ਸ਼ਿਮਲਾ- ਹਿਮਾਚਲ ਦੀ ਸਪਿਤੀ ਘਾਟੀ ’ਚ ਦੇਸ਼ ਦੇ ਸਭ ਤੋਂ ਉੱਚੇ ਪੋਲਿੰਗ ਕੇਂਦਰ ਅਧੀਨ ਆਉਂਦੇ ਦੋ ਪਿੰਡਾਂ ਟਸ਼ੀਗੰਗ ਅਤੇ ਗੇਟੇ ਦੇ ਵੋਟਰਾਂ ਨੇ ਇਸ ਵਾਰ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਦਰਅਸਲ ਇਨ੍ਹਾਂ ਪਿੰਡਾਂ ਦੇ ਲੋਕ ਲੋਕ ਨਿਰਮਾਣ ਵਿਭਾਗ ’ਚ ਠੇਕੇ ’ਤੇ ਦਿਹਾੜੀਦਾਰ ਕਾਮੇ ਸਨ, ਜਿਨ੍ਹਾਂ ਨੂੰ ਵਿਭਾਗ ਨੇ ਠੇਕਾ ਖ਼ਤਮ ਹੋਣ ਤੋਂ ਬਾਅਦ ਨੌਕਰੀ 'ਚੋਂ ਕੱਢ ਦਿੱਤਾ ਸੀ ਅਤੇ ਹੁਣ ਦੋਵਾਂ ਪਿੰਡਾਂ ਦੇ ਲੋਕ ਚੋਣਾਂ ’ਚ ਪੋਲਿੰਗ ਨੂੰ ‘ਜ਼ੀਰੋ’ ਕਰਨ ’ਤੇ ਅੜੇ ਹੋਏ ਹਨ। ਦੱਸ ਦੇਈਏ ਕਿ ਅਜਿਹਾ ਇਸ ਲਈ ਸੰਭਵ ਹੈ ਕਿਉਂਕਿ ਇਨ੍ਹਾਂ ਦੋਵਾਂ ਪਿੰਡਾਂ ਦੀ ਆਬਾਦੀ ਸਿਰਫ਼ 75 ਹੈ ਅਤੇ ਇਨ੍ਹਾਂ ’ਚੋਂ ਸਿਰਫ਼ 52 ਵੋਟਰ ਹੀ ਰਜਿਸਟਰਡ ਹਨ, ਜਿਨ੍ਹਾਂ ’ਚ 22 ਔਰਤਾਂ ਸ਼ਾਮਲ ਹਨ। ਸੂਬੇ ’ਚ 1 ਜੂਨ ਨੂੰ ਇਕ ਪੜਾਅ ’ਚ ਲੋਕ ਸਭਾ ਚੋਣਾਂ ਹੋਣਗੀਆਂ।
ਇਹ ਵੀ ਪੜ੍ਹੋ- PM ਮੋਦੀ ਨੇ ਵੋਟਰਾਂ ਨੂੰ ਵੱਧ-ਚੜ੍ਹ ਕੇ ਵੋਟ ਪਾਉਣ ਦੀ ਕੀਤੀ ਅਪੀਲ, ਕਿਹਾ- ਹਰ ਵੋਟ ਹੈ ਕੀਮਤੀ
2019 ’ਚ ਹੋਈ ਸੀ 100 ਫੀਸਦੀ ਵੋਟਿੰਗ
ਇਕ ਮੀਡੀਆ ਰਿਪੋਰਟ ਮੁਤਾਬਕ ਚੀਨ ਦੀ ਸਰਹੱਦ ਨਾਲ ਲੱਗਦੇ ਹਿਮਾਚਲ ਦੀ ਸਪਿਤੀ ਘਾਟੀ ’ਚ 5,256 ਮੀਟਰ ਦੀ ਉਚਾਈ ’ਤੇ ਸਥਿਤ ਪੋਲਿੰਗ ਕੇਂਦਰ ਟਸ਼ੀਗੰਗ ’ਚ 2019 ’ਚ 100 ਫੀਸਦੀ ਵੋਟਿੰਗ ਹੋਈ ਸੀ। ਇਹ ਪੋਲਿੰਗ ਕੇਂਦਰ ਸੂਬੇ ਦੀ ਮੰਡੀ ਸੰਸਦੀ ਸੀਟ ਦੇ ਅਧੀਨ ਹੈ, ਜਿੱਥੋਂ ਭਾਜਪਾ ਦੀ ਟਿਕਟ ’ਤੇ ਕੰਗਨਾ ਰਾਣੌਤ ਅਤੇ ਕਾਂਗਰਸ ਦੀ ਟਿਕਟ ’ਤੇ ਵਿਕਰਮਾਦਿਤਿਆ ਸਿੰਘ ਚੋਣ ਲੜ ਰਹੇ ਹਨ। ਇਸ ਦੇ ਅਧੀਨ ਆਉਂਦੇ ਜ਼ਿਆਦਾਤਰ ਪਿੰਡ ਵਾਸੀ ਲੋਕ ਨਿਰਮਾਣ ਵਿਭਾਗ (ਪੀ. ਡਬਲਿਊ. ਡੀ.) ਲਈ ਠੇਕੇ ’ਤੇ ਦਿਹਾੜੀਦਾਰ ਵਜੋਂ ਕੰਮ ਕਰ ਕੇ ਆਪਣਾ ਗੁਜ਼ਾਰਾ ਚਲਾਉਂਦੇ ਹਨ। ਰਿਪੋਰਟ ’ਚ ਮਜ਼ਦੂਰ ਨੇਤਾ ਅਤੇ ਸਥਾਨਕ ਨਿਵਾਸੀ ਤੇਨਜਿਨ ਲੁੰਡੁਪ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਕੁਝ ਲੋਕ ਵਿਭਾਗ ’ਚ 7 ਸਾਲਾਂ ਤੋਂ ਕੰਮ ਕਰ ਰਹੇ ਸਨ ਪਰ ਪਿਛਲੇ ਸਾਲ ਉਨ੍ਹਾਂ ਦੇ ਠੇਕੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਉਹ ਅਚਾਨਕ ਬੇਰੁਜ਼ਗਾਰ ਹੋ ਗਏ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ 2024: ਨਿਤੀਨ ਗਡਕਰੀ ਸਮੇਤ ਕਈ ਦਿੱਗਜ਼ ਨੇਤਾਵਾਂ ਨੇ ਪਾਈ ਵੋਟ, ਕਿਹਾ- ਵੋਟ ਜ਼ਰੂਰ ਪਾਓ
ਵਿਭਾਗ ਦਾ ਕਹਿਣਾ ਹੈ ਕਿ ਉਸ ਕੋਲ ਉਸ ਕੰਮ ਨੂੰ ਜਾਰੀ ਰੱਖਣ ਲਈ ਬਜਟ ਨਹੀਂ ਹੈ। ਸਾਡੇ ਕੋਲ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਆਮਦਨ ਦਾ ਕੋਈ ਹੋਰ ਸਾਧਨ ਨਹੀਂ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਮਾਮਲੇ ’ਚ ਏ. ਡੀ. ਸੀ. ਲਾਹੌਲ ਨੇ ਮਾਮਲੇ ਤੋਂ ਅਣਜਾਣਤਾ ਪ੍ਰਗਟਾਈ ਹੈ। ਦੱਸ ਦੇਈਏ ਕਿ ਪੋਲਿੰਗ ਕੇਂਦਰ ਚੀਨ ਦੀ ਸਰਹੱਦ ਤੋਂ 29 ਕਿਲੋਮੀਟਰ ਦੂਰ ਟਸ਼ੀਗੰਗ ਅਤੇ ਗੇਟੇ ਦੇ ਦੋ ਪਿੰਡਾਂ ਨੂੰ ਕਵਰ ਕਰਦਾ ਹੈ ਅਤੇ 2019 ’ਚ ਸਥਾਪਿਤ ਕੀਤਾ ਗਿਆ ਸੀ, ਜਦੋਂ ਇਸ ’ਚ 48 ਵੋਟਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਿਤ ਸ਼ਾਹ ਨੇ ਗਾਂਧੀਨਗਰ ਤੋਂ ਭਰਿਆ ਨਾਮਜ਼ਦਗੀ ਪੱਤਰ, ਬੋਲੇ- 'ਮੈਂ ਇਕ ਬੂਥ ਵਰਕਰ ਤੋਂ ਸੰਸਦ ਤੱਕ ਪਹੁੰਚਿਆ ਹਾਂ'
NEXT STORY