ਸ਼ਿਮਲਾ (ਭਾਸ਼ਾ)— ਦੇਸ਼ ’ਚ ਜਿੱਥੇ ਕੋਰੋਨਾ ਆਫ਼ਤ ਦਾ ਦੌਰ ਜਾਰੀ ਹੈ, ਅਜਿਹੇ ਵਿਚ ਕੁਦਰਤ ਵੀ ਆਪਣਾ ਕਹਿਰ ਢਾਹੁਣ ’ਚ ਪਿੱਛੇ ਨਹੀਂ ਹੈ। ਤਾਜ਼ਾ ਘਟਨਾ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ’ਚ ਐਤਵਾਰ ਨੂੰ ਵਾਪਰੀ, ਜਿੱਥੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ’ਚ 9 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਸਾਂਗਲਾ-ਛਿਤਕੁਲ ਨੇੜੇ ਬਟਸੇਰੀ ਕੋਲ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ। ਪੁਲਸ ਨੇ ਦੱਸਿਆ ਕਿ ਇਕ ਟੈਂਪੂ ਟਰੈਵਲ ’ਤੇ ਭਾਰੀ ਚੱਟਾਨ ਡਿੱਗਣ ਕਾਰਨ ਉਸ ’ਚ ਸਵਾਰ 11 ਲੋਕਾਂ ’ਚੋਂ 9 ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : ਮੱਧ ਪ੍ਰਦੇਸ਼ : ਨਦੀ ਪਾਰ ਕਰਦੇ ਸਮੇਂ ਪੁਲ 'ਤੇ ਫਸੀ ਬੱਸ, ਇਸ ਤਰ੍ਹਾਂ ਬਚੀ 50 ਯਾਤਰੀਆਂ ਦੀ ਜਾਨ
ਪੁਲਸ ਮੁਤਾਬਕ ਜ਼ਿਲ੍ਹੇ ਵਿਚ ਇਸ ਤਰ੍ਹਾਂ ਦੀ ਇਕ ਹੋਰ ਘਟਨਾ ਵਿਚ ਇਕ ਵਿਅਕਤੀ ਜ਼ਖਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਹਾਦਸਾ ਐਤਵਾਰ ਦੁਪਹਿਰ 1:30 ਵਜੇ ਦੇ ਕਰੀਬ ਸਾਂਗਲਾ-ਛਿਤਕੁਲ ਮਾਰਗ ’ਤੇ ਬਟੇਸਰੀ ਨੇੜੇ ਵੱਡੇ-ਵੱਡੇ ਪੱਥਰ ਡਿੱਗਣੇ ਸ਼ੁਰੂ ਹੋ ਗਏ। ਇਸ ਦੌਰਾਨ ਉੱਥੋਂ ਲੰਘ ਰਹੀ ਇਕ ਟੈਂਪੂ ਟਰੈਵਲ ਲਪੇਟ ’ਚ ਆ ਗਈ। ਇਸ ’ਚ ਕੁੱਲ 11 ਲੋਕ ਸਵਾਰ ਸਨ, ਜਿਨ੍ਹਾਂ ’ਚੋਂ 9 ਦੀ ਜਾਨ ਚੱਲੀ ਗਈ ਹੈ। ਹਾਦਸੇ ਵਿਚ ਜਾਨ ਗੁਆਉਣ ਵਾਲੇ ਕੌਣ ਸਨ, ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ ਹੈ।
ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਮੀਂਹ ਦਾ ਕਹਿਰ: 73 ਲਾਸ਼ਾਂ ਬਰਾਮਦ, 47 ਲੋਕ ਹਾਲੇ ਵੀ ਲਾਪਤਾ
ਦੱਸਿਆ ਗਿਆ ਹੈ ਕਿ ਟੈਂਪੂ ਵਿਚ ਸਵਾਰ ਲੋਕ ਵੱਖ-ਵੱਖ ਥਾਵਾਂ ਦੇ ਰਹਿਣ ਵਾਲੇ ਸਨ। 8 ਯਾਤਰੀਆਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਸੀ, ਉੱਥੇ ਹੀ ਇਕ ਹੋਰ ਵਿਅਕਤੀ ਦੀ ਮੌਤ ਹਸਪਤਾਲ ਲਿਜਾਂਦੇ ਸਮੇਂ ਰਾਹ ਵਿਚ ਹੋਈ। ਇਕ ਸਥਾਨਕ ਵਾਸੀ ਵੀ ਹਾਦਸੇ ਦੀ ਲਪੇਟ ’ਚ ਆਇਆ ਹੈ। ਚੱਟਾਨਾਂ ਡਿੱਗਣ ਕਾਰਨ ਉੱਥੇ ਖੜ੍ਹੇ ਕਈ ਵਾਹਨ ਨੁਕਸਾਨੇ ਗਏ ਹਨ। ਜ਼ਿਕਰਯੋਗ ਹੈ ਕਿ ਇਸ ਸੜਕ ’ਤੇ ਸ਼ਨੀਵਾਰ ਤੋਂ ਜ਼ਮੀਨ ਦਾ ਖਿਸਕਣਾ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਖਿਸਕਣ ਦੀ ਲਪੇਟ ਵਿਚ ਇਕ ਪੁਲ ਪੂਰੀ ਤਰ੍ਹਾਂ ਨਾਲ ਟੁੱਟ ਗਿਆ। ਜਿਸ ਕਾਰਨ ਕੁਝ ਸਥਾਨਕ ਘਰ, ਸੇਬ ਦੇ ਬਾਗ ਅਤੇ ਉੱਥੋਂ ਲੰਘ ਰਹੇ ਲੋਕ ਪ੍ਰਭਾਵਿਤ ਹੋਏ ਹਨ।
ਇਹ ਵੀ ਪੜ੍ਹੋ : ਜਾਣੋ PM ਮੋਦੀ ਨੇ ਚੰਡੀਗੜ੍ਹ ’ਚ ਛੋਲੇ-ਭਟੂਰੇ ਵੇਚਣ ਵਾਲੇ ਸ਼ਖਸ ਦੀ ਕਿਉਂ ਕੀਤੀ ਤਾਰੀਫ਼
ਸਿਹਰਾ ਲਾ ਸ਼ਹੀਦ ਭਰਾ ਨੂੰ ਭੈਣਾਂ ਨੇ ਦਿੱਤੀ ਅੰਤਿਮ ਵਿਦਾਈ, ਭੁੱਬਾਂ ਮਾਰ ਰੋਇਆ ਪੂਰਾ ਪਿੰਡ
NEXT STORY