆ ਹੈ। ਹਰ ਕੋਈ ਇਹ ਹੀ ਆਖ ਰਿਹਾ ਹੈ ਕਿ ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਪਤੀ ਅਤੇ ਪਤਨੀ ਇਕੱਠੇ ਇਸ ਦੁਨੀਆ ਨੂੰ ਅਲਵਿਦਾ ਕਹਿਣ।
ਇਹ ਵੀ ਪੜ੍ਹੋ- ਹਥਿਆਰਾਂ ਨਾਲ ਘਰ ’ਚ ਦਾਖ਼ਲ ਹੋਏ ਬਦਮਾਸ਼, ਡੇਢ ਕਿਲੋ ਸੋਨਾ ਲੁੱਟਣ ਮਗਰੋਂ ਮੁੰਡੇ ਨੂੰ ਮਾਰੀ ਗੋਲੀ
ਲਖਨਊ 'ਚ ਅੱਤਵਾਦ ਖ਼ਿਲਾਫ਼ ਇਕਜੁਟ ਹੋਏ ਸ਼ੀਆ ਧਰਮਗੁਰੂ
NEXT STORY