ਮੁੰਬਈ (ਏਜੰਸੀ)- 11 ਸਾਲ ਦਾ ਕਾਰਜਕਾਲ ਪੂਰਾ ਹੋਣ ਮੌਕੇ ਅਦਾਕਾਰਾ ਹਿਨਾ ਖਾਨ ਨੇ ਮੋਦੀ ਸਰਕਾਰ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਬਹੁਤ ਸ਼ਕਤੀਸ਼ਾਲੀ ਹੋ ਗਿਆ ਹੈ ਅਤੇ ਹੁਣ ਦੇਸ਼ ਹਰ ਖੇਤਰ ਵਿੱਚ ਪਹਿਲਾਂ ਨਾਲੋਂ ਬਿਹਤਰ ਹੈ।
ਇਹ ਵੀ ਪੜ੍ਹੋ: ਪਤਨੀ ਨੇ ਚਿਕਨ ਦੀ ਥਾਂ ਬਣਾ ਲਿਆ ਮਟਨ, ਗੁੱਸੇ 'ਚ ਪਤੀ ਨੇ ਮਾਰ'ਤੀ ਘਰਵਾਲੀ, ਧੀ ਨੂੰ ਵੀ...
ਹਿਨਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, "ਮੇਰੇ ਸੀਮਤ ਅਨੁਭਵ ਅਨੁਸਾਰ, ਮੈਂ ਮੰਨਦੀ ਹਾਂ ਕਿ ਭਾਰਤ ਹੁਣ ਬਹੁਤ ਸ਼ਕਤੀਸ਼ਾਲੀ ਹੋ ਗਿਆ ਹੈ।" ਉਨ੍ਹਾਂ ਅੱਗੇ ਕਿਹਾ, "ਭਾਵੇਂ ਗੱਲ ਹੋਵੇ ਇਨਫ੍ਰਾਸਟਰਕਚਰ, ਤਕਨੀਕ, ਪੁੜਾਲ, ਮੈਡੀਸਨ, ਆਯੁਸ਼ਮਾਨ ਭਾਰਤ, ਗਰੀਬੀ ਘਟਾਉਣ, ਰੱਖਿਆ ਜਾਂ ਅਰਥਵਿਵਸਥਾ ਦੀ — ਹਰ ਖੇਤਰ 'ਚ ਅਸੀਂ ਬਿਹਤਰ ਹੋਏ ਹਾਂ।"
ਇਹ ਵੀ ਪੜ੍ਹੋ: ਆਪਣਾ ਘਰ ਲੈਣ ਦਾ ਸੁਪਨਾ ਵੇਖ ਰਹੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, ਇਨ੍ਹਾਂ ਬੈਂਕਾਂ ਦੇ ਹੋਮ ਲੋਨ ਹੋਏ ਸਸਤੇ
37 ਸਾਲਾ ਅਦਾਕਾਰਾ ਦਾ ਮੰਨਣਾ ਹੈ ਕਿ ਭਾਰਤ ਇੱਕ ਵਿਕਸਤ ਦੇਸ਼ ਬਣ ਸਕਦਾ ਹੈ, ਜਿਸ ਦਾ ਸਿਹਰਾ ਉਨ੍ਹਾਂ ਨੇ ਪੀ.ਐੱਮ. ਨਰਿੰਦਰ ਮੋਦੀ ਨੂੰ ਦਿੱਤਾ। ਉਨ੍ਹਾਂ ਕਿਹਾ, "ਇਹ ਸੁਪਨਾ ਸਭ ਤੋਂ ਪਹਿਲਾਂ ਸਾਡੇ ਪ੍ਰਧਾਨ ਮੰਤਰੀ ਨੇ ਦੇਖਿਆ ਸੀ। ਜਿਵੇਂ ਤਰੱਕੀ ਹੋ ਰਹੀ ਹੈ, ਮੈਂ ਨਿੱਜੀ ਤੌਰ 'ਤੇ ਮੰਨਦੀ ਹਾਂ ਕਿ ਅਸੀਂ ਆਪਣੇ ਜੀਵਨਕਾਲ 'ਚ ਵਿਕਸਿਤ ਭਾਰਤ ਦੇਖਾਂਗੇ।"
ਇਹ ਵੀ ਪੜ੍ਹੋ: ਜੇ ਤੁਸੀਂ ਵੀ ਰੱਖਦੇ ਹੋ ਫੋਨ ਦੇ ਕਵਰ 'ਚ ਪੈਸੇ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ ! ਖ਼ਤਰੇ 'ਚ ਪੈ ਸਕਦੀ ਹੈ ਤੁਹਾਡੀ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
NDA ਸਰਕਾਰ ਨੇ 11 ਸਾਲਾਂ 'ਚ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਮੁੜ ਪਰਿਭਾਸ਼ਿਤ ਕੀਤਾ: PM ਮੋਦੀ
NEXT STORY