ਉੱਤਰਾਖੰਡ : ਉੱਤਰਾਖੰਡ ਦੇ ਨੈਨੀਤਾਲ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨਸ਼ੇੜੀ ਲੜਕੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਕਰੀਬ 20 ਲੋਕ ਐੱਚਆਈਵੀ ਪਾਜ਼ੀਟਿਵ ਹੋ ਗਏ ਹਨ। ਇਸ ਘਟਨਾ ਨਾਲ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ। ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਮਾਮਲਾ ਨੈਨੀਤਾਲ ਜ਼ਿਲ੍ਹੇ ਦੇ ਰਾਮਨਗਰ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿਥੇ ਸਿਰਫ਼ ਪੰਜ ਮਹੀਨਿਆਂ ਵਿੱਚ 19 ਲੋਕ ਐੱਚ.ਆਈ.ਵੀ. ਲੜਕੀ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਸੰਕਰਮਿਤ ਹੋ ਗਏ, ਜਿਹਨਾਂ ਨੂੰ ਉਸ ਨੇ ਫਸਾਇਆ ਸੀ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਦੀਵਾਲੀ ਤੋਂ ਪਹਿਲਾਂ ਸਸਤਾ ਹੋਇਆ ਪੈਟਰੋਲ-ਡੀਜ਼ਲ
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਿਹਤ ਵਿਭਾਗ ਅਤੇ ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਜ਼ਰੂਰੀ ਹੈ ਕਿ ਸ਼ੱਕੀ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਜਾਂਚ ਕੀਤੀ ਜਾਵੇ ਅਤੇ ਸਹੀ ਜਾਣਕਾਰੀ ਦਿੱਤੀ ਜਾਵੇ। ਜਾਣਕਾਰੀ ਅਨੁਸਾਰ ਗੁਲਰਘਾਟੀ ਇਲਾਕੇ 'ਚ ਇਕ 17 ਸਾਲਾ ਲੜਕੀ ਸਮੈਕ ਦੀ ਆਦੀ ਹੋ ਗਈ। ਇਹ ਨਸ਼ਾ ਉਸ ਦੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ ਅਤੇ ਉਸ ਦੇ ਆਲੇ-ਦੁਆਲੇ ਦੇ ਲੋਕਾਂ 'ਤੇ ਮਾੜਾ ਪ੍ਰਭਾਵ ਪਾ ਰਿਹਾ ਹੈ। ਜਦੋਂ ਵੀ ਉਸ ਨੂੰ ਨਸ਼ੇ ਲਈ ਪੈਸਿਆਂ ਦੀ ਲੋੜ ਪੈਂਦੀ ਸੀ ਤਾਂ ਉਹ ਲੜਕਿਆਂ ਨੂੰ ਵਰਗਲਾ ਕੇ ਆਪਣੇ ਕੋਲ ਬੁਲਾ ਲੈਂਦੀ ਸੀ। ਇਸ ਕਾਰਨ ਕਈ ਮੁੰਡੇ ਉਸ ਦੇ ਸੰਪਰਕ ਵਿੱਚ ਆਏ, ਜੋ ਬਾਅਦ ਵਿੱਚ ਐੱਚ.ਆਈ.ਵੀ. ਤੋਂ ਪੀੜਤ ਹੋ ਗਏ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਪੱਪੂ ਯਾਦਵ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ-'ਇੱਧਰ-ਉਧਰ ਕੀਤਾ ਤਾਂ...'
