ਹਿਸਾਰ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵੀਰਵਾਰ ਨੂੰ ਕਿਹਾ ਕਿ ਹਿਸਾਰ ਦੇ ਮਟਕਾ ਚੌਂਕ ਦਾ ਨਾਂ ਸੂਬੇ ਦੇ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਨਾਂ 'ਤੇ ਰੱਖਿਆ ਜਾਵੇਗਾ। ਖੱਟੜ ਨੇ ਇਹ ਵੀ ਕਿਹਾ ਕਿ ਸੂਬੇ 'ਚ ਇਕ ਸੰਸਥਾ ਦਾ ਨਾਮ ਵੀ ਮਰਹੂਮ ਨੇਤਾ ਦੇ ਨਾਂ 'ਤੇ ਰੱਖਿਆ ਜਾਵੇਗਾ।
ਇਕ ਅਧਿਕਾਰਤ ਬਿਆਨ ਮੁਤਾਬਕ, ਇਥੇ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਖੱਟੜ ਨੇ ਕਿਹਾ ਕਿ ਭਜਨ ਲਾਲ ਨੇ ਬਿਨਾਂ ਕਿਸੇ ਭੇਦਭਾਵ ਦੇ ਹਰਿਆਣਾ ਦਾ ਸਮਾਨ ਵਿਕਾਸ ਯਕੀਨੀ ਕੀਤਾ ਅਤੇ ਉਹ ਖੁਦ 'ਹਰਿਆਣਾ ਇਕ, ਹਰਿਆਣਵੀ ਇਕ' ਦੇ ਮੂਲ ਮੰਤਰ ਦਾ ਪਾਲਣ ਕਰ ਰਹੇ ਹਨ।
ਮੁੱਖ ਮੰਤਰੀ ਗੁਰੂ ਜੰਭੇਸ਼ਵਰ ਮੰਦਰ 'ਚ ਜਨਮ ਅਸ਼ਟਮੀ ਅਤੇ ਗੁਰੂ ਜੰਭੇਸ਼ਵਰ ਮਹਾਰਾਜ ਦੇ 572ਵੇਂ ਅਵਤਾਰ ਦਿਹਾੜੇ ਮੌਕੇ ਕਰਵਾਈ ਗਏ ਸਮਾਗਮ ਵਿਚ ਮੁੱਖ ਮਹਿਮਾਨ ਦੇ ਰੂਪ 'ਚ ਬੋਲ ਰਹੇ ਸਨ। ਇਸ ਮੌਕੇ ਉਨ੍ਹਾਂ ਮੰਦਰ ਕੰਪਲੈਕਸ 'ਚ ਭਜਨ ਲਾਲ ਦੀ ਇਕ ਮੂਰਤੀ ਦਾ ਵੀ ਉਦਘਾਟਨ ਕੀਤਾ। ਭਜਨ ਲਾਲ ਦੇ ਛੋਟੋ ਪੁੱਤਰ ਕੁਲਦੀਪ ਬਿਸ਼ਨੋਈ ਅਤੇ ਪੌਤੇ ਭਵਿਆ ਬਿਸ਼ਨੋਈ ਪਿਛਲੇ ਸਾਲ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਸਨ। ਭਵਿਆ ਹਿਸਾਬ ਦੇ ਆਦਮਪੁਰ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਹਨ।
ਔਟਿਜ਼ਮ ਪੀੜਤ ਬੱਚਿਆਂ ਨੂੰ ਸਿੱਖਣ 'ਚ ਮਦਦ ਕਰਨ ਲਈ ਵਿਅਕਤੀ ਨੇ ਬਣਾਇਆ ਰੋਬੋਟ
NEXT STORY