ਨਵੀਂ ਦਿੱਲੀ, (ਭਾਸ਼ਾ)– ‘ਨਿਊ ਇੰਗਲੈਂਡ ਜਰਨਲ ਆਫ ਮੈਡੀਸਿਨ’ ’ਚ ਛਪੇ ਇਕ ਅਧਿਐਨ ’ਚ ਕਿਹਾ ਗਿਆ ਹੈ ਕਿ ਇੰਜੈਕਸ਼ਨ ਰਾਹੀਂ ਸਾਲ ’ਚ 2 ਵਾਰ ਦਿੱਤੀ ਜਾਣ ਵਾਲੀ ਐੱਚ. ਆਈ. ਵੀ. ਨਿਵਾਰਕ ਇਕ ਦਵਾਈ ਨੇ ਔਰਤਾਂ ’ਚ 100 ਫੀਸਦੀ ਅਸਰ ਦਿਖਾਇਆ ਹੈ ਅਤੇ ਇਸ ’ਚ ਸੁਰੱਖਿਆ ਸਬੰਧੀ ਕੋਈ ਚਿੰਤਾ ਵੀ ਨਜ਼ਰ ਨਹੀਂ ਆਈ ਹੈ। ਸਾਲ ’ਚ 2 ਵਾਰ ਇੰਜੈਕਸ਼ਨ ਦੇ ਰੂਪ ’ਚ ਦਿੱਤੀ ਜਾਣ ਵਾਲੀ ‘ਲੇਨਕਾਪਾਵਿਰ’ ਨੂੰ ਅਮਰੀਕਾ ਸਥਿਤ ਬਾਇਓਫਾਰਮਾਸਿਊਟੀਕਲ ਕੰਪਨੀ ਜੀਲੇਡ ਸਾਇੰਸਿਜ਼ ਵੱਲੋਂ ‘ਪ੍ਰੀ-ਐਕਸਪੋਜ਼ਰ ਪ੍ਰੋਫਿਲੈਕਸਿਸ’ (ਰੋਗ ਦੂਰ ਕਰਨ ਵਾਲੀ) ਦਵਾਈ ਦੇ ਰੂਪ ’ਚ ਤਿਆਰ ਕੀਤਾ ਗਿਆ ਹੈ।
ਇਹ ਦਵਾਈ ਉਨ੍ਹਾਂ ਲੋਕਾਂ ’ਚ ਇਨਫੈਕਸ਼ਨ ਫੈਲਣ ਤੋਂ ਰੋਕਦੀ ਹੈ ਜੋ ਅਜੇ ਰੋਗ ਪੈਦਾ ਕਰਨ ਵਾਲੇ ਵਾਹਕ ਦੇ ਸੰਪਰਕ ’ਚ ਨਹੀਂ ਆਏ ਹਨ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਇਹ ਅਧਿਐਨ ਦੱਖਣੀ ਅਫਰੀਕਾ ਅਤੇ ਯੂਗਾਂਡਾ ’ਚ ਨੌਜਵਾਨ ਲੜਕੀਆਂ ਅਤੇ ਔਰਤਾਂ ਨੂੰ ਸ਼ਾਮਲ ਕਰਦੇ ਹੋਏ ਟੈਸਟ-3 ਦਾ ਪ੍ਰੀਖਣ ਹੈ। ਬਿਆਨ ਅਨੁਸਾਰ ਇਸ ’ਚ ਪਤਾ ਲੱਗਿਆ ਕਿ ‘ਪ੍ਰੀ-ਐਕਸਪੋਜ਼ਰ ਪ੍ਰੋਫਿਲੈਕਸਿਸ (ਪ੍ਰੀ. ਈ. ਪੀ.) ਲੇਨਕਾਪਾਵਿਰ ਨੇ ਸਿਫਰ (ਐੱਚ. ਆਈ. ਵੀ.) ਇਨਫੈਕਸ਼ਨ ਅਤੇ 100 ਫੀਸਦੀ ਅਸਰ ਪ੍ਰਦਰਸ਼ਿਤ ਕੀਤਾ।
ਭਾਰਤ ਬਰਤਾਨੀਆ ਨਾਲ ਸਬੰਧਾਂ ਨੂੰ ਵਧਾਉਣ ਲਈ ਵਚਨਬੱਧ: PM ਮੋਦੀ
NEXT STORY