ਦੱਸ ਦੇਈਏ ਕਿ ਇਹਨਾਂ ਵਿਚੋਂ ਕਈ ਮੁੰਡੇ ਵਿਆਹੇ ਹੋਏ ਸਨ, ਜਿਸ ਕਾਰਨ ਉਨ੍ਹਾਂ ਦੀਆਂ ਪਤਨੀਆਂ ਵੀ ਐੱਚ.ਆਈ.ਵੀ. ਤੋਂ ਪੀੜਤ ਹੋ ਗਈਆਂ। ਇਹ ਸਥਿਤੀ ਨਾ ਸਿਰਫ਼ ਸੰਕਰਮਿਤ ਵਿਅਕਤੀਆਂ ਲਈ ਸਗੋਂ ਉਨ੍ਹਾਂ ਦੇ ਪਰਿਵਾਰਾਂ ਲਈ ਵੀ ਗੰਭੀਰ ਖ਼ਤਰਾ ਹੈ। ਕੁੱਲ ਮਿਲਾ ਕੇ 19 ਲੋਕ ਇਸ ਬੀਮਾਰੀ ਨਾਲ ਸੰਕਰਮਿਤ ਹੋਏ ਹਨ, ਜਿਨ੍ਹਾਂ ਵਿੱਚ 15 ਔਰਤਾਂ ਸ਼ਾਮਲ ਹਨ। ਇਹ ਘਟਨਾ ਸਿਹਤ ਅਧਿਕਾਰੀਆਂ ਲਈ ਚੇਤਾਵਨੀ ਹੈ ਕਿ ਨਸ਼ਿਆਂ ਅਤੇ ਐੱਚ.ਆਈ.ਵੀ ਦੇ ਵੱਧ ਰਹੇ ਮਾਮਲਿਆਂ ਵੱਲ ਧਿਆਨ ਦੇਣ ਦੀ ਲੋੜ ਹੈ।
ਇਹ ਵੀ ਪੜ੍ਹੋ - ਸੁਹਾਗਰਾਤ ਮੌਕੇ ਲਾੜੀ ਨੇ ਕੀਤੀ ਅਜਿਹੀ ਮੰਗ ਕਿ ਵਿਗੜ ਗਈ ਲਾੜੇ ਦੀ ਹਾਲਤ, ਮਾਮਲਾ ਜਾਣ ਹੋਵੋਗੇ ਹੈਰਾਨ
ਇੱਕ ਰਿਪੋਰਟ ਅਨੁਸਾਰ ਨੈਨੀਤਾਲ ਜ਼ਿਲ੍ਹੇ ਵਿੱਚ ਐੱਚਆਈਵੀ ਪਾਜ਼ੇਟਿਵ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ, ਅਤੇ ਰਾਮਨਗਰ ਇਸ ਮਾਮਲੇ ਵਿੱਚ ਸਿਖਰ 'ਤੇ ਹੈ। ਪਿਛਲੇ 17 ਮਹੀਨਿਆਂ ਵਿੱਚ ਇੱਥੇ 45 ਲੋਕ ਐੱਚਆਈਵੀ ਪਾਜ਼ੀਟਿਵ ਪਾਏ ਗਏ ਹਨ। ਜ਼ਿਕਰਯੋਗ ਹੈ ਕਿ ਅਪ੍ਰੈਲ ਤੋਂ ਅਕਤੂਬਰ ਦਰਮਿਆਨ 19 ਲੋਕ ਇਸ ਬੀਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ। ਇਨ੍ਹਾਂ ਵਿੱਚ 30 ਪੁਰਸ਼ ਅਤੇ 15 ਔਰਤਾਂ ਸ਼ਾਮਲ ਹਨ। ਚਿੰਤਾ ਦੀ ਗੱਲ ਹੈ ਕਿ 30 ਪੁਰਸ਼ਾਂ 'ਚੋਂ 20 ਨੌਜਵਾਨ ਨਸ਼ੇ ਦੀ ਆਦੀ ਲੜਕੀ ਦੇ ਸੰਪਰਕ 'ਚ ਆਉਣ ਕਾਰਨ ਇਨਫੈਕਟਿਡ ਹੋ ਚੁੱਕੇ ਹਨ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਨਾ ਸਿਰਫ਼ ਸੰਕਰਮਿਤ ਲੋਕਾਂ ਲਈ, ਸਗੋਂ ਉਨ੍ਹਾਂ ਦੇ ਪਰਿਵਾਰਾਂ ਅਤੇ ਭਾਈਚਾਰੇ ਲਈ ਵੀ ਗੰਭੀਰ ਖਤਰਾ ਪੈਦਾ ਕਰਦੀਆਂ ਹਨ।
ਇਹ ਵੀ ਪੜ੍ਹੋ - ਰੋਟੀ-ਜੂਸ ਤੋਂ ਬਾਅਦ ਹੁਣ ਦੁੱਧ 'ਚ 'ਥੁੱਕ', CCTV ਫੁਟੇਜ ਸੋਸ਼ਲ ਮੀਡੀਆ 'ਤੇ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਵਾਲੀ ਦੇ ਜਸ਼ਨ 'ਚ ਅਮਰੀਕੀ ਰਾਜਦੂਤ ਨੇ ਕਰਾਈ 'ਤੌਬਾ-ਤੌਬਾ', ਵੀਡੀਓ 'ਚ ਦੇਖੋ ਐਰਿਕ ਗਾਰਸੇਟੀ ਦਾ ਟਸ਼ਨ
NEXT STORY