ਨਵੀਂ ਦਿੱਲੀ- ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਦੇ ਡੀ.ਐੱਨ.ਏ. ਵਾਲੇ ਬਿਆਨ ’ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਤੰਜ ਕੱਸਿਆ ਹੈ। ਰਾਹੁਲ ਨੇ ਮੁੜ ਹਿੰਦੂ ਅਤੇ ਹਿੰਦੂਤੱਵਵਾਦੀ ਨੂੰ ਲੈ ਕੇ ਸਵਾਲ ਚੁੱਕੇ ਹਨ। ਰਾਹੁਲ ਨੇ ਐਤਵਾਰ ਨੂੰ ਕਿਹਾ,‘‘ਹਿੰਦੂ ਮੰਨਦੇ ਹਨ ਕਿ ਹਰ ਵਿਅਕਤੀ ਦਾ ਡੀ.ਐੱਨ.ਏ. ਵੱਖ ਹੁੰਦਾ ਹੈ। ਹਿੰਦੂਤੱਵਵਾਦੀ ਮੰਨਦੇ ਹਨ ਕਿ ਸਾਰੇ ਭਾਰਤੀਆਂ ਦਾ ਡੀ.ਐੱਨ.ਏ. ਸਮਾਨ ਹੈ।’’ ਦਰਅਸਲ ਮੋਹਨ ਭਾਗਵਤ ਨੇ ਹਿਮਾਚਲ ਦੌਰੇ ਦੌਰਾਨ ਇਕ ਪ੍ਰੋਗਰਾਮ ’ਚ ਕਿਹਾ ਕਿ 40 ਹਜ਼ਾਰ ਸਾਲ ਤੋਂ ਭਾਰਤ ਦੇ ਲੋਕਾਂ ਦਾ ਡੀ.ਐੱਨ.ਏ. ਸਮਾਨ ਹੈ। ਭਾਗਵਤ ਨੇ ਕਿਹਾ,‘‘ਅਸੀਂ ਇੱਥੇ ਹਾਂ ਅਤੇ ਪੱਕੇ ਹਨ, ਚੱਲਦੇ ਆ ਰਹੇ ਹਾਂ। 40 ਹਜ਼ਾਰ ਸਾਲਾਂ ਤੋਂ ਭਾਰਤ ਦੇ ਲੋਕਾਂ ਦਾ, ਅੱਜ ਦੇ ਲੋਕਾਂ ਦਾ ਡੀ.ਐੱਨ.ਏ. ਸਮਾਨ ਹੈ।’’
ਭਾਗਵਤ ਦੇ ਇਸ ਬਿਆਨ ’ਤੇ ਰਾਹੁਲ ਨੇ ਟਵੀਟ ਕਰ ਕੇ ਕਿਹਾ,‘‘ਹਿੰਦੂ ਮੰਨਦੇ ਹਨ ਕਿ ਹਰ ਵਿਅਕਤੀ ਦਾ ਡੀ.ਐੱਨ.ਏ. ਵੱਖ ਹੁੰਦਾ ਹੈ। ਹਿੰਦੂਤੱਵਵਾਦੀ ਮੰਨਦੇ ਹਨ ਕਿ ਸਾਰੇ ਭਾਰਤੀਆਂ ਦਾ ਡੀ.ਐੱਨ.ਏ. ਸਮਾਨ ਹਨ।’’ ਇਸ ਤੋਂ ਪਹਿਲਾਂ ਰਾਹੁਲ ਨੇ ਕਿਹਾ ਸੀ,‘‘2 ਸ਼ਬਦਾਂ ਦਾ ਇਕ ਮਤਲਬ ਨਹੀਂ ਹੋ ਸਕਦਾ ਹੈ। ਹਰ ਸ਼ਬਦ ਦਾ ਮਤਲਬ ਹੁੰਦਾ ਹੈ। ਇਕ ਹਿੰਦੂ ਅਤੇ ਦੂਜਾ ਹਿੰਦੂਤੱਵਵਾਦੀ। ਮੈਂ ਹਿੰਦੂ ਹਾਂ ਪਰ ਹਿੰਦੂਤੱਵਵਾਦੀ ਨਹੀਂ। ਮਹਾਤਮਾ ਗਾਂਧੀ- ਹਿੰਦੂ ਸਨ, ਗੋਡਸੇ- ਹਿੰਦੂਤੱਵਵਾਦੀ।’’
ਇਹ ਵੀ ਪੜ੍ਹੋ : RSS ਮੁਖੀ ਮੋਹਨ ਭਾਗਵਤ ਬੋਲੇ- 40,000 ਸਾਲ ਤੋਂ ਭਾਰਤ ਦੇ ਲੋਕਾਂ ਦਾ ਇਕ ਹੀ DNA
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਦਿੱਲੀ ’ਚ ਮਿਲੇ ਓਮੀਕ੍ਰੋਨ ਦੇ 2 ਨਵੇਂ ਮਰੀਜ਼, ਹੁਣ ਤੱਕ ਦੇਸ਼ ਦੇ 11 ਸੂਬਿਆਂ ’ਚ ਫ਼ੈਲਿਆ ਨਵਾਂ ਵੇਰੀਐਂਟ
NEXT STORY