ਮੱਧ ਪ੍ਰਦੇਸ਼- ਜ਼ਿਲ੍ਹੇ ਦੇ ਬਰਗੀ ਥਾਣਾ ਖੇਤਰ ਵਿੱਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬਸੰਤ ਨਗਰ ਕਲਾਰੀ ਦੇ ਨੇੜੇ ਪਤੀ ਨੇ ਸਿਰਫ਼ ਇਸ ਗੱਲ ਤੋਂ ਗੁੱਸੇ ਵਿੱਚ ਆ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ, ਕਿਉਂਕਿ ਰਾਤ ਦੇ ਖਾਣੇ ਵਿੱਚ ਮਟਨ ਦੀ ਥਾਂ ਚਿਕਨ ਬਣਾਇਆ ਗਿਆ ਸੀ। ਹਮਲੇ ਦੌਰਾਨ ਉਸਨੇ ਆਪਣੀ ਧੀ ਨੂੰ ਵੀ ਬਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਪੁਲਸ ਨੇ ਰਾਮਜੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: ਆਪਣਾ ਘਰ ਲੈਣ ਦਾ ਸੁਪਨਾ ਵੇਖ ਰਹੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, ਇਨ੍ਹਾਂ ਬੈਂਕਾਂ ਦੇ ਹੋਮ ਲੋਨ ਹੋਏ ਸਸਤੇ
ਇਹ ਘਟਨਾ ਸ਼ੁੱਕਰਵਾਰ ਰਾਤ ਕਰੀਬ 9:30 ਵਜੇ ਦੀ ਹੈ। ਰਾਮਜੀ ਭੂਮੀਆ ਸ਼ਰਾਬ ਦੇ ਨਸ਼ੇ 'ਚ ਘਰ ਆਇਆ ਅਤੇ ਆਪਣੀ ਪਤਨੀ ਰਾਧਾ ਨਾਲ ਝਗੜਾ ਕਰਨ ਲੱਗਾ। ਪੁੱਤਰ ਆਸ਼ੀਸ਼ ਨੇ ਦੋਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬਾਅਦ ਵਿਚ ਚਲਾ ਗਿਆ। ਇਸ ਮਗਰੋਂ ਰਾਧਾ ਨੇ ਜਦੋਂ ਮਟਨ ਦੀ ਥਾਂ ਚਿਕਨ ਪਰੋਸਿਆ ਤਾਂ ਰਾਮਜੀ ਨੇ ਗੁੱਸੇ 'ਚ ਆਪਣੀ ਧੀ ਮਹਿਕ ਨੂੰ ਥੱਪੜ ਮਾਰ ਦਿੱਤਾ। ਜਦੋਂ ਰਾਧਾ ਨੇ ਇਸਦਾ ਵਿਰੋਧ ਕੀਤਾ ਤਾਂ ਉਸਨੇ ਬਕਸੇ ਨਾਲ ਦੋਹਾਂ ਮਾਂ-ਧੀ 'ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ: ਜੇ ਤੁਸੀਂ ਵੀ ਰੱਖਦੇ ਹੋ ਫੋਨ ਦੇ ਕਵਰ 'ਚ ਪੈਸੇ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ ! ਖ਼ਤਰੇ 'ਚ ਪੈ ਸਕਦੀ ਹੈ ਤੁਹਾਡੀ ਜਾਨ
ਮਾਂ ਦੀ ਮੌਤ, ਧੀ ਦੀ ਹਾਲਤ ਗੰਭੀਰ
ਪੁਲਸ ਨੂੰ ਮਿਲੀ ਜਾਣਕਾਰੀ ਅਨੁਸਾਰ, ਮੌਕੇ 'ਤੇ ਮਾਂ ਅਤੇ ਧੀ ਖ਼ੂਨ ਨਾਲ ਲੱਥਪੱਥ ਪਈਆਂ ਹੋਈਆਂ ਸਨ। ਦੋਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਰਾਧਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਦੋਂ ਧੀ ਮਹਿਕ ਦੀ ਹਾਲਤ ਗੰਭੀਰ ਹੈ ਅਤੇ ਹਸਪਤਾਲ ਵਿੱਚ ਉਸਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ 'ਤੇ ਹੰਗਾਮਾ, ਪਿਤਾ ਬਲਕੌਰ ਸਿੰਘ ਨੇ ਅਦਾਲਤ ਜਾਣ ਦੀ ਦਿੱਤੀ ਚਿਤਾਵਨੀ
ਪੁਲਸ ਨੇ ਕੀਤਾ ਕਤਲ ਦਾ ਮਾਮਲਾ ਦਰਜ
ਪੁਲਿਸ ਨੇ ਰਾਮਜੀ ਭੂਮੀਆ ਖਿਲਾਫ ਕਤਲ ਅਤੇ ਹਮਲੇ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਜੇਲ੍ਹ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: 53 ਸਾਲ ਦੀ ਉਮਰ 'ਚ ਕਰਨ ਜੌਹਰ ਨੇ ਆਪਣੇ ਇਸ Body Part ਦਾ ਕਰਾਇਆ ਇੰਸ਼ੋਰੈਂਸ, ਜਾਣ ਕੇ ਹੋਵੇਗੀ ਹੈਰਾਨੀ
ਪਰਿਵਾਰਕ ਪਿਛੋਕੜ
ਰਾਧਾ ਦਾ ਇਹ ਦੂਜਾ ਵਿਆਹ ਸੀ। ਪਹਿਲੇ ਪਤੀ ਤੋਂ ਉਸਦੇ ਤਿੰਨ ਬੱਚੇ ਹਨ। ਵੱਡਾ ਪੁੱਤਰ ਤੌਸੀਫ ਆਪਣੇ ਪਿਤਾ ਕੋਲ ਰਹਿੰਦਾ ਹੈ, ਜਦਕਿ ਆਸ਼ੀਸ਼ ਅਤੇ ਮਹਿਕ ਰਾਧਾ ਦੇ ਨਾਲ ਰਹਿੰਦੇ ਸਨ।
ਇਹ ਵੀ ਪੜ੍ਹੋ: ਘਰ 'ਚ ਵੜ ਤਾਣ ਦਿੱਤੀ ਬੰਦੂਕ...! ਗੋਲ਼ੀਆਂ ਨਾਲ ਭੁੰਨ੍ਹ'ਤਾ ਮਸ਼ਹੂਰ ਅਦਾਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚਾਈਂ-ਚਾਈਂ ਲੈ ਕੇ ਗਿਆ ਸੀ ਬਾਰਾਤ, ਪਿੰਡ ਵਾਲਿਆਂ ਨੇ ਕੁੱਟ-ਕੁੱਟ ਮਾਰ'ਤਾ ਲਾੜਾ
NEXT STORY